ਪੰਨਾ:A geographical description of the Panjab.pdf/147

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਚਨਹਿਤ ਦੇ ਨਗਰ।

੧੩੧

Mírpur.

ਮੀਰਪੁਰ ਪਹਾੜ ਤਲ਼ੀ ਦਾ ਸਹਿਰ ਹੈ, ਜੋ ਗੱਖੜਾਂ ਦੇ ਵੇਲੇ ਵੱਡੀ ਰੌਣਕ ਵਿਚ ਸਾ, ਅਤੇ ਮਸੀਤਾਂ ਅਰ ਸੁੰਦਰ ਮਕਾਨ ਬਣੇ ਹੋਏ ਸਨ, ਸੋ ਹੁਣ ਉਜੜ ਪਏ ਹਨ, ਅਤੇ ਉਨ੍ਹਾਂ ਰਾਜਿਆਂ ਅਰ ਗੱਖੜਾਂ ਵਿਚੋਂ ਕੋਈ ਨਹੀਂ ਰਿਹਾ। ਹੁਣ ਬਜਾਰ ਦੀ ਨਿਰੀ ਡੇਢਕੁ ਸੌ ਹੱਟ ਹੋਊ; ਪਰ ਦੇਖਣਵਾਲ਼ੇ ਆਖਦੇ ਹਨ, ਜੋ ਮੀਰਪੁਰ ਦਾ ਬਜਾਰ ਵਡੀ ਸੁਹਣੀ ਡੋਲ ਸਿਰ ਪਿਆ ਹੋਇਆ ਹੈ; ਇਕ ਇਸ ਗੱਲ ਦਾ ਘਾਟਾ ਹੈ, ਜੋ ਗਿਰਦੇ ਸ਼ਹਿਰਪਨਾਹ ਹੈ ਨਹੀਂ। ਇਸ ਸਹਿਰ ਦੀ ਜਮੀਨ ਨੀਚੀ ਉਚੀ, ਅਤੇ ਦੋਹੀਂ ਪਾਸੀਂ ਦੇ ਨਲ਼ੇ ਹਨ; ਜਿਹੜਾ ਦੱਖਣ ਦੇ ਪਾਸੇ ਹੈ, ਉਸ ਵਿਚ ਥੁਹੁੜਾ ਜਿਹਾ ਪਾਣੀ ਚਲਦਾ ਹੈ, ਅਤੇ ਜਿਹੜਾ ਉੱਤਰ ਦੇ ਰੁਕ ਹੈ, ਉਸ ਵਿਚ ਸਹਿਰ ਤੇ ਉਪਰ ਕਰਕੇ ਇਕ ਘਰਾਟ ਦੇ ਚੱਲਣ ਜੋਗਾ ਪਾਣੀ ਵਗਦਾ ਹੈ; ਜਾਂ ਸਹਿਰ ਦੇ ਹੇਠ ਪਹੁੰਚਦਾ ਹੈ, ਤਾਂ ਸੁੱਕ ਜਾਂਦਾ ਹੈ, ਅਤੇ ਡੇਢ ਕੋਹ ਅਗੇ ਵਧਕੇ ਫੇਰ ਜਿਮੀਨ ਵਿਚੋਂ ਫੁਟ ਨਿਕਲ਼ਦਾ ਹੈ।

ਕਹਿੰਦੇ ਹਨ, ਜੋ ਅਗਲੇ ਜਮਾਨੇ ਵਿਚ ਇਹ ਨਲ਼ਾ ਅਜਿਹਾ ਸਾ, ਜੋ ਬੇੜੀ ਬਿਨਾ ਕੋਈ ਨਹੀਂ ਲੰਘ ਸਕਦਾ ਸੀ; ਅਚਾਣਕ ਕੋਈ ਸਾਈਂ ਲੋਕ ਆ ਫਿਰਿਆ, ਅਤੇ ਓਨ ਚਾਹਿਆ, ਜੋ ਬੇੜੀ ਵਿਚ ਚੜ੍ਹਕੇ ਬੈਠ ਜਾਵੇ ਤਦ ਮਾਂਝੀ ਨੈ ਕਿਹਾ, ਫਕੀਰਾ ਰਤਾ ਠਹਿਰ ਜਾ, ਪੂਰ ਨੂੰ ਲੰਘਾ ਲਵਾਂ, ਪਿਛੋਂ ਤੈਨੂੰ ਬੀ ਲੰਘਾ ਦਿਆਂਗਾ; ਫਕੀਰ ਨੈ ਕਿਹਾ, ਮੈਂ ਨੂੰ ਛੇੜੀ ਲੰਘਾ ਦਿਹ; ਮਾਂਝੀ ਨੈ ਕਿਹਾ, ਜੇ ਤੂੰ ਵਡਾ ਕਾਹਲਾ ਹੈਂ, ਤਾਂ ਪਾਣੀ ਨੂੰ ਕਹੁ, ਜੋ ਤੈ ਨੂੰ ਲੰਘਾ ਦੇਵੇਂ; ਫਕੀਰ ਨੈ ਕਿਹਾ, ਰੱਬ ਦੇ ਹੁਕਮ ਨਾਲ਼ ਐਵੇਂ ਹੋ ਜਾਵੇਗਾ; ਸੋ ਉਹ ਨਲ਼ਾ ਉਹ ਦੇ ਕਹਿੰਦੇ ਹੀ ਤਾਬੜਤੋੜ ਸੁੱਕ ਗਿਆ, ਅਤੇ ਉਸ ਦਿਨ ਤੇ ਲਾਕੇ ਹੁਣ ਤੀਕਰ ਫੇਰ ਮੀਰਪੁਰ ਦੇ ਹੇਠ ਉਸ ਵਿਚ