ਹਜਾਰ, ਅਤੇ ਹਟ ਦੋ ਸੈ, ਅਤੇ ਅੰਬਾਰਤ ਸਾਰੀ ਕੱਚੀ ਹੈ; ਅਤੇ ਇਸ ਮਕਾਨ ਦੇ ਨੇੜੇ ਤੇਹੁੰ ਚੌਹੁੰ ਕੋਹਾਂ ਦੀ ਬਿੱਥ ਵਿੱਚ ਹੋਰ ਬਾਰਾਂ ਪਿੰਡ ਬਸਦੇ ਹਨ; ਸੋ ਸੱਭੋ ਖਾੲੀ ਨਾਲ ਲਗਦੇ ਹਨ, ਅਤੇ ੳੁਸੇ ਕੌਮ ਦੀ ਜਿਮੀਦਾਰੀ ਹੈ।
Sarkpur and Bhaini.
ਸਰਕਪੁਰ ਅਤੇ ਭੈਣੀ ਰਾੲੀਅਾਂ ਦੇ ਵਡੇ ਮਸਹੂਰ ਮਕਾਨ ਹਨ। ਸਰਕਪੁਰ ਵਿਚ ਤਿੰਨ ਹਜਾਰ ਘਰ, ਅਤੇ ਡੇਢ ਸੈ ਹੱਟ ਹੋੳੂ; ਅੰਬਾਰਤ ਬਹੁਤੀ ਕੱਚੀ, ਅਤੇ ਸਹਿਰਪਨਾਹ ੲਿਸ ਕਰਕੇ ਜੋ ਕੱਚੀ ਸੀ, ਬਹੁਤ ਜਾਗਾ ਤੇ ਢੈਹਿ ਗੲੀ ਹੈ; ਅਤੇ ਭੈਣੀ ਵਿਚ ਸਭ ਪੰਜ ਸੌ ਘਰ, ਅਤੇ ਗਿਣਤੀ ਦੀਅਾਂ ਹੱਟਾਂ ਹਨ। ੳੁਸ ਜਿਲੇ ਵਿਚ ਪਿੰਡ ਬਹੁਤ ਹਨ, ਪਰ ਸਭਨਾਂ ਵਿਖੇ ਰਾੲੀਅਾਂ ਦੀ ਹੀ ਜਿਮੀਦਾਰੀ ਹੈ। ਅਗੇ ੳਹ ਲੋਕ ਵਡੀ ਠੁੱਕ ਵਾਲੇ ਸੇ; ਅਤੇ ੳੁਸ ਦੇਸ ਵਿਚ ਮਲਕ ਯਾ ਮਹਿਰ ਅਖਾੳੁਂਦੇ ਸਨ; ਜਿਹਾਕੁ ਲਹੌਰ ਸਹਿਰ ਮਹਾਰਾਜੇ ਰਣਜੀਤ ਸਿੰਘੁ ਨੂੰ ਮਹਿਰ ਮੁਹਕਮ ਦੀ ਕੁੰਮਕ ਨਾਲ ਹੱਥ ਲੱਗਾ ਸਾ; ਹੁਣ ਹਾਕਮਾਂ ਦੀ ਜੁਲਮੀ ਦੇ ਸਬਬ ਖੁਅਾਰ ਅਤੇ ਲਚਾਰ ਹੋ ਗੲੇ ਹੋੲੇ ਹਨ।
Bajirabad. (Urdu, Wazirabad.)
ਬਜੀਰਾਬਾਦ ੲਿਕ ਮਸਹੂਰ ਸਹਿਰ ਹੈ, ਜੋ ਨਬਾਬ ਬਜੀਰਖਾਂ ਦਾ ਬਸਾੲਿਅਾ ਹੋੲਿਅਾ ਹੈ; ੳੁਸ ਵੇਲੇ ਅੱਤ ਬਸਦਾ ਸੀ, ਜਾਂ ਸਿੱਖਾਂ ਨੈ ਖਰੂਦ ਚੱਕਿਅਾ, ਅਤੇ ਪੰਜਾਬ ਬੈਰਾਨ ਹੋੲੀ, ਤਦ ੲਿਹ ਸਹਿਰ ਬੀ ੳੁਜਾੜ ਹੋ ਗਿਅਾ। ਅਤੇ ਜਿਸ ਵੇਲੇ ਗੁਰਬਖਸਸਿੰਘੁ ਨੂੰ ੲਿਹ ਸਹਿਰ ਲੱਭਾ, ੳੁਸ ਨੈ ੲਿਹ ਦੇ ਬਸਾੳੁਣ ਵਿਚ ਬਹੁਤ ਕੋਸਿਸ ਕੀਤੀ। ਫੇਰ ਸਰਦਾਰ ਮਹਾਸਿੰਘੁ ਨੈ ਸਰਾਂ ਦੇ ਕੋਲ ੲਿਕ ਬਾਗ ਲਵਾੲਿਅਾ; ਤਦ ਤੇ ਲਾਕੇ