ਦੁਆਬੇ ਚਨਹਿਤ ਦੇ ਨਗਰ।
੧੨੯
ਤਾਥੇ ਹਨ। ਅਤੇ ਇਸ ਦੁਆਬੇ ਦੀ ਜਿਮੀਦਾਰੀ ਬਹੁਤੀ ਮੁਸਲਮਾਨਾਂ ਦੀ ਹੈ। ਅਤੇ ਇਸ ਦੁਆਬੇ ਵਿਚ ਫ਼ਸਲ ਕਿਧਰੇ ਚਰਖੀ,ਅਤੇ ਕਿਧਰੇ ਬਰਖਾ ਨਾਲ ਹੁੰਦੀ ਹੈ, ਅਤੇ ਕੂਹਲਾਂ ਪੁਰ ਬਹੁਤ ਹੀ ਘੱਟ ਹੁੰਦੀ ਹੈ; ਕਿੰਉਕਿ ਇਸ ਦੁਆਬੇ ਵਿਚ ਨਦੀ ਨਾਲੇ ਅਤੇ ਕੂਹਲਾਂ ਬਹੁਤ ਥੁਹੁੜੀਆਂ ਹਨ।
kunjah
ਕੁੰਜਾਹ ਦਰਿਆਉ ਝਨਾਉ ਥੀਂ ਪੰਜ ਕੋਹ ਹੈ,ਜਿਸ ਵਿਚ ਤਿੰਨ ਹਜਾਰ ਘਰ,ਅਰ ਦੇਕੁ ਸੈ ਹੱਟ ਅਬਾਦ ਹੈ; ਓਥੇ ਇਕ ਕਬੀਸਰ ਹੋ ਚੁੱਕਾ ਹੈ, ਜਿਹ ਦਾ ਨਾਉਂ ਗਨੀਮਤ ਕੁੰਜਾਹੀ ਮਸਹੂਰ ਸੀ; ਅਤੇ ਇਹ ਸਹਿਰ ਅੱਗੇ ਨਾਲੋਂ ਹੁਣ ਅੱਛਾ ਬਸਦਾ ਜਾਂਦਾ ਹੈ; ਕਿੰਉਕਿ ਦਿਵਾਨ ਮੁਹਕਮਚੰਦ ਦੇ ਪੁੱਤ ਮੋਤੀਰਾਮ ਨੇ ਆਪਣੇ ਰਹਿਣ ਲਈ ਉਥੇ ਚੰਗੀਆਂ ਹਵੇਲੀਆਂ ਪਵਾਈਆਂ ਹਨ। ਅਤੇ ਸਹਿਰ ਦੀ ਪੂਰਬੀ ਅਤੇ ਦੱਖਣੀ ਨੁੱਕਰ ਵਿਚ ਇਕ ਬਾਗ ਅਤੇ ਇਕ ਪੋੜੀਆਂਵਾਲਾ ਪੱਕਾ ਖੂਹ ਲਵਾਈਆਂ ਹੈ।
Gujrat
ਗੁਜਰਾਤ ਅਕਬਰ ਪਾਤਸਾਹ ਦਾ ਬਣਾੲਿਅਾ ਹੋਇਆ ਸਹਿਰ ਹੈ; ਅਤੇ ਇਸ ਸਹਿਰ ਦਾ ਆਪਣਾ ਜੁਦਾ ਹੀ ਪਰਗਲਾ ਹੈ। ਸਹਿਰੋਂ ਅੰਦਰ ਇਕ ਪੱਕਾ ਪੁਰਾਣਾ ਹਾਕਮਸਥਾਨ ਕਿਲਾ ਹੈ। ੳੁਹ ਦੇ ਅੰਦਰਵਾਰ ਸਿਖਾਂ ਨੇ ਹੋਰ ਨਵੇਂ ਘਰ ਪਾ ਲਏ ਹਨ, ਅਤੇ ਸਹਿਰ ਦੇ ਦੁਆਲੇ ਇਕ ਕਚਾ ਬਗਲ ਸਾ;ਸੋ ਹੁਣ ਕਈ ਜਗਾਂ ਤੇ ਖਰਾਬ ਹੋ ਗਿਆ ਹੈ; ਅਤੇ ਜੋ ਇਸ ਬਗਲ ਤੇ ਬਾਹਰ ਬਸੋਂ ਬੀ, ਸੋ ਬੈਰਾਨ ਪਾਈ ਹੈ। ਅਤੇ ਸਿੱਖਾਂ ਨੇ ਇਸ ਸਹਿਰ ਨੂੰ ਬਹੁਤ ਲੁੱਟਿਆ ਫੂਕਿਆ ਸੀ; ਇਸ ਕਰਕੇ ਹੁਣ ਤਿੰਨਕ ਹਜਾਰ ਘਰ, ਅਰ ਦੋਕੂ ਸੈ ਹੱਟ ਬਸਦੀ ਹੈ।
ਸਹਿਰੋਂ ਬਾਹਰ ਚੜਦੇ ਰੁਕ ਸਾਹਦ਼ੋਲਾ ਦੀ ਖਾਨਗਾਹ ਹੈ, ਜੋ
Q