ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/17

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

A GEOGRAPHICAL DESCRIPTION

OF THE PANJAB.


Name and Boundaries.

ਇਸ ਵਿਖੇ ਪੰਜਾਬ ਦੇਸ ਦੇ ਬੰਨਿਆਂ ਦੇ ਹਵਾਲ ਦਾ ਬਿਆਨ ਹੈ, ਅਤੇ ਇਹ ਕਿ ਇਸ ਨੂੰ ਪੰਜਾਬ ਕਿੰਉ ਆਖਦੇ ਹਨ; ਅਤੇ ਇਸ ਦੇਸ ਦੇ ਦਰਿਆਵਾਂ ਅਰ ਨਹਿਰਾਂ, ਅਤੇ ਹੋਰ ਨਦੀਆਂ ਨਾਲਿਆਂ ਦਾ, ਜੋ ਉਨਾਂ ਵਿਚ ਆ ਮਿਲਦੇ ਹਨ, ਅਤੇ ਇਸ ਮੁਲਖ ਦੇ ਦੁਆਬਿਆਂ ਦਾ ਤਿਨਾਂ ਦੀ ਲੰਬਾਈ ਚੁੜਾਈ ਸਣੇ ਅਤੇ ਹਰੇਕ ਦੁਆਬੇ ਦੇ ਉਘੇ ਨੱਗਰਾਂ ਅਰ ਪਿੰਡਾਂ, ਅਤੇ ਅਨਾਜ ਅਰ ਮੇਵਿਆਂ ਅਰ ਹੋਰ ਵਸਤਾਂ ਦਾ ਬਿਆਨ ਹੈ। ਜੋ ਦਾਨਾ ਬੀਨਾ ਲੋਕ ਹਨ, ਤਿਨਾਂ ਪੁਰ ਪਰਗਟ ਹੋਵੇ, ਕਿ ਪੰਜਾਬ ਦੇਸ ਤੀਜੇ ਇਕਲੀਮ ਵਿਚੋਂ ਹੈ; ਅਤੇ ਉਹ ਦਾ ਲੰਬਾਉ ਸਤਲੁਜ ਤੇ ਲੈਕੇ ਦਰਿਆਉ ਸਿੰਧ ਤੀਕੁ ਇੱਕ ਸੌ ਅੱਸੀ ਕੋਹ, ਅਰ ਤਿਸ ਦਾ ਚੁੜਾਉ ਭਿੰਬਰ ਤੇ ਲੈਕੇ ਚੌਖੰਡੀ ਤੀਕੁਰ, ਜੋ ਸਤਗੜੇ ਦੇ ਲਾਕੇ ਵਿਚੋਂ ਹੈ, ਛਿਆਸੀ ਕੋਹ ਹੈ। ਉਹ ਦੇ ਚੜਦੇ ਪਾਸੇ ਸਰਹਿੰਦ, ਉੱਤਰ ਕਸਮੀਰ, ਦੱਖਣ ਸਰਕਾਰ ਅਜਮੇਰ, ਅਤੇ ਲਹਿੰਦੇ ਪਾਸੇ