ਪੰਨਾ:A geographical description of the Panjab.pdf/150

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੩੪
ਪੰਜਵਾਂ ਦੁਅਾਬਾ ਸਿੰਧ ਸਾਗਰ।

ਨਾਲ ਲਗਦਾ ਹੈ। ਅਤੇ ਹਾੜੀ ਸਾਉਣੀ ਮੁਲਖ ਜੋਗੀ ਬਥੇਰੀ; ਅਤੇ ਝਨਾਉ, ਸਹਿਰ ਦੇ ਹੇਠ ਵਡੀ ਤੇਜੀ ਨਾਲ ਵਗਦੀ ਹੈ, ਅਤੇ ਸਹਿਰ ਦੇ ਲੋਕ ਉਸੇ ਦਾ ਪਾਣੀ ਪੀਂਦੇ ਹਨ, ਅਤੇ ਘਾਟ ਬੀ ਉਤੀ ਜਾਗਾ ਹੈ। ਸਹਿਰੋਂ ਪੂਰਬ ਦੇ ਰੁਕ ਦਰਿਆਓ ਦੇ ਕੁੰਢੇ ਇਕ ਪੁੱਕਾ ਪਥਰ ਦਾ ਚੁਨੇ ਗੱਚ ਕਿਲਾ ਹੈ, ਜਿਸ ਦੇ ਬਾਰਾ ਬੁਰਜ ਅਰ ਦੇ ਦਰਵਜੇ ਹਨ, ਅਤੇ ਓਹ ਦੇ ਅੰਦਰ ਸੁੰਦਰ ਅੰਬਾਰਤ , ਅਤੇ ਪਾਣੀ ਦੀ ਬਾ, ਅਰ ਇਕ ਖੂਹ ਬਣਿਆ ਹੋਇਆ ਹੈ। ਅਤੇ ਦਰਿਆਉ ਤੇ ਕਿਲੇ ਵਿਚ ਪਾਣੀ ਦੇ ਆਉਣ ਦਾ ਰਸਤਾ ਬਣਾਕੇ ਮੁੰਦ ਛਡੀਆਂ ਹੋਇਆ ਹੈ; ਇਸ ਲਈ ਜੋ ਲੋੜ੍ਹ ਦੇ ਵੇਲੇ ਕਮ ਆਓ। ਕਿਲੇ ਤੇ ਪਛਮ ਦੇ ਦਾਉ ਰਤਾਕੁ ਢਕਨ ਦੇ ਰੁਕ ਇਕ ਬਾਗ ਹੈ, ਜਿਸ ਵਿਚ ਹਰ ਪਰਕਾਰ ਦੇ ਮੇਵੇਦਾਰ ਰੁਖ ਬਹੁਤ ਹਨ, ਅਤੇ ਅੰਦਰ ਵਾਰ ਇਕ ਅਠਾਰਾਂ ਹਥ ਡੂੰਘਾ ਖੂਹ ਹੈ।

                                          dholwaha 

ਢੋਲਵਹਾ ਇਕ ਪਿੰਡ ਹੈ, ਜੋ ਝਨਾਉ ਦੇ ਕੁੰਡੇ ਇਇਕ ਇਕ ਤਿਥੇ ਉਪੁਰ ਬ੍ਸਦਾ ਹੈ; ਉਸ ਤੇ ਦੋ ਤਿਨ ਕੋਹ ਉਪੁਰ ਦੇ ਦਾਉ, ਦਰਿਆਉ ਦੇ ਅਠਾਰਾ ਹੀ ਟੁਕੜੇ ਇਕ ਹੋ ਜਾਂਦੇ ਹਨ; ਅਤੇ ਰਾਜੋਰਿਵਾਲੀ ਠਹਿਰ, ਜੋ ਤਵੀ ਕਹਾਉਂਦੀ ਹੈ, ਪਹਾੜਾਂ ਵਿਚੋਂ ਨਿਕਲਕੇ, ਦਰਿਆਉ ਵਿਚ ਮਿਲ ਜਾਂਦੇ ਹੈ; ਪਰ ਜੁਮੁਉਵਾ ਤਵੀ ਬੀ ਇਹਨਾ ਵਿਚ ਆਣ ਪੈਂਦੀ ਹੈ ; ਪਰ ਝਨਾਉ ਦਾ ਪਾਣੀ, ਤੇਜੀ ਅਤੇ ਠੁੰਡ ਦੇ ਕਾਰਨ, ਇਨ੍ਹਾਂ ਦੁਹਾਂ ਪਾਣੀਆ ਨਾਲ ਨਹੀਂ ਰਾਲਦਾ ; ਬਲਕ ਅਡ ਹੀ ਦਿਸ ਪੈਦਾ ਹੈ । ਅਤੇ ਇਸੇ ਪਿੰਡ ਦੇ ਨੀਚੇ ਰਾਜ ਘਾਟ ਅਤੇ ਮਸੂਮ ਦੀ ਜਾਗਾ ਹੈ ॥

                                                      the fifth, or sindh sagar doab.

ਪੁੰਜਵਾ ਦੁਆਬਾ ਸਿੰਧ ਸਾਗਰ। ਇਸ ਦੁਆਬੇ ਦਾ ਲੰਬਾ-