ਦੋਆਬੇ ਰਚਨਾ ਦੇ ਨਗਰ।
੯੫
ਅਤੇ ਪੰਜਾਬੀ ਭਾਖਿਆ ਵਿਚ, ਬਾਰ ਜੰਗਲ਼ ਅਰ ਦਰਖਤਾਂ ਦੀ ਜਾਗਾ ਨੂੰ ਆਖਦੇ ਹਨ; ਸੋ ਇਸ ਸਹਿਰ ਦੇ ਦੁਆਵਲ਼ੇ, ਸਾਰੇ ਬਾਰ ਹੀ ਹੈ, ਅਤੇ ਖਜੂਰਾਂ ਅਣਗਿਣਤ ਹਨ; ਅਤੇ ਇਹ ਕਸਬਾ ਜਗਾਤ ਦੀ ਜਾਗਾ ਹੈ। ਅਤੇ ਸਹਿਰੋਂ ਬਾਹਰ ਕਈ ਮਹਾਪੁਰਸਾਂ ਦੀਆਂ ਕਬਰਾਂ ਹਨ। ਉਹ ਜਾਗਾ, ਜਿਥੇ ਦਰਿਆਉ ਝਨਾਉ ਅਤੇ ਜਿਹਲਮ ਮਿਲ਼ਕੇ ਚਲਦੇ ਹਨ, ਇਸ ਸਹਿਰ ਤੇ ਪੱਛਮ ਦੇ ਰੁਕ ਡੂਢ ਕੋਹ ਹੈ, ਅਤੇ ਦਰਿਆਉ ਰਾਵੀ ਦੱਖਣ ਦੇ ਰੁਕ ਪੰਦਰਾਂ ਕੋਹ।
Ramchauntara.
ਰਾਮਚੌਂਤੜਾ ਰਾਵੀ ਦੇ ਕੰਢੇ ਇਕ ਵਡਾ ਮਸਹੂਰ ਹਿੰਦੂਆਂ ਦੀ ਪੂਜਾ ਦਾ ਸਥਾਨ ਹੈ; ਕਹਿੰਦੇ ਹਨ, ਜੋ ਰਾਜਾ ਰਾਮਚੰਦਰ ਰਾਜੇ ਜਸਰਤ ਦਾ ਪੁਤ੍ਰ, ਕਦੇ ਉਸ ਜਾਗਾ ਬੈਠ ਚੁਕਾ ਹੈ। ਉਥੇ ਨਿਰੇ ਫਕੀਰਾਂ ਦੇ ਦੋ ਤਿੰਨ ਪੱਕੇ ਘਰ ਬਣੇ ਹੋਏ ਹਨ; ਹੋਰ, ਇਕ ਬੋਹੜ ਅਰ ਇਕ ਪਿੱਪਲ ਅਤੇ ਖਜੂਰਾਂ ਦੇ ਬੂਟਿਆਂ ਬਾਝ ਕੁਛ ਨਹੀਂ। ਅਤੇ ਵਿਸਾਖ ਦੇ ਮਹੀਨੇ ਦੂਰ ਦੂਰ ਤੇ ਬਹੁਤ ਹਿੰਦੂ ਲੋਕ ਉਥੇ ਜਾਂਦੇ ਹਨ, ਅਤੇ ਸਕਰਾਂਦ ਦੇ ਦਿਨ ਵਡਾ ਮੇਲਾ ਲਗਦਾ ਹੈ।
Makhana.
ਮਖਾਣਾ ਸਿਆਲਾਂ ਦਾ ਇਕ ਮਸਹੂਰ ਸਹਿਰ ਹੈ, ਕਿ ਜਿਸ ਵਿਚ ਦੋ ਹਜਾਰ ਘਰ, ਅਤੇ ਢਾਈ ਸੈ ਹੱਟ ਬਸਦੀ ਹੈ; ਪਰ ਘਰ ਅਰ ਹਟਾਂ ਸਭ ਕੱਚੀਆਂ ਹੀ ਹਨ। ਇਹ ਸਹਿਰ ਅਹਿਮਦਖਾਂ ਦੇ ਵਾਰੇ, ਜੋ ਝੰਗ ਦਾ ਸਰਦਾਰ ਸਾ, ਬਹੁਤ ਅਬਾਦ ਸੀ। ਦਰਿਆਊ ਝਨਾਓ ਪੱਛਮ ਦੇ ਦਾਉ ਇਕ ਕੋਹ, ਅਤੇ ਰਾਵੀ ਦਖਣ ਦੇ ਰੁਕ ਤੀਹ ਕੋਹ ਹੈ। ਅਤੇ ਇਹ ਘਾਟ ਬਹੁਤ ਮਸਹੂਰ ਹੈ; ਇਸ ਲਈ ਜੋ ਸੁਦਾਗਰ ਲੋਕ ਇਸ ਪੱਤਣ ਲੰਘਕੇ ਮੁਲਤਾਨ