ਉ, ਜਿਹਲਮ ਦੇ ਸਹਿਰ ਤੇ ਲੈਕੇ, ਦੋਹਾਂ ਦਰਿਆਵਾਂ ਦੇ ਕਠੇ ਹੋਣ ਦੀ ਜਾਗਾ ਤੀਕੁਰ, ਦੋ ਸੈ ਬਹੱਤਰ ਕੋਹ, ਅਤੇ ਚੜਾਉ ਦਾ ਕੁਛ ਥੋਹੁ ਨਹੀਂ; ਕਿੰਉਕਿ ਜਿਹਲਮ ਦੇ ਸਹਿਰ ਤੇ ਅਟਕ ਤੀਕੁ ਨੱਵੇ ਕੋਹ, ਅਤੇ ਦਾਦਨਖਾਂ ਦੇ ਪਿੰਡ ਥੀਂ ਕਾਲੇ ਬਾਗਾਂ ਲਗ ਸਠ ਕੋਹ, ਅਤੇ ਖਾਨਗੜ ਥੋਂ ਗਾਜੀਖਾਂ ਦੇ ਡੇਰੇ ਤੀਕੁ ਤੀਹ ਕੋਹ, ਅਤੇ ਜਾਮਪੁਰ ਦੇ ਬੰਨੇ ਥੀਂ ਨਿਰਾ ਬਾਰਾ ਕੋਹ, ਅਤੇ ਉਸ ਤੇ ਅੱਗੇ, ਨਿਰਾ ਤਿੰਨ ਚਾਰ ਕੋਹ ਹੈ। ਇਸ ਦੁਆਬੇ ਦੀ ਜਿਮੀਨ ਕੁਛ ਪਹਾੜਾਂ ਵਿਚ, ਥੁਹੁੜੀ ਜੰਗਲ ਅਤੇ ਬੇਲੇ ਹੇਠ, ਅਤੇ ਕੁਛ ਥਲਾਂ ਵਿਚ ਹੈ; ਪਰ ਥਲਾਂਵਾਲੀ ਵਿਚ ਬਸੋਂ ਥੁਹੁੜੀ, ਅਤੇ ਪਾਣੀ ਅਣਲੱਭ ਹੈ॥
ਇਸ ਦੁਆਬੇ ਵਿਚ ਵਡੇ ਵਡੇ ਸਹਿਰ ਬਹੁਤ ਥੁਹੁੜੇ ਹਨ। ਨਿਰੇ ਕੁਛ ਪਿੰਡ; ਕੁਛ ਕਸਬੇ, ਅਤੇ ਜੰਗੀ ਕਿਲੇ ਹਨ। ਉਨਾਂ ਵਿਚੋਂ ਦੇ ਕਿਲੇ ਪਾਤਸਾਹੀ ਹਨ, ਜੋ ਸਾਰੀ ਪੰਜਾਬ ਵਿਚ ਤਿਨਾਂ ਜਿਹਾ ਕੋਈ ਕਿਲਾ ਨਹੀਂ; ਇਕ ਅਟਕ ਬਨਾਰਸ ਦਾ ਕਿਲਾ, ਅਤੇ ਦੂਜਾ ਰੁਤਾਸ ਦਾ ਕਿਲਾ। ਅਟਕ ਦਾ ਕਿਲਾ ਵਡਾ ਡਾਢਾ ਅਤੇ ਮਜਬੂਤ, ਦਰਿਆਉ ਸਿੰਧ ਦੇ ਕੰਢੇ ਪੂਰਬ ਦੇ ਰੁਕ, ਅਕਬਰ ਪਾਤਸਾਹ ਦਾ ਬਣਵਾਇਆ ਹੋਇਆ ਹੈ; ਉਹ ਦੀ ਇਕ ਪਾਸੇ ਦੀ ਬਾਹੀ ਦਰਿਆਉ ਵਿਚ ਹੈ, ਅਤੇ ਕਿਲੇ ਵਿਚ ਪਾਣੀ ਲੈ ਜਾਣ ਲਈ ਅਜਿਹਾ ਗੁਪਤ ਰਾਹ ਬਣਾਇਆ ਹੋਇਆ ਹੈ , ਜੋ ਕਦੇ ਬਾਹਰਲੇ ਨੂੰ ਖਬਰ ਨਾ ਹੋਵੇ, ਅਤੇ ਪਾਣੀ ਕਿਲੇ ਵਿਚ ਜਾ ਫਿਰੇ। ਅਜਿਹਾ ਜਾਣ ਪੈਂਦਾ ਹੈ, ਜੋ ਉਸ ਸਫੀਲ ਵਿਚੀਂ, ਜੋ ਪਾਣੀ ਵਿਚ ਖਲੋਤੀ ਹੈ, ਕਿਲੇ ਅੰਦਰ ਪਾਣੀ ਲੈ ਜਾਣ ਦਾ ਰਸਤਾ ਹੈ। ਕਿਲੇ ਦੀ ਅੰਬਾਰਤ ਪੱਥਰ ਅਰ ਗੱਚ ਦੀ ਅਜਿਹੀ ਮਜਬੂਤ ਬਣੀ ਹੋੲੀ ਹੈ, ਜੋ ਪੱਥਰ ਦਾ ਇਕੋ ਭੱਗ ਮਲੂਮ ਹੁੰਦਾ ਹੈ। ਉਸ ਕਿਲੇ ਦੇ ਲਹਿੰਦੇ ਚੜਦੇ ਦੇ ਦਰ-