ਪੰਨਾ:A geographical description of the Panjab.pdf/137

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਰਚਨਾ ਦੇ ਨਗਰ।

१२१

ਕਰਨੀ ਅਰ ਬੰਦਗੀ ਕਰਕੇ ਰੱਬ ਨੂੰ ਪਹੁੰਚ ਗਏ। ਜਿਹਾਕੁ ਸਾਹ ਅਸਮਤੁੱਲਾ, ਜੋ ਆਪਣੇ ਜਮਾਨੇ ਦਾ ਕੁਤਬ ਸਾ ਅਤੇ ਉਸ ਨੈ ਕਿਹਾ, ਜੋ ਮੈਂ ਨੂੰ ਜਾਗਰਤ ਵਿਖੇ ਮੁਹੰਮਦ ਸਾਹਬ ਦਾ ਦਰਸਣ ਹੋਇਆ, ਅਤੇ ਗੱਲਾਂ ਬਾਤਾਂ ਕੀਤੀਆਂ; ਅਤੇ ਉਸ ਨੈ ਆਪਣੇ ਹੱਥੀਂ ਮਿਸਕਾਤ ਦੇ ਟੀਕੇ ਪੁਰ ਲਿਖਿਆ ਹੈ, ਜੋ ਇਸ ਤਰਾਂ ਸੁਣਿਆ ਹੈ ਮੈਂ ਜਬਾਨ ਰਸੂਲੁਲਾ ਦੀ ਥੀਂ। ਅਤੇ ਔਰੰਗਜ਼ੇਬ ਆਲਮਗੀਰ ਪਾਤਸ਼ਾਹ ਨੈ ਉਸ ਕਤੇਬ ਨੂੰ ਮੰਗਵਾਕੇ ਬਰਕਤ ਲਈ ਆਪਣੇ ਖਾਸ ਕਤੇਬਖਾਨੇ ਵਿਚ ਧਰ ਛੱਡਿਆ। ਅਤੇ ਉਸ ਮਹਾ ਬਲੀ ਦੀ ਉਲਾਦ ਵਿਚ ਹੋਰ ਕਈ ਉਲਿਆਉ ਪੈਦਾ ਹੋਏ; ਜਿਹਾਕੁ ਸੈਦ ਅਬੁਲਫਰਹਿ ਮੁਹੰਮਦ ਫਾਜਲ ਕਾਦਰੀ, ਅਤੇ ਕਈ ਹੋਰ; ਪਰ ਸੈਦ ਬਦੀਉਦੀਨ ਸ਼ਹੀਦ ਦੀ ਕਬਰ ਪੁਰ ਆਖਦੇ ਹਨ ਜੋ ਨੂਰ ਬਰਸਦਾ ਹੈ; ਅਤੇ ਕਬਰ ਦੇ ਦੁਆਲ਼ੇ ਪੱਕੀ ਅਕਬਰੀ ਛਾਰਦੁਆਲੀ ਬਣੀ ਹੋਈ ਹੈ, ਅਤੇ ਸਾਹਰੀਵਾਲ਼ ਤੇ ਬਾਹਰ, ਉਸ ਮਹਾਂ ਬਲੀ ਦੀ ਕਬਰ ਵਲ ਸਿੱਖਾਂ ਨੈ ਕੱਚਾ ਕਿਲਾ ਬਣਾ ਲਿਆ ਹੈ। ਪਰ ਜਿਹੜਾ ਬੁਰਜ ਕਬਰ ਦੀ ਵਲ ਹੈ, ਸੋ ਉਸ ਬਲੀ ਦੀ ਕਰਾਮਾਤ ਨਾਲ਼ ਢੈਹਾ ਪੈਂਦਾ ਹੈ ਓੜੁਕ ਸਿੱਖਾਂ ਨੈ ਥੱਕਕੇ ਉਸ ਬੁਰਜ ਦਾ ਬਣਾਉਣਾ ਛੱਡ ਦਿੱਤਾ

Jammu.

ਜੰਮੂ ਕਦੀਮੀ ਪੁਰਾਣਾ ਸਹਿਰ ਪਹਾੜ ਦੀਆਂ ਘਾਟੀਆਂ ਪੁਰ ਬਸਦਾ ਹੈ, ਅਤੇ ਰਾਜਸਥਾਨ ਹੈ। ਇਹ ਸਹਿਰ ਰਾਜੇ ਰਣਜੀਤਦੇਵ ਦੇ ਵਾਰੇ ਬਹੁਤ ਅਬਾਦ ਸੀ, ਇਸ ਤਰਾਂ ਨਾਲ਼ ਕਿ ਜਾਂ ਅਹਿਮਦਸਾਹ ਪਾਤਸਾਹ ਦੀ ਝੜਾਈ ਦੇ ਕਾਰਨ ਲਹੌਰ ਖਰਾਬ ਹੋ ਗਿਆ, ਅਤੇ ਸਿੱਖਾਂ ਦੇ ਪੰਥ ਨੈ ਪੰਜਾਬ ਦੇ ਕਈ ਸਹਿਰ ਫੂਕ ਦਿੱਤੇ, ਅਤੇ ਇਸ ਦੇਸ ਦੇ ਲੋਕ ਹਰ ਪਾਸੇ ਖਿੰਡ

P