੧੩੬
ਦੁਆਬੇ ਸਿੰਧ ਸਾਗਰ ਦੇ ਨਗਰ।
ਵਜੇ, ਅਤੇ ਪੰਜਾਹ ਬੁਰਜ, ਅਤੇ ਇਕ ਛੋਟਾ ਦਰਵੱਜਾ ਹੈ, ਜਿਹ ਨੂੰ ਮੋਰੀ ਦਰਵੱਜਾ ਕਹਿੰਦੇ ਹਨ; ਸੋ ਹੁਣ ਉਹ ਮੁੰਦਿਆ ਹੋਇਆ ਹੈ। ਉਸ ਕਿਲੇ ਵਿਚ ਚਾਰ ਪੰਜ ਸੈ ਰਈਅਤ ਦਾ ਘਰ, ਅਰ ਸੌਕੁ ਹੱਟ ਹੋਊ। ਅਤੇ ਕਿਲਿਓਂ ਬਾਹਰ ਚੜ੍ਹਦੇ ਪਾਸੇ ਦੇ ਦਰਵੱਜੇ ਦੇ ਲਾਗ ਕਿਸੇ ਸੰਤ ਦੀ ਕਬਰ ਹੈ। ਇਹ ਕਿਲਾ ਸਨ ੯੮੪ ਹਿਜਰੀ ਵਿਖੇ ਬਣਿਆ ਹੈ, ਅਤੇ ਪੰਜਾਬ ਦੇਸ ਦੇ ਬਨੇ ਦੇ ਸਿਰੇ ਪੁਰ ਹੈ। ਜੇ ਇਹ ਕਿਲਾ ਪੰਜਾਬ ਦੇ ਹਾਕਮ ਦੇ ਹੱਥ ਵਿੱਚ ਹੋਵੇ, ਤਾਂ ਪਠਾਣ ਪੰਜਾਬ ਉਪਰ ਕਾਬੂ ਨਹੀਂ ਪਾ ਸਕਦੇ।
ਜਦ ਦਿੱਲੀ ਦੇ ਪਾਤਸਾਹਾਂ ਤੇ ਪਿਛੇ ਇਹ ਕਿਲਾ ਪਠਾਣਾਂ ਦੇ ਹੱਥ ਚੜ੍ਹਿਆ, ਤਦ ਉਨੀਂ ਪੰਜਾਬ ਉਪੁਰ ਕਈ ਬਾਰ ਝੜਾੲੀ ਕੀਤੀ ਅਤੇ ਕਸ਼ਮੀਰ ਬੀ ਤਿਨਾਂ ਨੂੰ ਹੱਥ ਲੱਗ ਗਿਆ। ਜਾਂ ੧੨੨੯ ਸਨ ਹਿਜਰੀ ਵਿਖੇ ਇਹ ਕਿਲਾ ਸਿਖਾਂ ਨੂੰ ਹੱਥ ਲਗ ਗਿਆ, ਤਾਂ ਮਹਾਰਾਜੇ ਰਣਜੀਤਸਿੰਘੁ ਨੈ ਪਠਾਣ ਲਤਾੜ ਲਏ, ਅਤੇ ਪਸੋਰ ਅਰ ਕਸ਼ਮੀਰ ਬੀ ਉਨਾਂ ਤੇ ਖੁਹੁ ਲੀਤਾ;ਤਦ ਥੀਂ ਲੈਕੇ ਪਠਾਣ ਲੋਕ ਫੇਰ ਇਸ ਮੁਲਖ ਪੁਰ ਜੋਰ ਨਾ ਪਾ. ਸਕੇ। ਹੁਣ ਸਿੱਖਾਂ ਦਾ ਦਸ ਬਾਰਾਂ ਸੈ ਸਪਾਹੀ ਉਸ ਕਿਲੇ ਵਿੱਚ ਰਹਿੰਦਾ ਹੈ, ਅਤੇ ਕਾਟ ਬੀ ਬੇੜੀਆਂ ਸਣੇ ਇਨਾਂ ਹੀ ਦੇ ਹੁਕਮ ਵਿੱਚ ਹੈ, ਅਤੇ ਇਸ ਕਿਲੇ ਦੇ ਸਾਹਮਣੇ ਹੀ ਪਾਰਲੇ ਪਾਸੇ ਖੇਰਾਬਾਦ ਹੈ ।
Khairabad.
ਇਸ ਖ਼ੈਰਾਬਾਦ ਵਿੱਚ ਵਡਾ ਜੰਗੀ ਕਿਲਾ ਹੈ,ਸੌ ਉਹ ਬੀ ਸਿਖਾਂ ਹੀ ਪਾਹ ਹੈ;ਅਤੇ ਵਡਾ ਭਾਰੀ ਠਾਣਾ ਉਸ ਵਿੱਚ ਰਹਿੰਦਾ ਹੈ ।
Mankera.
ਮਨਕੇਰੇ ਦਾ ਕਿਲਾ ਬਹੁਤ ਮਜਬੂਤ ਅਰ ਥਲਾਂ ਵਿੱਚ ਹੈ; ਅਤੇ ਪਾਣੀ ਦੇ ਤੋੜੇ ਦੇ ਸਬਬ ੲੇਕਾ ੲੇਕੀ ਗਲੀਮ ੳੁਸ ਪੁਰ ਹੱਥ ਨਹੀਂ ਪਾ ਸਕਦਾ। ੲਿਹ ਕਿਲਾ ਨਬਾਬ ਸਿਰਬਲੰਦਖਾਂ