ਪੰਨਾ:A geographical description of the Panjab.pdf/122

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੦੬
ਦੁਅਾਬੇ ਰਚਨਾ ਦੇ ਨਗਰ।

ਖਾਨਮੁਹੰਮਦ ਜੱਟ ਦਾ ਅਬਾਦ ਕੀਤਾ ਹੋੲਿਅਾ, ੲਿਕ ਮਸਹੂਰ ਸਹਿਰ ਹੈ, ਜੋ ੲਿਨਾਂ ਦਿਨਾਂ ਵਿਚ ਵਡੀ ਰੌਣਕ ਧਰਦਾ ਹੈ, ਜਿਹਾਕੁ ਦਸ ਹਜਾਰ ਘਰ, ਅਰ ਡੇਢ ਹਜਾਰ ਹੱਟ ੳੁਸ ਵਿੱਚ ਬਸਦੀ ਹੈ, ਅਤੇ ਅੰਬਾਰਤ ਬਹੁਤੀ ਪੱਕੀ, ਅਤੇ ਕੋੲੀ ਕੋੲੀ ਕੱਚੀ ਹੈ, ਅਤੇ ਅਗੇ ਨਾਲੋਂ ਹੁਣ ਬਹੁਤ ਪੱਕੀਅਾਂ ਹਵੇਲੀਅਾਂ ਬਣ ਗੲੀਅਾਂ ਹਨ, ਅਤੇ ਮਹਾਰਾਜੇ ਰਣਜੀਤਸਿੰਘੁ ਨੈ ਬੀ ੲਿਕ ਕੱਚੀ ਸਹਿਰਪਨਾਹ ਅੱਤ ਤੱਕੜੀ ਅਤੇ ਜੰਗੀ ਬਣਵਾੲੀ ਹੈ।

ੲੇਹ ਪੀਰਮੁਹੰਮਦ ਅਰ ਖਾਨਮੁਹੰਮਦ ਵਡੇ ਸੂਰਮੇ ਅਰ ਫੌਜਾਂਵਾਲੇ ਸਨ, ਅਤੇ ਰਾਜੇਰੌਲੇ ਵਿਖੇ ਅਾਪੇ ਅਾਪ ਹੌਕੇ, ਸਿੱਖਾਂ ਨਾਲ ਦੀਨ ਦੀ ਲੜਾੲੀ ਲੜਦੇ ਰਹੇ, ੳੜੁਕ ਸਰਦਾਰ ਮਹਾ ਸਿੰਘੁ ਰਣਜੀਤਸਿੰਘੁ ਦੇ ਬਾਪ ਨੈ ਵਡੀਅਾਂ ਲੜਾੲੀਅਾਂ ਲੜਕੇ ੲਿਨ੍ਹਾਂ ਨੂੰ ਮਾਰ ਲੀਤਾ, ਅਤੇ ਮੁਲਖ ਖੁਹੁ ਲਿਅਾ, ਅਤੇ ੲਿਹ ਕੋਮ ਕੁਛ ਕੈਦ ਵਿਚ ਅਾ ਗੲੀ, ਅਤੇ ਕੁਛ ਮਾਰੀ ਪੲੀ। ਤਿਸ ਪਿਛੇ ਸਿੱਖਾਂ ਨੈ ੲਿਸ ਸਹਿਰ ਦਾ ਨਾੳੁਂ ਵਟਾ ਧਰਿਅਾ, ਅਰਥਾਤ ਰਾਮਨਗਰ ਕਰਕੇ ਅਾਖਦੇ ਹਨ। ਅਤੇ ਸਰਦਾਰ ਮਹਾਸਿੰਘੁ ੲਿਸ ਕੌਮ ਨੂੰ ਜਿੱਤਕੇ ਵਡਾ ਸੂਕਿਅਾ। ਦਰਿਅਾੳੁ ਝਨਾੳੁ ੳੁੱਤਰ ਦੇ ਰੁਕ ਡੇਢ ਕੋਹ ਹੈ, ਅਤੇ ੲਿਹ ਘਾਟ ਵਡਾ ਮਸਹੂਰ ਹੈ; ਕਿੳੁਂਕਿ ਕੁਰਾਸਾਨ ਨੂੰ ਬੀ ੲਿਸੀ ਘਾਟੋਂ ਰਾਹ ਜਾਂਦਾ ਹੈ।

Manohar.

ਮਨਚਰ ਜੱਟਾਂ ਦੀ ਮਸਹੂਰ ਜਾਗਾ ਹੈ, ਪਰ ਹੁਣ ਕੁਛ ਅਬਾਦ ਨਹੀਂ।

Alipur.

ਅਲੀਪੁਰ ਰਸੂਲਨਗਰ ਤੇ ਤਿੰਨ ਕੋਹ ਅਲੀਮੁਹੰਮਦ ਚੱਠੇ