੧੦੦
ਦੁਆਬੇ ਰਚਨਾ ਦੇ ਨਗਰ।
ਇਕ ਕੌਮ ਦਾ ਨਾਉਂ ਕਾਠੀਆ ਹੈ; ਓਹ ਲੋਕ ਦਰਿਆਉ ਝਨਾਉ ਦੇ ਕੰਢੇ ਰਹਿੰਦੇ ਹਨ, ਅਤੇ ਉਨ੍ਹਾਂ ਦੇ ਸਰਦਾਰ ਦਾ ਨਾਉਂ ਜੱਲਾ ਸੀ। ਅਤੇ ਦੂਜੀ ਕੌਮ ਖਰਲ, ਜੋ ਦਰਿਆਉ ਰਾਵੀ ਦੇ ਕੰਢੇ ਰਹਿੰਦੀ ਉਨ੍ਹਾਂ ਦੇ ਸਰਦਾਰ ਦਾ ਨਾਉਂ ਅਹਿਮਦਖਾਂ ਖਰਲ ਸਾ।
ਏਹ ਏਨੇ ਕੋਮਾਂ ਆਪਸ ਵਿਚ ਵੈਰ ਧਰਦੀਆਂ, ਅਤੇ ਇਕ ਦੂਜੇ ਦੇ ਡੰਗਰ ਪਸੂ ਲੁੱਟ ਲੈ ਜਾਂਦੀਆਂ, ਅਤੇ ਧਾੜੇ ਮਾਰਦੀਆਂ ਹਨ; ਅਤੇ ਇਸ ਬਾਰ ਵਿਚ ਇਨ੍ਹਾਂ ਦੋਨਾਂ ਕੌਮਾਂ ਦੇ ਲੋਕ ਲੱਖ ਨਾਤੋਂ ਵਧੀਕ ਹੋਣਗੇ। ਅਤੇ ਏਹ ਦੋਵੇਂ ਸਰਦਾਰ ਗਾਈਆਂ ਮਹੀਆਂ ਬਹੁਤ ਰਖਦੇ ਸਨ, ਅਤੇ ਰਣਜੀਤਸਿੰਘੁ ਦੀ ਤਾਬੇਦਾਰੀ ਕਰਦੇ ਸਨ ਅਤੇ ਆਪਣੀ ਕੌਮ ਥੀਂ ਮਾਮਲੇ ਦਾ ਪੈਸਾ ਉਗਰਾਹ ਕੇ ਖਜਾਨੇ ਵਿਚ ਦਾਖਲ ਕਰਦੇ ਸਨ।
Faridabad.
ਫਰੀਦਾਬਾਦ ਰਾਵੀ ਦੇ ਕੰਢੇ ਇਕ ਕਦੀਮੀ ਸਹਿਰ ਹੈ, ਜੋ ਸੈਦਵਾਲ਼ੇ ਤੇ ਡੂਢ ਕੋਹ ਹੈ; ਅਤੇ ਇਹ ਸਹਿਰ ਤੱਪੇ ਦੀ ਜਾਗਾ, ਅਤੇ ਭੱਟੀ ਰਾਜਪੂਤਾਂ ਦਾ ਹੈ। ਕਿੰਉਕਿ ਮਹਿਰਮਖਾਂ ਭੱਟੀ ਦਾ ਬਣਾਇਆ ਹੋਇਆ ਹੈ। ਘਰ ਹਜਾਰਕੁ, ਅਰ ਹੱਟਾਂ ਡੂਢ ਕੁ ਸੈ ਹੋਣਗੀਆਂ; ਅਗੇ ਇਹ ਸਹਿਰ ਸਾਰਾ ਪੱਕਾ ਸਾ; ਸੋ ਉਸ ਨੂੰ ਬੀ ਦਰਿਿਆਉ ਹੜ੍ਹਾ ਲੈ ਗਿਆ। ਹੁਣ ਫੇਰ ਨਵੇਂ ਸਿਰੇ ਬਸਿਆ ਹੈ; ਸੋਈ ਉਸ ਦੀ ਵਸੋਂ ਥੁਹੁੜੀ ਪੱਕੀ, ਅਤੇ ਬਹੁਤੀ ਕੱਚੀ, ਬਲਕ ਕਿਧਰੇ ਕਿਧਰੇ ਛੱਪਰਬਾਸਵੀ ਹੈ। ਇਸ ਮੁਲਖ ਵਿਚ ਸਾਉਣੀ ਨਹੀਂ ਹੁੰਦੀ, ਪਰ ਸਲਗਮ ਇਤਨੇ ਬਹੁਤ ਹੁੰਦੇ ਹਨ, ਜੋ ਢਾਂਡਿਆਂ ਨੂੰ ਚਾਰਦੇ ਹਨ।
ਅਤੇ ਲਹੌਰੋਂ ਫਰੀਦਾਬਾਦ ਤੀਕੁਰ, ਪੂਰਬ ਦੀ ਵਲ ਦਾ ਕੰਢਾ ਉੱਚਾ ਹੈ, ਅਤੇ ਉਸ ਤੇ ਨੀਚਲੇ ਪਾਸੇ, ਦੋਵੇਂ ਕੰਢੇ ਬਰੋਬਰ, ਅਤੇ ਹਰ ਪਾਸੇ ਗਿੱਲ ਹੈ, ਅਤੇ ਇਹੋ ਜਾਗਾ ਘਾਟ ਦੀ ਹੈ, ਅਰ