ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/138

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੧੨੨

ਦੁਆਬੇ ਰਚਨਾ ਦੇ ਨਗਰ।

ਫੁੱਟ ਗਏ, ਅਤੇ ਤਮੂਰਸਾਹੀਆਂ ਦੀ ਪਾਤਸਾਹੀ ਗੁੰਮ ਹੋ ਗਈ, ਅਰਥਾਤ ਮੁਹੰਮਦਸਾਹ ਮਰ ਗਿਆ, ਤਾਂ ਰਾਜਾ ਰਣਜੀਤਦੇਵ ਜਮਈਅਤਵਾਲ਼ਾ ਹੋ ਗਿਆ, ਅਤੇ ਦਾਤਾਰੀ ਦਾ ਹੱਥ ਖੁਹੁਲਕੇ ਜੰਮੂ ਦੀ ਅਬਾਦੀ ਵਿਚ ਬਹੁਤ ਕੋਸਸ ਕਰਦਾ ਰਿਹਾ, ਓੜੁਕ ਜੁਗਤ ਨਾਲ਼ ਸਿਆਲ਼ਕੋਟ ਤੀਕਰ ਆਪਣੇ ਬੱਸ ਵਿੱਚ ਲੈ ਆਇਆ। ਅਤੇ ਲਹੌਰ ਅਰ ਹੋਰਨਾਂ ਸ਼ਹਿਰਾਂ ਦੇ ਲੋਕ ਅਤੇ ਪਾਤਸਾਹੀ ਉਮਰਾਉ ਤਵਾਈ ਦੇ ਮਾਰੇ ਇਸ ਸਹਿਰ ਵਿਚ ਆਣ ਵੜੇ! ਇਸੀ ਤਰਾਂ ਸੁਦਾਗਰ ਅਰ ਕਾਰਖਾਨਦਾਰ ਲੋਕ ਉਹ ਦੇ ਨਿਆਉਂ ਅਰ ਦਾਤਾਰੀ ਦੀ ਚਰਚਾ ਸੁਣਕੇ, ਹਰ ਦੇਸ ਤੇ ਉੱਥੇ ਜਾ ਕੱਠੇ ਹੋਏ। ਅਤੇ ਰਾਜਾ ਹਰ ਕਿਸੇ ਨੂੰ ਉਸ ਦੀ ਕਦਰ ਸਿਰ ਦਿੰਦਾ; ਪਰ ਉਮਰਾਵਾਂ ਦਾ ਆਪਣੀ ਸਰਕਾਰੋਂ ਰੁਜੀਨਾ ਬੰਨ੍ਹ ਦਿੱਤਾ; ਇਸ ਕਾਰਨ ਇਹ ਸਹਿਰ ਅਜਿਹਾ ਬਸਿਆ, ਜੋ ਸਾਰੀ ਪੰਜਾਬ ਵਿਚ ਇਸ ਵਰਗਾ ਦੂਜਾ ਨਾ ਰਿਹਾ; ਕਿੰਉਕਿ ਹਰ ਪਰਕਾਰ ਦੀ ਚੀਜ ਉੱਥੇ ਬਿਕ ਜਾਂਦੀ ਸੀ; ਅਤੇ ਰਾਜਾ ਹਿੰਦੂ ਮੁਸਲਮਾਨ ਨੂੰ ਇਕੋ ਜਿਹਾ ਜਾਣਕੇ, ਕਿਸੇ ਦੀ ਰੈ ਨਹੀਂ ਕਰਦਾ ਸਾ; ਸਗੋਂ ਬਾਜਿਆਂ ਕੰਮਾਂ ਵਿਚ ਮੁਸਲਮਾਨਾਂ ਦਾ ਉਪਰਾਲਾ ਕਰਦਾ, ਅਤੇ ਉਹ ਦੇ ਮੁਲਖ ਵਿਚ ਬਾਂਗ ਉ- ਚੀ ਮਿਲ਼ਦੀ ਸੀ; ਜੋ ਕਿਧਰੇ ਉਹ ਦੀ ਅਸਵਾਰੀ ਮਸੀਤ ਕੋਲ਼ ਆ ਫਿਰਦੀ, ਅਤੇ ਬਾਂਗ ਦੀ ਅਵਾਜ ਸੁਣ ਲੈਂਦਾ, ਤਾਂ ਘੋੜੇ ਨੂੰ ਖੜਾ ਕਰਕੇ ਸੁਣਦਾ ਰਹਿੰਦਾ, ਜਾਂ ਬਾਂਗ ਮਿਲ਼ ਚੁੱਕਦੀ, ਤਾਂ ਅਦਬ ਨਾਲ਼ ਸਲਾਮ ਕਰਕੇ ਅਗੇ ਨੂੰ ਤੁਰਦਾ। ਅਤੇ ਉਹ ਦੀ ਕਚਹਿਰੀ ਵਿਚ, ਜੇ ਕਿਤੇ ਬਾਹਮਣਾਂ ਅਰ ਮੁਸਲਮਾਨਾਂ ਵਿਖੇ ਦੀਨ ਦਾ ਝਗੜਾ ਪੈ ਜਾਂਦਾ, ਤਾਂ ਬਾਹਮਣਾਂ ਨੂੰ ਮੁਸਲਮਾਨਾਂ ਪੁਰ ਵਧੀਕੀ ਨਾ ਕਰਨ ਦਿੰਦਾ। ਅਤੇ ਉਨ੍ਹਾਂ ਹੀ ਦਿਨਾਂ ਵਿਚ ਮੁਹੰਮਦਸਾਹ ਪਾਤਸਾਹ ਦਿਲੀਵਾਲ਼ੇ ਦੀ ਬੇਗਮ ਮਲਕਾ ਜਮਾਨੀ ਉਥੇ ਜਾ ਰਹੀ,