ਦੁਆਬੇ ਰਚਨਾ ਦੇ ਨਗਰ।
੧੦੧
ਇਸ ਘਾਟ ਨੂੰ ਫਰੀਦਾਬਾਦ ਦਾ ਘਾਟ ਆਖਦੇ ਹਨ, ਅਤੇ ਇਸੇ ਘਾਟੋਂ ਕੰਜੀ ਦੀ ਬਾਰ ਨੂੰ, ਜੋ ਰਾਵੀ ਦੇ ਦੁਆਬੇ ਵਿਚ ਹੈ, ਰਾਹ ਜਾਂਦਾ ਹੈ।
Jhang sial.
ਸਹਿਰ ਝੰਗਸਿਅਾਲ ਮਸਹੂਰ ਅਤੇ ਕਦੀਮੀ, ਸਿਅਾਲ ਗੋਭੇ ਜੱਟਾਂ ਦਾ ਹੈ; ੳੁਹ ਦੀ ਬਸੋਂ ਚਾਰੁਕ ਹਜਾਰ ਘਰ, ਅਤੇ ਤਿੰਨੁਕ ਸੈ ਹੱਟ ਹੋੳੂ; ਪਰ ੳੁਹ ਦੀਅਾਂ ਹੱਟਾਂ ਬਜਾਰਾਂ ਦੀ ਡੌਲ ਪੁਰ ਨਹੀਂ, ਕੁਛ ਖਿੰਡਮੀਅਾਂ ਫੁਟਮੀਅਾਂ ਬਸਦੀਅਾਂ ਹਨ; ਜਿਹਾਕੁ ਦਸ ਕਿਧਰੇ, ਬੀਹ ਕਿਧਰੇ, ਪੰਜਾਹ ਕਿਧਰੇ, ਸੌ ਕਿਧਰੇ ਅਤੇ ਹੋਰ ੲਿਸੇ ਤਰਾਂ ਬਸਦੀਅਾਂ ਹਨ; ਪਰ ਲੋਕ ਹਰ ਪਰਕਾਰ ਦੇ ੳੁਸ ਵਿਚ ਅਬਾਦ ਹਨ।
ਅਗੇ ਸਹਿਰ ਦੇ ਗਿਰਦੇ ਕੰਚੀ ਜੰਗੀ ਸਫੀਲ ਸੀ, ਸੋ ਹੁਣ ਬਹੁਤ ਜਾਗਾ ਤੇ ਢੈਹਿ ਗੲੀ ਹੈ। ੲਿਹ ਮੁਲਖ ਸਿਅਾਲਾਂ ਦੇ ਕਾਬੂ ਵਿਚ ਸੀ, ਪਰ ਤਮੂਰਸਾਹ ਦੀ ੳੁਲਾਰ ਦੀ ਪਾਤਸਾਹੀ ਦੂਰ ਹੋਣ ਤੇ ਪਿਛੇ ਚਾਰੋਂ ਬੰਨੇ ਅਾਪ ਹੀ ਮਾਲਕ ਬਣ ਬੈਠੇ। ਅਤੇ ਅਹਿਮਦਖਾਂ, ਜੋ ਸਿਅਾਲਾਂ ਦਾ ਸਰਦਾਰ ਸਾ, ਅਤੇ ੳੁਸੇ ਸਹਿਰ ਦਾ ਵਸਕੀਣ ਸੀ, ਸੋ ਮਹਾਰਾਜ ਰਣਜੀਤਸਿੰਘੁ ਨੈ ਲੜਕੇ ਕੈਦ ਵਿਚ ਹੀ ਮਰ ਗਿਅਾ। ਹੁਣ ੳੁਹ ਦੇ ਪੁੱਤ ਮਹਾਰਾਜ ਦੀ ਚਾਕਰੀ ਕਰਦੇ ਹਨ, ਅਤੇ ਮੀਰੋਵਾਲ ਕੲੀਕੁ ਪਿੰਡਾਂ ਸਣੇ, ਸੱਤ ਹਜਾਰ ਰੁਪੲੇ ਦੀ ਜਗੀਰ ਵਿਚ, ੳੁਨਾਂ ਨੂੰ ਸਰਕਾਰੋਂ ਮਿਲਿਅਾ ਹੋੲਿਅਾ ਹੈ; ਸੋ ੳੁਸ ਵਿਚ ਅਾਪਣੀ ਗੁਜਰਾਨ ਕਰਦੇ ਹਨ। ੲਿਹ ਸਿਅਾਲਾਂ ਦਾ ਮੁਲਖ ਅਹਿਮਦਖਾਂ ਦੇ ਰਾਜ ਵਿਚ ਵਡਾ ਅਬਾਦ ਸੀ; ਹੁਣ ਹਾਕਮਾਂ ਦੇ ਜੁਲਮ ਕਰਕੇ ੳੁੱਜੜ ਹੋਗਿਅਾ ਹੈ। ਅਾਖਦੇ ਹਨ, ਜੋ ੲਿਸ ਮੁਲਖ ਦਾ