१३२
ਦੁਆਬੇ ਚਨਹਿਤ ਦੇ ਨਗਰ।
ਪਾਣੀ ਨਾ ਵਗਿਆ, ਅਤੇ ਮੀਰਪੁਰੋਂ ਘਾਟ ਮਕੂਫ ਹੋ ਗਿਆ। ਇਹ ਜਿਲਾ ਚਰਖੀ ਹੈ, ਅਤੇ ਮੂਲ਼ੀਆਂ ਉਥੇ ਚੰਗੀਆਂ ਹੁੰਦੀਆਂ ਹਨ; ਆਦਮੀ ਦੀ ਪਿੰਨੀ ਵਰਗੀਆਂ ਮੋਟੀਆਂ ਅਤੇ ਗਜ ਭਰ ਲੰਮੀਆਂ! ਅਤੇ ਇਸ ਕਸਬੇ ਦੁਆਲ਼ੇ ਪਹਾੜ ਤਲ਼ੀ ਮੁਲਖ ਵਿਚ ਪਾਣੀ ਠੂੰਢਿਆ ਨਹੀਂ ਲਭਦਾ; ਜੇ ਖੂਹਾ ਪੱਟਣ, ਤਾਂ ਪਾਣੀ ਵਡਾ ਡੂੰਘਾ ਨਿਕਲ਼ਦਾ ਹੈ, ਅਤੇ ਕਈਂ ਜਾਗੀਂ ਚਾਰੋਬੰਨੇ ਲਭਦਾ ਹੀ ਨਹੀਂ; ਲੋਕ ਕਚੇ ਟੋਭੇ ਖੋਦਕੇ ਪਾਣੀ ਨਾਲ਼ ਭਰ ਰਖਦੇ ਹਨ ਅਤੇ ਵਡੀਆਂ ਡਾਢੀਆਂ ਕੰਧਾਂ ਬਣਾ ਛਡਦੇ ਹਨ, ਜੋ ਮੀਂਹ ਦਾ ਜਲ ਉਨ੍ਹਾਂ ਦੇ ਅੰਦਰਵਾਰ ਕਠਾ ਰਹੇ ਅਤੇ ਬਾਹਰ ਨਾ ਨਿਕਲ਼ ਜਾਵੇ ਸਾਰਾ ਸਾਲ ਉਸੇ ਵਿਚੋਂ ਪੀਂਦੇ ਰਹਿੰਦੇ ਹਨ; ਪਰ ਜੇ ਕਦੇ ਬਰਖਾ ਨਹੀਂ ਹੁੰਦੀ, ਤਾਂ ਵਡੀ ਕਸਟਣੀ ਨਾਲ਼ ਕਟਦੇ ਹਨ, ਅਤੇ ਜਿਹੜੇ ਗਰਾਉਂ ਦਰਿਆਉ ਬਹਿਤ ਤੇ ਦੇਕੋਹੀ ਚੌਕੋਹੀ ਹਨ, ਜੋ ਗਧਿਆਂ ਪਰ ਪਾਣੀ ਲਦਕੇ ਲੈ ਜਾਂਦੇ ਹਨ; ਅਤੇ ਸਾਰੇ ਜਿਲੇ ਵਿਚ ਖੇਤੀ ਮੀਂਹ ਨਾਲ਼ ਹੁੰਦੀ ਹੈ; ਅਤੇ ਇਸ ਜਾਂਗਾ ਥੀਂ ਭਿੰਬਰ ਅਰ ਦੇਵੇ ਬਟਾਲ਼ੇ ਤੀਕਰ, ਜਿਥੋਂ ਝਨਾਉ ਪਹਾੜੋਂ ਨਿਕਲ਼ਦੀ ਹੈ, ਸਭ ਇੱਥੇ ਹੀ ਹਨ, ਅਤੇ ਪਾਣੀ ਅਣਲੱਭ। ਅਤੇ ਉਸ ਦੇਸ ਦੇ ਲੋਕ ਸੁਭਾਉ ਦੇ ਵਡੇ ਕਰੜੇ ਅਤੇ ਖੂਨੀ ਅਰ ਧਾੜਵੀ ਹਨ; ਸਭ ਤੇ ਵਧੀਕ ਦੇਵੇ ਬਟਾਲ਼ੇ ਦੇ ਰਹਿਣਵਾਲ਼ੇ, ਜੋ ਭਾਦੂ ਅਰ ਭੱਟ ਗੋਤੇ ਹਨ, ਕੀ ਹਿੰਦੂ ਕੀ ਮੁਸਲਮਾਨ, ਸਭ ਸੂਰਮੇ ਅਰ ਚੋਰ ਅਤੇ ਬਾਟਮਾਰ ਹਨ:ਕਿੰਉਕਿ ਕਿ ਪਾਣੀ ਦਾ ਤੋੜਾ ਅਤੇ ਬੇਲੇ ਦੀ ਬੁਤਾਇਤ ਕਰਕੇ, ਗਲੀਮ ਉਨ੍ਹਾਂ ਪੁਰ ਸਹਿਜੇ ਹੱਥ ਨਹੀਂ ਪਾ ਸਕਦਾ। ਅਤੇ ਕਈਂ ਫੇਰੀਂ ਪਾਤਸਾਹੀ ਫੌਜਾਂ ਬੀ ਇਨ੍ਹਾਂ ਪੁਰ ਚੜ੍ਹਿ ਆਈਆਂ; ਓੜੁਕ ਝਖ ਮਾਰਕੇ ਮੁੜ ਗਈਆਂ ਅਤੇ ਏਹ, ਸਿਆਲ਼ਕੋਟ ਘਰ ਗੁਜਰਾਤ ਤੀਕਰ, ਲੁਟਦੇ ਹੀ ਰਹੇ॥