ਪੰਨਾ:A geographical description of the Panjab.pdf/139

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੧੨੩
ਦੋਆਬੇ ਰਚਨਾ ਦੇ ਨਗਰ।

ਅਤੇ ਵਡੀ ਸੁੰਦਰ ਅੰਬਾਰਤ ਅਰ ਬਾਗ ਬਣਵਾਕੇ, ਕਈ ਬਰਸਾਂ ਉਥੇ ਰਹਿੰਦੀ ਰਹੀ। ਇਸ ਜਾਗਾ ਮਲਕਾ ਜਮਾਨੀ ਦੇ ਆਉਣ ਦਾ ਇਹ ਸਬਬ ਹੋਇਆ, ਕਿ ਜਾਂ ਅਹਿਮਦਸਾਹ ਦੁਰਾਨੀ ਨੇ ਮੁਹੱਮਦਸਾਹ ਦੇ ਪੁੱਤ ਅਹਿਮਦਸਾਹ ਪੁਰ ਫਤੇ ਪਾਈ, ਅਤੇ ਦਿੱਲੀ ਮਾਰ ਲੀਤੀ, ਤਾਂ ਮੁਹੱਮਦਸਾਹ ਦੀ ਧੀ ਦਾ ਨਾਤਾ ਆਪਣੇ ਪੁੱਤ ਤਮੂਰਸਾਹ ਲਈ ਲਿਅਾ, ਅਤੇ ਜਾਂਦਾ ਹੋੲਿਅਾ ਉਸ ਸਜਾਦੀ ਨੂੰ ਆਪਣੇ ਸੰਗ ਕਾਬੁਲ ਨੂੰ ਲੈ ਗਿਆ। ਥੁਹੁੜੇ ਚਿਰ ਪਿਛੇ ਉਹ ਸਜਾਦੀ ਮਾਂਦੀ ਪਈ, ਅਤੇ ਮਲਕਾ ਜਮਾਨੀ ਜੋ ਕੁੜੀ ਦੀ ਮਾੳੁਂਂ ਸੀ, ਇਹ ਖਬਰ ਸੁਣਕੇ ਕਾਬੁਲ ਨੂੰ ਚੱਲੀ। ਜਾਂ ਜੰਮੂ ਵਿਚ ਪਹੁੰਚੀ, ਤਾਂ ਉਹ ਸਜਾਦੀ ਕਾਬੁਲ ਵਿਚ ਮਰ ਗਈ, ਅਤੇ ਅਹਿਮਦਸਾਹ ਨੇ ਉਹ ਦੀ ਲੋਥ ਸੰਦੂਕ ਵਿਚ ਪਾਕੇ ਘੱਲ ਦਿੱਤੀ, ਅਤੇ ਮਲਕਾ ਜਮਾਨੀ ੳੁਹ ਦੀ ਉਡੀਕ ਵਿਚ ਜੰਮੂ ਬੈਠ ਰਹੀ ਅਤੇ ਉਨਾਂ ਹੀ ਦਿਨਾਂ ਵਿਚ ਰਾਜੇ ਨੈ ਕਈ ਫੇਰੀਂ ਅਰਦਾਸ ਕੀਤੀ, ਜੋ ਮਲਕਾ ਜਮਾਨੀ ਕੁਝ ਖਰਚ ਲਵੇ, ਪਰ ਉਨ ਕਬੂਲ ਨਾ ਕੀਤਾ; ਸਗੋ ਜਦ ਕਦੇ ਰਾਜਾ ਉਹ ਦੇ ਸਲਾਮ ਨੂੰ ਜਾਂਦਾ, ਤਾਂ ਉਹ ਹਜਾਰਾਂ ਰੁਪੱਯਾ ਦੇ ਜੁਅਾਹਰ ਅਤੇ ਕੱਪੜੇ ਰਾਜਾ ਨੂੰ ਬਖਸੀਸ ਦਿੰਦੀ; ਇਕ ਬਾਰ ਰਾਜੇ ਦੀ ਰਾਣੀ ਨੂੰ ਇਕ ਅਜਿਹੀ ਚਾਦਰ ਬਖਸੀ, ਕਿ ਜਿਹ ਦਾ ਮੁੱਲ ਕਈ ਹਜਾਰ ਮੋਹੁਰ ਪਈ ਸੀ। ਗੱਲ ਕਾਹ ਦੀ, ਜਾਂ ਤਬੂਤ ਸਿਅਾਲਕੋਟ ਦੇ ਗਿਰਦੇ ਪਹੁਤਾ, ਤਾਂ ਸਿੱਖਾਂ ਨੇ ਸਬ ਮਾਲ ਧਨ, ਜੋ ਉਹ ਮੰਗ ਸਾ, ਲੁੱਟ ਲੀਤਾ; ਅਤੇ ਮਲਕਾ ਜਮਾਨੀ ਲਚਾਰ ਹੋਕੇ ਤਬੂਤ ਨੂੰ ਲੈ ਕੇ ਦਿੱਲੀ ਨੂੰ ਮੁੜ ਗੲੀ।

ਅਤੇ ਜੰਮੂ ਦਾ ਰਾਜ ਸਾਰੇ ਪਹਾੜ ਦੇ ਰਾਜਾਂ ਦਾ ਸਿਰ ਹੈ; ਅਤੇ ਸਾਰੇ ਰਾਜੇ, ਰਾਜੇ ਰਣਜੀਤਦੇਵ ਦੀ ਤਾਬੇਦਾਰੀ ਕਰਦੇ ਸਨ । ਅਤੇ ਸਹਿਰ ਦੀ ਆਬਾਦੀ ਸੁਦਾਗਰਾਂ, ਬੁਪਾਰੀਆਂ, ਅਤੇ ਧਨਮਾਨ ਲੋਕਾਂ ਦੇ ਕਾਰਨ ਸੱਤਾਂ ਅੱਠਾਂ ਕੋਹਾਂ ਤੀਕੁਰ