੧੦੮
ਦੁਅਾਬੇ ਰਚਨਾ ਦੇ ਨਗਰ।
ਦੇ ਗਿਰਦੇ ਸਕਾਰਗਾਹ ਠਰਾੲੀ ਸੀ। ਪਰ ਜਾਂ ਤਖਤ ਪੁਰ ਬੈਠੇ ਨੂੰ ਚੌਦਾਂ ਵਰਿਹਾਂ ਹੋੲੀਅਾਂ, ਤਾਂ ੳਨ ਸੇਖੂਪੁਰੇ ਦਾ ਅੱਡ ਪਰਗਣਾ ਠਰਾਕੇ, ਜਹਾਂਗੀਰਾਬਾਦ ਨਾੳੁਂ ਰੱਖਿਅਾ, ਅਤੇ ਹੋਰਨਾਂ ਪਰਗਣਿਅਾਂ ਵਿਚੋਂ ਪਿੰਡ ਕੱਟਕੇ, ੲਿਸ ਦੇੇ ਨਾਲ ਲਾ ਦਿੱਤੇ, ਅਤੇ ੳੁਹ ਦੇ ਹੁਕਮ ਨਾਲ ਮਹਿਲ ਅਰ ਤਲਾੳੁ ਅਰ ੲਿਕ ੳੁੱਚੇ ਮੁਨਾਰੇ ਦੀ ਨੀੳੁਂ ਧਰੀ ਗੲੀ, ਅਤੇ ੲਿਸ ਅੰਬਾਰਤ ੳੁੱਪੁਰ ੲਿਕ ਲੱਖ ਪੰਜਾਹ ਹਜਾਰ ਰੁਪੱਯ ਖਰਚ ਅਾੲਿਅਾ। ੲਿਸ ਸਹਿਰ ਤੇ ਦੋ ਕੋਹ ਜੰਗਲ ਦੇ ਵਿਚ, ਜਿੱਥੇਕੁ ਦਰਖਤਾਂ ਦੀ ਵਡੀ ਝਿੜੀ ਹੈ, ੳੁਥੇ ੲਿਕ ਗੋਲ ਚੂਨੇ ਗੱਚ ਅੰਬਾਰਤ ਬਹੁਤ ਮਜਬੂਤ ਬਣੀ ਹੋੲੀ ਹੈ; ੳੁਹ ਦੇ ਅੰਦਰ ਛੇਮਜਲੇ ਗੁੰਮਜਦਾਰ ਘਰ, ਅਤੇ ਬਾਹਰਵਾਰ ੳੁੱਤਰ ਦੀ ਵਲ ੲਿਕ ਵਡਾ ਪੱਕਾ ਤਲਾੳੁ ਹੈ, ਜੋ ਬਾਰਾਂ ਮਹੀਨੇ ਪਾਣੀ ਨਾਲ ਭਰਿਅਾ ਰਹਿੰਦਾ ਹੈ; ਅਤੇ ੲਿਸ ਅੰਬਾਰਤ ਨੂੰ ਮੁਨਾਰਾ ਕਹਿੰਦੇ ਹਨ। ਸਜਾਦੇ ਨੈ ੲਿਹ ਮਕਾਨ ਸੈੱਲ਼ ਅਤੇ ਸਕਾਰ ਲੲੀ ਬਣਵਾੲਿਅਾ ਸੀ; ਸੋੲੀ ੳੁਸ ਦੇ ਦੁਅਾਲੇ ਜੰਗਲ ਅਰ ਸਕਾਰ ਬਹੁਤ ਹੈ।
Mudabba.
ਮੁਦੱਬਾ ਦਰਿਅਾੳੁ ਰਾਵੀ ਦੇ ਕੰਢੇ ਪਾਸੋਂ ਪਾਸ ਚਾਰ ਬਸਤੀਅਾਂ ਹਨ, ਸੋ ਤਿਨਾਂ ਚੌਹਾਂ ਬਸਤੀਅਾਂ ਵਿਚ ਚਾਰ ਹਜਾਰ ਘਰ, ਅਤੇ ਦੋ ਸੈ ਹੱਟ ਹੈ; ਅਤੇ ੲੇਹ ਸਾਰੇ ਗਰਾੳੁਂ ਦਰਿਅਾੳੁ ਦੇ ਕੰਢੇ ਪੁਰ ਹਨ, ਅਤੇ ਕੲੀ ਅੰਂਬਾਂ ਦੇ ਬੂਟੇ ਬੀ ਹਨ।
Khaichakk.
ਖਾੲੀਚੱਕ ਤਿੰਨ ਜਾਗਾ ਕੋੋਲੋਂ ਕੋਲ ਬਸਦਾ ਹੈ, ਪਰ ਤਿਹਾਂ ਦਾ ੲਿੱਕੋ ਨਾੳੁਂ ਮਸਹੂਰ ਹੈ; ਅਤੇ ਸੰਧੂਅਾਂ ਦੀ ਬਾਰਸੀ ਵਿਚ ਹੈ, ਅਤੇ ੳੁਨ੍ਹਾਂ ਦੇ ਦਾਦੇ ਦਾ, ਜੋ ਚੱਕ ਨਾੳੁਂ ਧਰਦਾ ਸੀ, ਬਸਾੲਿਅਾ ਹੋੲਿਅਾ ਹੈ। ਤਿਹਾਂ ਬਸਤੀਅਾਂ ਦੇ ਘਰ ਸਾਢੇ ਤਿੰਨ