ਪੰਨਾ:A geographical description of the Panjab.pdf/134

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੧੮

ਦੁਆਬੇ ਰਚਨਾ ਦੇ ਨਗਰ।

ਚੁਰਾਸੀ ਪਿੰਡ ਉਸ ਨਾਲ਼ ਲਗਦੇ ਸੇ, ਅਤੇ ਇਸ ਮੁਲਖ ਦੇ ਚਾਰ ਤੱਪੇ ਸੇ; ਇਕ ਸੰਭਰਿਆਲ, ਜਿਸ ਵਿਚ ਘੁੰਮਣਾਂ ਦੀ ਬਾਰਸੀ ਹੈ; ਦੂਜਾ ਖੋਖਰ, ਜਿਸ ਵਿਚ ਚੀਮਿਆਂ ਦੀ ਬਾਰਸੀ ਹੈ? ਤੀਜਾ ਮਰਾਠੀਵਾਲ਼ ਖਰਾਣਾ, ਅਵਾਣਾਂ ਦਾ, ਚੌਥਾ ਪਖੋਵਾਲ਼ ਬਾਜਵਿ- ਆਂ ਦਾ; ਪਰ ਸਭਨਾਂ ਨਾਲ਼ੋਂ ਸੰਭਰਵਾਲ਼ੀਏ ਵਧੀਕ ਸਨ। ਇਸ ਗਿਰਦੇ ਪੋਨਾ ਗੰਨਾ ਵਡਾ ਤੋਫਾ ਹੁੰਦਾ ਸੀ, ਅਤੇ ਦਰਿਆਉ ਝਨਾਉ ਪੱਛਮ ਦੇ ਰੁਕ ਸੱਤ ਕੋਹ, ਅਤੇ ਰਾਵੀ ਪੂਰਬ ਦੇ ਦਾਉ ਬੱਤੀੀ ਕੋਹ ਹੈਂ।

Jafarwál, or Dafarwál.

ਜਫਰਵਾਲ਼ ਕਦੀਮੀ ਰਾਜਪੂਤਾਂ ਦਾ ਕਸਬਾ ਹੈ। ਅਬਾਦੀ, ਤਿੰਨਕੁ ਹਜਾਰ ਘਰ, ਅਰ ਚਾਰਕੁ ਸੌ ਹੱਟ ਹੋਊ; ਸਹਿਰੋਂ ਅੰਦਰ ਪਕਾ ਚੌਬੁਰਜਾ ਕਿਲਾ ਹੈ, ਪਰ ਕਿਲੇ ਅਤੇ ਸਹਿਰਪਨਾਹ ਦੀ ਕੰਧ ਸਾਰੀ ਕੱਚੀ ਸੀ, ਸੋ ਉਹ ਬੀ ਖਰਾਬ ਹੋ ਗਈ ਹੈ। ਅਤੇ ਇਸ ਜਾਗਾ ਦਾ ਜੁਦਾ ਹੀ ਪਰਗਣਾ ਸੀ। ਅਤੇ ਬਾਹਰਵਾਰ ਇਕ ਪੱਕੀ ਬਾਉੜੀ ਬਣੀ ਹੋਈ ਸੀ। ਇਸ ਸਾਰੇ ਦੁਆਬੇ ਵਿਚੋਂ ਇਹ ਮੁਲਖ ਬਹੁਤ ਅਬਾਦ ਹੈ, ਅਤੇ ਹਜਾਰਾਂ ਗਰਾਉਂ ਸਹਿਰ ਵਰਗੇ ਬਸਦੇ ਹਨ। ਪਰ ਉਨ੍ਹਾਂ ਵਿਚੋਂ ਜਿਹੜੇ ਬਹੁਤ ਮਸਹੂਰ ਹਨ, ਸੋ ਤਿਨ੍ਹਾਂ ਦਾ ਨਾਉਂ ਲਿਖਿਆ ਜਾਂਦਾ ਹੈ; ਜਿਹਾ ਸਤਗੜਾ, ਕੰਜਰੂਰ, ਨੂਨਾ, ਜੱਸੜ, ਦੋਦੇ, ਅਤੇ ਹੋਰ ਕਈ ਖੇੜੇ ਹਨ, ਕਿ ਜਿਨ੍ਹਾਂ ਵਿਚ ਹਜਾਰ ਹਜਾਰ ਘਰ, ਅਤੇ ਕਈ ਹੱਟਾਂ ਅਬਾਦ ਹਨ; ਉਨ੍ਹਾਂ ਵਿਚੋਂ ਕਈ ਕਦੀਮੀ ਅਰ ਕਈ ਨਵੇਂ ਬਸੇ ਹੋਏ ਹਨ

Narowál.

ਨਾਰੋਵਾਲ਼ ਦਰਿਆਉ ਰਾਵੀ ਦੇ ਕੰਢੇ ਬਾਜਵੇ ਗੋਤੇ ਜਿਮੀਦਾਰਾਂ ਦਾ ਕਦੀਮੀ ਸਹਿਰ ਹੈ। ਘਰ ਪੰਜ ਹਜਾਰ ਅਤੇ ਹੱਟ ਡੇਢਕੁ ਸੈ ਹੋਊ। ਇਸ ਸਹਿਰ ਵਿਚ ਖੋਜੇ ਲੋਕ ਰਹਿੰਦੇ ਹਨ,