ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/161

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਦੁਆਬੇ ਸਿੰਧ ਸਾਗਰ ਦੇ ਨਗਰ

੧੪੫

ਦਿੰਦਾ ਹੈ,ਅਤੇ ਅਪਰੈਲ ਦੇ ਮਹੀਨੇ ਦੂਰ ਦੂਰ ਤੇ ਲੋਕ ਉਥੇ ਜਾਂਦੇ ਹਨ। ਅਤੇ ਇਸ ਪਹਾੜ ਦੇ ਨੇੜੇ ਇਕ ਵੱਡਾ ਡੂੰਘਾ ਚੁਸਮਾ ਹੈ, ਜਿਹਨੂੰ ਕਟਾਸ ਕਰਕੇ ਆਖਦੇ ਹਨ, ਅਤੇ ਓਹ ਹਿੰਦੂਆਂ ਦੇ ਤੀਰਥ ਦੀ ਜਾਗਾ ਹੈ। ਕਹਿੰਦੇ ਹਨ, ਜੋ ਧਰਤੀ ਦੋ ਅੱਖਾਂ ਧਰਦੀ ਹੈ; ਇਕ ਸੱਜੀ, ਜੋ ਅਜਮੇਰ ਗਿਰਦੇ ਪੁਹੁਕਰ ਦਾ ਤਲਾਉ ਹੈ; ਅਤੇ ਦੂਜੀ ਖੱਬੀ, ਜੋ ਇਹ ਕਟਾਸ ਹੈ। ਅਤੇ ਬਹੁਤ ਜੋਗੀ ਲੋਕ ਦੂਰ ਦੂਰ ਥੀਂ ਇਸ ਚੁਸਮੇ ਪੁਰ ਆ ਕੇ ਅਸਨਾਨ ਕਰਦੇ, ਅਰ ਪਰਿਤਦਾਨ ਕਰਦੇ ਹਨ।

Bishandaur and Bakráļá,

ਬਿਸਨਦੋਰ ਅਤੇ ਬਕਰਾਲ਼ੇ ਵਿਚ ਹਜਾਰ ਘਰ ਬਸਦੇ ਹਨ। ਇਥੋਂ ਲੈ ਕੇ ਧੰਨੀਘੇਬ ਦੇ ਬੰਨੇ ਲਗ ਸਭ ਪੋਠੋਹਾਰ ਦਾ ਮੁਲਖ ਹੈ; ਉਥੇ ਦੇ ਘੋੜੇ ਅਰ ਖੱਚਰਾਂ ਬਹੁਤ ਹੀ ਚਲਾਕ ਹੁੰਦੀਆਂ ਹਨ, ਅਤੇ ਉਥੋਂ ਦੇ ਵਸਕੀਣ ਸਰਬੱਤ ਮੁਸਲਮਾਨ, ਅਰ ਬਹੁਤੇ ਕੁਰਾਨ ਦੇ ਹਾਫਜ ਹਨ। ਅਤੇ ਇਸ ਸਿੰਧ ਸਾਗਰ ਦੇ ਦੁਆਬ ਵਿਚ, ਜੋ ਪਹਾੜੋਂ ਲੈ ਕੇ ਦੁਹਾਂ ਦਰਿਆਵਾਂ ਦੇ ਕੱਠ ਦੇ ਜਾਗਾ ਤੀਕੁ ਹੈ, ਸਰਬੱਤ ਮੁਸਲਮਾਨ ਹੀ ਬਸਦੇ ਹਨ; ਹਿੰਦੂਆਂ ਦਾ ਦੀਨ ਅਰ ਜਿਮੀਦਾਰੀ ਬਹੁਤ ਥੁਹੁੜੀ ਹੈ; ਇਸੀ ਸਬਬ ਸਦਾ ਸਿੱਖਾਂ ਨਾਲ਼ ਦੀਨੀ ਲੜਾਈ ਲੜਿਆ ਕਰਦੇ ਸੇ; ਪਰ ਜਾਂ ਕਿਸੇ ਵੱਲੋਂ ਕੁੰਮਕ ਦੀ ਆਸ ਨਾ ਰਹੀ, ਤਾਂ ਲਚਾਰ ਹੋ ਕੇ ਤਾਬੇਦਾਰ ਬਣ ਗਏ,ਤਾਂ ਭੀ ਸਿੱਖ ਉਹਨਾ ਪੁਰ ਬਿਲਕੁੱਲ ਕਾਬੂ ਨਾ ਪਾ ਸਕੇ; ਕਿੰਉਕਿ ਇਕ ਤਾਂ ਓਹ ਲੋਕ ਵੱਡੇ ਤਕੜੇ ਹਨ, ਅਤੇ ਦੂਜਾ ਇਹ ਕਿ ਉਸ ਦੇਸ ਵਿਚ ਪਾਣੀ ਦਾ ਵੱਡਾ ਤੋੜਾ ਅਤੇ ਰਸਤੇ ਬਹੁਤ ਔਖੇ ਹਨ। ਇਸ ਦੁਆਬੇ ਦੇ ਲੋਕਾਂ ਦਾ ਭਰਾਵਾ ਜੁਦਾ ਜੁਦਾ ਹੈ; ਜਿਹਾਕੁ ਪੋਠੋਹਾਰੀਆਂ ਦਾ ਭਰਾਵਾ ਰਾਉਲਪਿੰਡੀ ਦੀ ਹੱਦ ਤੀਕੁਰ ਪਹਾੜੀਆਂ ਅਰ ਖੱਖੜਾਂ ਨਾਲ