੯੪
ਦੁਆਬੇ ਰਚਨਾ ਦੇ ਨਗਰ।
ਵਿਚ ਅੱਤ ਮਸਹੂਰ ਹੈ; ਇਹ ਨੂੰ ਅੱਠ ਮੁੰਢੀਕਰਕੇ ਆਖਦੇ ਹਨ। ਦਰਿਆਉ ਝਨਾਉ ਉਸ ਤੇ ਪਛਮ ਦੇ ਰੁਕ ਦੋ ਕੋਹ, ਅਤੇ ਦਰਿਆਉ ਰਾਵੀ ਦੱਖਣ ਦੇ ਦਾਉ ਇਕ ਕੋਹ ਪੁਰ ਹੈ। ਉਤਨੀ ਜਾਗਾ, ਸਭ ਝੱਲ ਅਰ ਬੇਲਾ ਹੀ ਹੈ; ਬਸੋਂ ਬਿਲਕੁੱਲ ਹੈ ਨਹੀਂ॥
Jalálpur Kamláņá.
ਜਲਾਲਪੁਰ ਕਮਲਾਣਾ ਝਨਾਉ ਦੇ ਕੰਢੇ ਤੱਪੇ ਦੀ ਜਾਗਾ ਸਾ, ਅਤੇ ਇਸ ਕੋਮ ਕਮਲਾਣਿਆਂ ਦੇ, ਇਸ ਗਿਰਦੇ ਵਿਚ ਗਿਆਰਾਂ ਪਿੰਡ ਸੇ; ਅਤੇ ਮੁਜੱਫ਼ਰਖਾਂ ਦੇ ਸਮੇ, ਇਹ ਬਹੁਤ ਅਬਾਦ ਸਨ; ਹੁਣ ਸਿੱਖਾਂ ਦੇ ਰਾਜ ਵਿਚ ਸਭ ਬੈਰਾਨ ਹੋ ਗਏ। ਉਨ੍ਹਾਂ ਵਿਚੋਂ, ਇਕ ਦਾਇਮ ਨਾਮੇ ਕਮਲਾਣਾ, ਜਲਾਲਪੁਰ ਦਾ ਚੌਧਰੀ ਸੀ, ਸੋ ਸਿੱਖਾਂ ਦੀ ਤਦੀ ਦਾ ਮਾਰਿਆ, ਉਹ ਬਿਚਾਰਾ ਬੀ ਕਿਧਰੇ ਨੂੰ ਭਜ ਗਿਆ। ਦਰਿਆਉ ਝਨਾਉ ਉਥੋਂ ਪੱਛਮ ਦੇ ਰੁਕ ਤਿੰਨ ਕੋਹ, ਅਤੇ ਰਾਵੀ ਦਖਣ ਦੇ ਪਾਸੇ ਪੰਜ ਕੋਹ ਹੈ॥
Sorkoț.
ਸੋਰਕੋਟ ਇਕ ਪੁਰਾਣਾ ਅਰ ਮਸਹੂਰ ਸਹਿਰ ਸਿਆਲਾਂ ਦਾ ਹੈ; ਮੁਜ਼ਫ਼ਰਖਾਂ ਦੇ ਵੇਲੇ ਬਹੁਤ ਅਬਾਦ ਸੀ; ਹੁਣ ਬੈਰਾਨ ਹੋ ਗਿਆ ਹੈ। ਹੁਣ ਹਜਾਰਕੁ ਘਰ, ਅਤੇ ਸੌਕੁ ਹੱਟ ਹੋਊ; ਉਥੇ ਦੀ ਅੰਬਾਰਤ ਕੁਛ ਪੱਕੀ, ਕੁਛ ਕੱਚੀ, ਅਤੇ ਸਹਿਰਪਨਾਹ ਹੈ ਨਹੀ। ਸਹਿਰੋਂ ਪਛਮ ਦੇ ਰੁਕ ਇਕ ਵੱਡਾ ਉਚਾ ਟਿੱਬਾ ਜਿਹਾ ਹੈ; ਸੋ ਆਖਦੇ ਹਨ, ਜੋ ਅਗਲੇ ਸਮੇ ਵਿਚ ਇਸ ਟਿੱਬੇ ਦੀ ਜਾਗਾ ਸਹਿਰ ਬਸਦਾ ਸਾ; ਹੁਣ ਬੀ ਪੁਰਾਣੀ ਬਸੋਂ ਦੇ ਕੋਈ ਕੋਈ ਖੋਜ ਉਥੋਂ ਨਿੱਕਲ਼ਦੇ ਹਨ। ਉਹ ਦੇ ਗਿਰਦੇ ਚੌਹੁੰ ਬੁਰਜਾਂਵਾਲ਼ਾ ਇਕ ਕੱਚਾ ਕੋਟ ਹੈ, ਅਤੇ ਉਸ ਟਿੱਬੇ ਦੇ ਉਪੁਰ, ਦੋ ਤਿੰਨ ਉਜੜ ਘਰ ਹਨ। ਇਸ ਜਾਗਾ ਥੀਂ ਅਗੇ ਬਾਰ ਚਲਦੀ ਹੈ;