ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ
੧੪੨
ਦੁਆਬੇ ਸਿੰਧ ਸਾਗਰ ਦੇ ਨਗਰ
ਲੂਣ ਦੇ ਮਸੂਲ ਦਾ ਹਾਕਮ ਨੂੰ ਬੋਹਤ ਪੈਸਾ ਹੱਥ ਲੱਗਦਾ ਹੈ|ਅਤੇ ਇਸੀ ਸ਼ਹਿਰ ਦੇ ਨਾਉਂ ਪੁਰ ਦਰਿਆਉ ਬਹਿਤ ਨੂੰ ਜਿਹਲਮ ਬੀ ਆਖਦੇ ਹਨ;ਜਿਹਾਕੁ ਦਰਿਆਉ ਸਿੰਧ ਕਿਲੇ ਦੇ ਨਾਓਂ ਪੁਰ ਅਟਕ ਸਦਾਉਂਦਾ ਹੈ|ਅਤੇ ਰਾਜ ਘਟ ਇਸੀ ਜਾਗਾ ਹੈ|
Rutás
ਰੁਤਾਸ ਦਾ ਕਿਲਾ ਜਿਹਲਮ ਤੇ ਸੱਤ ਕੋਹ ਸੇਰਸਾਹ ਸੁਰਮੇ ਦਾ ਬਣਵਾਇਆ ਹੋਇਆ ਹੈ,ਕਿ ਜਿਨੀਂ ਦਿਨੀਂ ਹਮਾਊਂ ਪਾਤਸਾਹ ਸੇਰਸਾਹ ਥੌਂ ਭਜਕੇ ਇਰਾਨ ਨੂੰ ਚਲਾ ਗਿਆ,ਤਿਨੀ ਦਿਨੀਂ ਸੇਰਸਾਹ ਨੈ ਮੁਲਖ ਦੇ ਬੰਨੇ ਦੇ ਸਿਰ ਪੁਰ ਇਹ ਕਿਲਾ ਪਵਾਕੇ,ਬਾਰਾਂ ਹਜਾਰ ਅਸਵਾਰ ਖੁਆਸਖਾਂ ਦੇ ਤਾਬੇ ਕਰਕੇ,ਜੋ ਵਡਾ ਸੂਰਮਾ ਸਿਪਾਹੀ ਥਾ,ਇਸ ਕਿਲੇ ਵਿਚ ਤਈਨਾਤ ਕੀਤਾ;ਤਾਂ ਮੁਗਲਾਂ ਦਾ ਲਸਕਰ ਏਕਾ ਏਕੀ ਪੰਜਾਬ ਪੁਰ ਨਾ ਆਣ ਪਵੇ;ਅਤੇ ਨਾ ਗੱਖੜ,ਜੋ ਉਸ ਵੇਲੇ ਆਕੀ ਸੇ,ਕੁਛ ਪਸਾਦ ਕਰ ਸੱਕਣ|
ਇਹ ਕਿਲਾ ਪਹਾੜਾਂ ਵਿਚ ਹੈ;ਅਤੇ ਪਕਿਆਈ ਅਰ ਉਚਿਆਈ ਦੇ ਕਾਰਨ ਪਹਾੜ ਵਰਗਾ ਦਿਖਾਲੀ ਦਿੰਦਾ ਹੈ|ਅਤੇ ਇਸ ਕਿਲੇ ਦਾ ਗਿਰਦਾ ਢਾਈਆਂ ਕੋਹਾਂ ਵਿਚ ਹੈ;ਅਤੇ ਕਿਲੇ ਦੀ ਸਫਾਈ ਚੌਬੀ ਹੱਥ ਚੌੜੀ,ਅਤੇ ਪੱਥਰ ਅਰ ਚੂਨੇ ਦਾ ਅਜਿਹਾ ਪੱਕਾ ਅਤੇ ਡਾਢਾ ਬਣਿਆ ਹੋਇਆ ਹੈ,ਜੋ ਇਕ ਪੱਥਰ ਦਾ ਭਾਗ ਮਲੂਮ ਹੁੰਦਾ ਹੈ|ਅਤੇ ਉਸ ਕਿਲੇ ਦੇ ਬਾਰਾਂ ਦਰਵਾਜੇ ਹਨ,ਜੋ ਹਰੇਕ ਮਜਬੂਤੀ ਵਿਖੇ ਕਿਲੋਏ ਵਰਗਾ ਹੈ;ਪਰ ਖਾਸਖਾਨੇ ਅਰ ਲੰਗਰਖਾਨੇ ਦੇ ਦਰਵਾਜੇ,ਅਤੇ ਕਾਬੁਲੀ ਅਰ ਸੋਹੱਲੀ ਦਰਵਾਜੇ ਦੀ ਅੰਬਾਰਤ ਉਚਿਆਈ ਅਰ ਤਕੜਾਈ ਵਿਚ ਅਜਿਹੀ ਡਾਢੀ ਬਣੀ ਹੋਈ ਹੈ,ਜੋ ਕੋਈ ਅੰਦਰੋਂਂ ਬਾਹਰੋਂ ਉਸ