ਦਾ ਬਣਵਾਇਆ ਹੋਇਆ ਹੈ; ਅਤੇ ਉਹ ਦੀ ਕਬਰ ਬੀ ਉਸੇ ਦੇ ਅੰਦਰ ਹੈ। ਇਸ ਕਿਲੇ ਦੇ ਗਿਰਦੇ ਇਕ ਕੱਚਾ ਬਗਲ ਹੈ, ਅਤੇ ਅੰਦਰਲੇ ਬਾਹਰਲੇ ਸਭ ਥੀਹ ਬੁਰਜ ਹਨ, ਅਤੇ ਇਕ ਪੱਕੀ ਮਸੀਤ ਕਿਲੇ ਦੇ ਅੰਦਰਵਾਰ ਹੈ। ਬਸੋਂ ਚਾਰ ਪੰਜ ਸੈ ਘਰ, ਅਰ ਇਕ ਸੋ ਹੱਟ ਹੋਊ; ਅਤੇ ਕਿਲੇ ਦੇ ਗਿਰਦੇ ਪੱਕੀ ਗਲਾਫੀ ਖਾਈ ਹੈ; ਅਤੇ ਇਕ ਖੂਹ ਛੁਟ ਕਈਆਂ ਕੋਹਾਂ ਤੀ- ਕੁਰ ਕਿਲੇ ਦੇ ਦੁਆਬੇ ਹੋਰ ਕਿਧਰੇ ਪਾਣੀ ਹੈ ਨਹੀਂ। ਹੁਣ ਤੇ ਅਗੇ ਇਹ ਕਿਲਾ ਪਠਾਣਾ ਕੋਲ ਸਾ; ਪਰ ੧੨੩੭ ਸਨ ਹਿਜਰੀ ਵਿੱਚ ਮਹਾਰਾਜੇ ਰਣਜੀਤਸਿੰਘ ਨੈ ਮੋਰਚੇ ਲਾਕੇ ਡੇਢ ਮਹੀਨੇ ਤਿਕੁ ਘੇਰਾ ਪਾ ਛੱਡਿਆ, ਅਤੇ ਰੇਤ ਦੇ ਥਲਾਂ ਵਿੱਚ ਕੱਚੇ ਖੂਹ ਪੁਟਾ ਲਏ; ਓੜੁਕ ਲਚਾਰ ਹੌਕੇ ਪਠਾਣਾਂ ਨੈ ਸੁਲਾ ਕਰ ਲੀਤੀ, ਅਤੇ ਕਿਲਿਓ ਬਾਹਰ ਨਿੱਕਲਿਆਏ । ਹੁਣ ਕਈਕੁ ਪਿੰਡ ਜਗੀਰ ਬੈਠੇ ਖਾਂਦੇ ਹਨ ।
Dera Dinpanah.
ਡੇਰਾ ਦੀਨਪਨਾਹ ਦਾ ਦਰਿਆਉ ਸਿੰਧ ਥੋਂ,ਪੰਜ ਕੋਹ ਹੈ। ਉਹ ਦੀ ਬਸੋਂ ਢੋਕੁ ਹਜਾਰ ਘਰ,ਅਰ ਇਕ ਸੌ ਹੱਟ ਹੈ,ਅਤੇ ਦੀਨਪਨਾਹ ਨਾਮੇ ਪਠਾਣ ਦਾ ਬਸਾਇਆ ਹੋਇਆਂ ਹੈ,ਜਿਸ ਦੀ ਕਬਰ ਪੱਕੀ ਚੂਨੇ ਗਚ ਸਹਿਰ ਦੇ ਅੰਦਰਵਾਰ ਹੈ,ਅਤੇ ਇਕ ਪੱਕਾ ਗਲਾਛੀ ਕਿਲਾ, ਅਤੇ ਪੂਰਬ ਦੇ ਰੁਕ ਇਕ ਕੱਚਾ ਬਾਗ ਹੈ।
Lamba.
ਲੰਬਾ ਨਾਮੇ ਇਕ ਕਸਬਾ ਹੈਂ, ਜੋ ਮਨਕੇਰੇ ਦੇ ਕਿਲੇ ਥੀਂ ਸਤਾ- ਈ ਕੋਹ ਹੈ। ਉਥੇ ਛੇ ਹਜਾਰ ਘਰ, ਅਰ ਚਾਰ ਸੈ ਹੱਟ ਬਸਢੀ ਹੈ। ਅਤੇ ਪੋਪਲਜੲਈ, ਖਲੀਲਜੲਈ,ਅਰ ਬਾਰਕਜੲਈ ਪਠਾਣ
ਅਰ ਬਲੋਚ ਲੋਕ ਉਥੇ ਦੇ ਵਸਕੀਣ ਹਨ। ਅਤੇ ਹਾਕਮ ਦੇ ਰਹਿਣ ਦਾ ਕਿਲਾ ਸਹਿਰ ਥੀਂ ਅੰਦਰਵਾਰ ਹੈ; ਅਤੇ ਦਰਿਆਉ ਸਿੰਧ
R