ਦੁਆਬੇ ਰਚਨਾ ਦੇ ਨਗਰ।
੧੦੫
ਅਤੇ ਇਸ ਬਾਰ ਨੂੰ ਦੁੱਲੇ ਦੀ ਬਾਰ ਆਖਦੇ ਹਨ। ਇਹ ਜਾਗਾ ਮਸਹੂਰ ਅਤੇ ਕਦੀਮੀ ਤੱਪੇ ਦੀ ਜਾਗਾ ਹੈ, ਤਿੰਨਕੁ ਹਜਾਰ ਘਰ, ਅਤੇ ਢਾਈ ਕੁ ਸੈ ਹੱਟ ਬਸਦੀ ਹੈ। ਅੰਬਾਰਤ ਬਹੁਤੀ ਕੱਚੀ, ਅਤੇ ਥੁਹੁੜੀ ਪੱਕੀ ਹੈ। ਅਤੇ ਖੈਰਮੁਹੰਮਦ ਨਾਮੇ ਇਕ ਸੰਤ ਦਾ ਮਕਬਰਾ, ਜੋ ਨੂਣਾਂ ਦੀ ਕੋਮ ਵਿਚ ਹੈ, ਸਹਿਰੋਂ ਅੰਦਰ ਵਡਾ ਉੱਚਾ ਗੁੰਮਜਦਾਰ ਬਣਿਆ ਹੋਇਆ ਹੈ। ਸਹਿਰਪਨਾਹ ਝਨਾਉ ਉਥੋਂ ਢਾਈ ਕੋਹ ਹੈ; ਅਤੇ ਇਹ ਸਹਿਰ ਦੁੱਲੇ ਭੱਟੀ ਦੀ ਬਾਰ ਦੇ ਵਿਚ ਹੈ।
Jalálpur.
ਜਲਾਲਪੁਰ ਭੱਟੀਆਂ ਦਾ, ਭੱਟੀਆਂ ਦੀ ਪਿੰਡੀ ਤੇ ਬੀਹ ਕੋਹ,ਇਕ ਮਸਹੂਰ ਸਹਿਰ ਤੱਪੇ ਦੀ ਜਾਗਾ ਅਹਿਮਦਯਾਰਖਾਂ ਭੱਟੀ ਰਾਜਪੂਤ ਦਾ ਬਸਾਇਆ ਹੋਇਆ ਹੈ। ਘਰ ਪੰਜ ਹਜਾਰ, ਅਤੇ ਬਜਾਰ ਦੀਆਂ ਹੱਟਾਂ ਅੱਠ ਸੈ ਹਨ, ਅਤੇ ਅੰਬਾਰਤ ਸਾਰੀ ਪੱਕੀ, ਅਤੇ ਪੱਕੀ ਸਹਿਰਪਨਾਹ ਦੇ ਗਿਰਦੇ ਇਕ ਹੋਰ ਕੱਚੀ ਕੰਧ ਘੇਰੀ ਹੋਈ ਹੈ, ਅਤੇ ਉਹ ਦੇ ਅੰਦਰਵਾਰ ਬਸੋਂ ਹੈ, ਅਤੇ ਪੱਕੀ ਸਹਿਰਪਨਾਹ ਦੀ ਕੰਧ ਚੌਰਸ ਹੈ। ਇਸ ਸਹਿਰ ਦੇ ਮਾਲਕ ਅੱਗੇ ਫੌਜਾਂਵਾਲ਼ੇ ਸੇ, ਪਰ ਮਾਹਰਾਜੇ ਰਣਜੀਤਸਿੰਘੁ ਦੇ ਰਾਜ ਵਿਚ ਸਭ ਬਰਬਾਦ ਹੋ ਗਏ। ਬਾਰ ਵਲ ਦੀ ਧਰਤੀ ਵਿਚ ਬਰਖਾ ਨਾਲ਼ ਫਸਲ ਹੁੰਦੀ ਹੈ, ਅਤੇ ਦਰਿਆਉ ਵਲ ਦੀ ਧਰਤੀ ਵਿਚ ਹੜ੍ਹ ਨਾਲ। ਦਰਿਆਉ ਝਨਾਉ ਉੱਤਰ ਦੇ ਰੁਕ ਦੋ ਕੋਹ, ਅਤੇ ਦੁੱਲੇ ਭੱਟੀ ਦੀ ਬਾਰ ਦੱਖਣ ਦੇ ਰੁਕ ਤਿੰਨ ਕੋਹ ਹੈ।
Rasulnagar, or Rámnagar.
ਰਸੂਲਨਗਰ ਜਲਾਲਪੁਰ ਤੇ ਤੀਹ ਕੋਹ, ਪੀਰਮੁਹੰਮਦ ਅਰ
N