ਦੁਆਬੇ ਰਚਨਾ ਦੇ ਨਗਰ।
੧੧੯
ਪਰ ਸਭ ਸੀਆ ਮਤ ਦੇ ਹਨ। ਸਹਿਰ ਦੀ ਅੰਬਾਰਤ, ਬਹੁਤੀ ਪੱਕੀ ਅਤੇ ਥੁਹੁੜੀ ਕੱਚੀ, ਅਤੇ ਸਹਿਰੋਂ ਅੰਦਰ ਇਕ ਕੱਚਾ ਜੰਗੀ ਕਿਲਾ ਹੈ; ਸਹਿਰੋਂ ਚੜ੍ਹਦੇ ਦਾਉ ਨਿਰਾ ਇਕੋ ਬਾਗ ਪੱਕਾ ਹੈ; ਜਿਸ ਵਿਚ ਅੰਬਾਂ ਦੇ ਅਤੇ ਹੋਰ ਬੂਟੇ ਬਹੁਤ ਹਨ॥
Qájíán dá chakk.
ਕਾਜੀਆਂ ਦਾ ਚੱਕ ਮੁੰਗੇਰ ਦੇ ਜਿਲੇ ਸਈਦਾਂ ਦੀ ਇਕ ਮਸਹੂਰ ਜਾਗਾ ਹੈ, ਜੋ ਅਕਬਰ ਪਾਤਸ਼ਾਹ ਦੇ ਵੇਲੇ ਇਸ ਸਾਰੇ ਜਿਲੇ ਦੇ ਕਾਜੀ ਸਨ, ਅਤੇ ਸਾਹ ਬਦੀਉਦੀਨ ਸਹੀਦ ਹੁਸੈਨੀ ਬਗਦਾਦੀ ਦੀ ਉਲਾਦ ਹਨ; ਅਤੇ ਉਸ ਬਲੀ ਦੀ ਕਬਰ ਸਾਹਰੀਵਾਲ਼ ਵਿਚ ਹੈ; ਉਨ੍ਹਾਂ ਦੇ ਵਡੇ, ਹਮਾਊਂ ਪਾਤਸਾਹ ਦੇ ਸਮੇਂ ਵਿਚ, ਇਸ ਦੇਸ ਵਿਖੇ ਆਏ ਸਨ। ਇਥੇ ਦੀ ਆਬ ਹਵਾ ਜੋ ਪਸਿੰਦ ਆ ਗਈ, ਇਥੇ ਦੇ ਇਥੇ ਹੀ ਰਹਿ ਗਏ। ਅਚਾਣਕ ਗੁਜਰਾਂ ਅਰ ਮੱਲੀਆਂ ਵਿਚ ਲੜਾਈ ਪੈ ਗਈ, ਅਤੇ ਗੁਜਰ ਮੱਲੀਆਂ ਕੋਲ਼ੋਂ ਭੱਜਕੇ, ਉਸ ਬਲੀ ਦੀ ਸਾਮੇ ਆਣ ਪਏ ਅਤੇ ਉਸ ਮਹਾ ਬਲੀ ਨੈ ਆਪਣੇ ਪਿਉ ਦਾਦੇ ਦੀ ਰੀਤ ਅਨੁਸਾਰ ਹੀਣਿਆਂ ਦੀ ਕੁੰਮਕ ਕਰਨੀ ਜੋਗ ਜਾਣਕੇ, ਹਥਿਆਰ ਬੰਨ੍ਹੇ ਅਤੇ ਘੋੜੇ ਪੁਰ ਚੜ੍ਹ ਬੈਠਾ। ਅਤੇ ਇਹ ਕਹਾਣੀ ਹੈ, ਜੋ ਉਹ ਮਹਾ ਬਲੀ ਜਾਂਦਾ ਹੀ ਸ਼ਹੀਦ ਹੋ ਗਿਆ, ਅਤੇ ਹੁਸੈਨੀ ਦਰਜੇ ਨੂੰ ਪਹੁੰਚ ਗਿਆ, ਅਤੇ ਧੜ ਸਿਰ ਬਿਨਾਂ ਮੱਲੀਆਂ ਦੇ ਪਿੱਛੇ ਦੌੜਿਆ। ਜਾਂ ਉਨ੍ਹਾਂ ਨੈ ਇਹ ਕਰਾਮਾਤ ਡਿੱਠੀ, ਤਾਂ ਭਜ ਗਏ, ਅਤੇ ਉਸੇ ਮਹਾ ਬਲੀ ਦਾ ਧੜ ਦੋਹੁੰ ਕੋਹਾਂ ਤੀਕ ਤਿਨ੍ਹਾਂ ਪਿੱਛੇ ਮਾਰਦਾ ਚਲਾ ਗਿਆ; ਓੜੁਕ ਸਾਹਰੀਵਾਲ਼ ਦੇ ਮੁੰਢ ਜਾ ਕੇ ਘੋੜੇ ਤੇ ਡਿਗ ਪਿਆ, ਅਤੇ ਉਸੀ ਜਾਗਾ ਦਬਿਆ ਗਿਆ, ਅਤੇ ਜਿੱਥੇ ਸਿਰ ਡਿਗਿਆ ਸੀ, ਉਥੋਂ ਸਿਰ ਦਬ ਦਿੱਤਾ; ਸੋ ਸਿਰ ਅਰ ਧੜ ਦੇ ਵਿਚ ਦੋਹੁੰ ਕੋਹਾਂ ਦੀ ਬਿੱਥ ਹੈ। ਅਤੇ ਉਸ