११४
ਦੁਆਬੇ ਰਚਨਾ ਦੇ ਨਗਰ।
ਉਥੇ ਦੇ ਲੋਕ ਪਾਤਸਾਹਾਂ ਦੀਆਂ ਕਚਹਿਰੀਆਂ ਵਿਚ ਆਉਂਦੇ ਜਾਂਦੇ ਰਹੇ ਸਨ; ਹੁਣ ਉਹ ਗੱਲ ਨਹੀਂ ਰਹੀ; ਪਰ ਕੋਈ ਕੋਈ ਲਿਖਾਰੀ ਹੁਣ ਵੀ ਉਥੇ ਚੰਗੇ ਹੁੰਦੇ ਹਨ। ਨਬਾਬ ਅਲੀਮਰਦਾਂਖਾਂ ਨੈ ਇਸ ਸਹਿਰ ਦੀ ਅਬਾਦੀ ਵਿਚ ਬਹੁਤ ਕੋਸਸ ਕੀਤੀ ਸੀ, ਅਤੇ ਇਕ ਸੁੰਦਰ ਬਾਗ ਅਰ ਫੁਹਾਰੇ ਅਰ ਹੌਦ ਅਤੇ ਅਨੂਪ ਬੈਠਕਾਂ ਬਣਵਾਈਆਂ ਸਨ ਅਤੇ ਨਹਿਰ ਲਿਆਕੇ, ਉਸ ਬਾਗ ਵਿਚ ਚਲਾਈ ਸੀ। ਹੁਣ ਸਭੋ ਕੁਛ ਬਰਬਾਦ ਹੋ ਗਿਆ, ਅਤੇ ਨਹਿਰ ਬੀ ਸੁੱਕ ਗਈ ਹੈ। ਇਸ ਤੇ ਬਾਹਰਾ ਇਕ ਸਹਿਰ ਬੀ ਬਸਾਇਆ ਸੀ, ਜਿਹ ਦਾ ਨਾਉਂ ਆਪਣੇ ਪੁੱਤ ਦੇ ਨਾਉਂ ਉਪਰ ਇਬਰਾਹੀਮਾਬਾਦ ਧਰਿਆ ਸੀ।
Ibráhímábád.
ਇਬਰਾਹੀਮਾਬਾਦ ਅਗਲੇ ਸਮੇ ਵਿਚ ਚੰਗਾ ਬਸਦਾ ਸੀ। ਹੁਣ ਉਹ ਬੀ ਉਜੜ ਹੋ ਗਿਆ, ਅਰ ਖੋਪਰਾ ਉਥੋਂ ਦੇ ਕੋਹ ਹੈ।
Khoprá.
ਖੋਪਰਾ ਹੁਣ ਬੈਰਾਨ ਪਿਆ ਹੈ। ਅਗੇ ਬਹੁਤ ਬਸਦਾ ਸੀ। ਏਹ ਦੋਵੇਂ ਨਗਰ ਕੱਠੇ ਬੁਲਾਏ ਜਾਂਦੇ ਹਨ, ਅਰਥਾਤ ਸੋਧਰਾ ਖੋਪਰਾ। ਖੋਪਰਾ ਘੁੰਮਣ ਗੋਤੇ ਜਿਮੀਦਾਰਾਂ ਦਾ, ਅਰ ਸੋਧਰਾ ਚੀਮੇ ਗੋਤੇ ਜਿਮੀਦਾਰਾਂ ਦਾ ਹੈ; ਅਤੇ ਸਹਿਰੋਂ ਬਾਹਰ ਦੱਖਣ ਦੇ ਰੁਕ ਇਕ ਪੱਕਾ ਕਿਲਾ ਹੈ।
Sambariál.
ਸੰਬਰਿਆਲ ਸੋਧਰੇ ਤੇ ਪੰਜ ਕੋਹ, ਅਤੇ ਸਿਆਲ਼ਕੋਟੋਂ ਛੇ ਕੋਹ ਤੱਪੇ ਦੀ ਜਾਗਾ, ਸਿਆਲ਼ਕੋਟ ਦੇ ਤਾਬੇ ਘੁੰਮਣ ਗੋਡੇ ਜਿਮੀਦਾਰਾਂ ਦਾ ਹੈ। ਇਸ ਕੋਮ ਦੇ ਇਕ ਹਜਾਰ ਘਰ, ਅਤੇ ਦੇ ਸੈ ਹੱਟ ਅਬਾਦ ਹੈ, ਅਰ ਪਿੰਡ ਤੇ ਅੰਦਰਵਾਰ ਇਕ ਪੱਕਾ ਜੰਗੀ ਕਿਲਾ ਉਚੇ ਜਿਹੇ ਟਿੱਬੇ ਉਪਰ ਬਣਿਆ ਹੋਇਆ ਹੈ।