ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/129

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

੧੧੩

ਰੁਕ ਦੇ ਬੁਰਜ ਨੁੰ, ਥੁਹੁੜੀ ਜਿਹੀ ਬਾਗ ਦੀ ਕੰਧ ਸਮੇਤ ਦਰਿਆਓ ਹੜ੍ਹਾ ਲੈ ਗਿਆ ਹੈ। ਇਸ ਮਕਬਰੇ ਤੇ ਪੱਛਮ ਦੇ ਦਾਉ ਬੁਪਾਰੀਆਂ ਦੇ ਉਤਾਰੇ ਲਈ ਇਕ ਪਾਤਸਾਹੀ ਸਰਾਂ ਸੀ, ਅਤੇ ਇਸ ਤੇ ਪੱਛਮ ਦੇ ਰੁਕ ਆਸਫਖਾਂ ਦਾ ਗੁੰਮਜਦਾਰ ਮਕਬਰਾ ਬੱਗੇ ਪੱਥਰ ਦਾ ਅਜਿਹਾ ਉੱਚਾ ਬਣਿਆ ਹੋਇਆ ਸਾ, ਜੋ ਬਾਰਾਂ ਕੋਹਾਂ ਤੇ ਦਿਖਾਲ਼ੀ ਦਿੰਦਾ; ਅਤੇ ਜਹਾਂਗੀਰ ਅਰ ਨੂਰਜਹਾਂ ਬੇਗਮ ਦਾ ਮਕਬਰਾ, ਜੋ ਦੋਵੇਂ ਬਹੁਤ ਹੀ ਅਨੂਪ ਬਣੇ ਹੋਏ ਸੇ, ਸਭ ਖਰਾਬ ਹੋ ਗਏ ਹਨ; ਹੁਣ ਆਇਰਿਆਂ ਛੁੱਟ ਹੋਰ ਕੁਛ ਬਾਕੀ ਨਹੀ ਰਿਹਾ।

Mírowál.

ਮੀਰੋਵਾਲ਼ ਖੋਖਰ ਰਾਜਪੂਤਾਂ ਦਾ ਕਸਬਾ ਹੈ; ਘਰ ਇਕ ਹਜਾਰ, ਅਤੇ ਬਜਾਰ ਦੀਆਂ ਹਟਾਂ ਅੱਸੀਕੁ ਆਬਾਦ ਹਨ। ਸਹਿਰ ਦੀ ਅੰਬਾਰਤ ਸਣੇ ਸਫੀਲ, ਕੱਚੀ ਅਤੇ ਟੁਟੀ ਫੁਟੀ ਪਈ ਹੈ।

Bádomallí.

ਬਦੋਮੱਲੀ ਮੱਲੀ ਗੋਤੇ ਜੱਟਾਂ ਦਾ ਮਕਾਨ ਹੈ; ਸਹਿਰਪਨਾਹ ਕੱਚੀ, ਅਰ ਦੋ ਮਸੀਤਾਂ ਪੱਕੀਆਂ; ਪਰ ਖੇਤੀ ਹਰ ਪਰਕਾਰ ਦੀ ਬਹੁਤ ਹੁੰਦੀ ਹੈ। ਅਤੇ ਝਨਾਉ ਦਾ ਬਜੀਰਾਬਾਦਵਾਲ਼ਾ ਘਾਟ ਉੱਥੋਂ ਪੱਚੀ ਕੋਹ ਹੈ।

Sodhará.

ਸੋਧਰਾ ਇਕ ਕਦੀਮੀ ਮਸਹੂਰ ਸਹਿਰ ਹੈ, ਜੋ ਅਗਲੇ ਸਮੇ ਵਿਚ ਬਹੁਤ ਆਬਾਦ ਸੀ, ਹੁਣ ਬੈਰਾਨ ਹੋ ਗਿਆ ਹੈ; ਨਿਰੀ ਇਕ ਸੌ ਹੱੱਟ, ਅਰ ਅੱਠ ਸੈ ਘਰ ਅਬਾਦ ਰਹਿ ਗਿਆ ਹੈ; ਪਰ ਸਭ ਪੱਕੇ ਹਨ। ਅਗੇ ਪਾਤਸਾਹਾਂ ਦੇ ਸਮੇਂ ਵਿਚ ਇਹ ਜਾਗਾ ਬਿੱਦਿਆ ਅਰ ਚੰਗੀ ਲਿਖਤ ਦੇ ਕਾਰਨ ਵਡੀ ਮਸਹੂਰ ਸੀ, ਅਤੇ

O