ਦੁਆਬੇ ਰਚਨਾ ਦੇ ਨਗਰ।
੧੧੫
Siálkot
ਸਿਆਲ਼ਕੋਟ ਇਕ ਪੁਰਾਣਾ ਹਿੰਦੂ ਰਾਜਿਆਂ ਦੇ ਵਾਰੇ ਦਾ ਸਹਿਰ ਹੈ: ਆਖਦੇ ਹਨ, ਜੋ ਇਹ ਸਹਿਰ ਰਾਜੇ ਟੁੰਡੇ ਪਾਂਡੂਆਂ ਦੇ ਤਾਾਏ ਚਾਚੇ ਦਾ, ਜੋ ਮਹਾਭਾਰਥ ਦੀ ਲੜਾਈ ਵਿਚ ਮਾਰਿਆ ਗਿਆ, ਬਣਾਇਆ ਹੋਇਆ ਹੈ ਅਤੇ ਬਾਜੇ ਕਹਿੰਦੇ ਹਨ, ਜੋ ਰਾਜੇ ਸਾਲਬਾਹਣ ਦਾ ਬਣਾਇਆ ਹੋਇਆ ਹੈ। ਸਹਿਰੋਂ ਉੱਤਰ ਦੇ ਦਾਉ ਉੱਚੇ ਟਿੱਬੇ ਪਰ ਇਕ ਵਡਾ ਡਾਢਾ ਪੱਕਾ ਪਿਛਲੇ ਸਮੇ ਦਾ ਬਣਿਆ ਹੋਇਆ ਕਿਲਾ ਹੈ; ਉਹ ਦੀ ਸਫੀਲ ਬਾਹਰਲੇ ਪਾਸਿਓਂ ਪੰਦਰਾਂ ਗਜ, ਅਤੇ ਕਿਧਰਿਓਂ ਬੀਹ ਗਜ, ਅਤੇ ਅੰਦਰੋਂ ਦੋ ਗਜ, ਕਿਧਰੇ ਇਸ ਥੋਂ ਬੀ ਘਟ ਹੈ। ਅਤੇ ਕਿਲੇ ਦੇ ਦੁਆਲ਼ੇ ਸਾਢੇ ਛੇ ਸੈ ਕਰਮਾਂ ਲੰਬੀ ਛਾਤੀ, ਜਿਡਨੀ ਉੱਚੀ ਸਟੀਲ ਹੈ, ਅਤੇ ਬੀਹ ਬੁਰਜ ਚਾਰ ਚੋਹੀਂ ਨੁਕਰੀਂ, ਅਤੇ ਚਾਰ ਚਾਰ ਚੋਹੀਂ ਬਾਹੀਂ; ਹੁਣ ਇਸ ਕਰਕੇ ਜੋ ਕਈ ਸਮੇ ਬੀਤ ਗਏ ਹਨ, ਬਹੁਤੀਆਂ ਜਾਗਾਂ ਤੇ ਖਰਾਬ ਹੋ ਗਈ ਹੈ, ਅਤੇ ਜਿਮੀਨ ਅੰਦਰੋਂ ਨੀਚੀ ਉੱਚੀ ਹੈ। ਜਾਂ ਸੁਲਤਾਨ ਸਹਾਬਦੀਨ ਗੋਰੀ ਪੰਜਵੀਂ ਬਾਰ, ਸਨ ੫੮੦ ਪੰਜ ਸੈ ਅੱਸੀ ਹਿਜਰੀ ਵਿਚ, ਸੁਲਤਾਨ ਮਮੂਦ ਗਜਨਬੀ ਦੀ ਉਲਾਦ ਕੋਲ਼ੋਂ ਲਹੌਰ ਲੈਣ ਲਈ ਆਇਆ, ਤਾਂ ਓਨ ਆਉਂਦੇ ਹੀ ਨੈ ਮੋਰਚੇ ਲਾ ਦਿਤੇ। ਪਰ ਲੈ ਨਾ ਸੱਕਿਆ, ਤਾਂ ਮੁੜਦਾ ਹੋਇਆ ਸਿਆਲ਼ਕੋਟ ਵਿਚ ਆਣ ਉਤਰਿਆ, ਅਤੇ ਇਸ ਕਿਲੇ ਨੂੰ ਜੋ ਢੱਠਾ ਪਿਆ ਸੀ, ਨਵੇਂ ਸਿਰੇ ਬਣਵਾਕੇ, ਉਸ ਵਿਚ ਆਪਣਾ ਨਾਇਬ ਛੱਡਕੇ ਮੁੜ ਗਿਆ। ਅਤੇ ਇਹ ਅੰਬਾਰਤ ਜੋ ਹੁਣ ਹੈ, ਸੁਲਤਾਨ ਸਹਾਬਦੀਨ ਦੀ ਬਣਵਾਈ ਹੋਈ ਹੈ। ਅਤੇ ਰਾਜਿਆਂ ਦੀਆਂ ਅੰਬਾਰਤਾਂ ਦਾ ਕੁਛ ਖੁਰਖੋਜ ਬਾਕੀ ਨਹੀਂ ਰਿਹਾ, ਨਿਰੀ ਪੰਜ ਛੇ