੨
ਨਦੀਆਂ।
ਮੁਲਤਾਨ ਹੈ। ਅਤੇ ਇਸ ਮੁਲਖ ਨੂੰ ਪੰਜਾਬ ਇਸ ਲਈ ਆਖਦੇ ਹਨ, ਜੋ ਇਸ ਦੇਸ ਵਿਚੋਂ ਹੋਕੇ ਪੰਜ ਦਰਿਆਉ ਲੰਘਦੇ ਹਨ, ਅਤੇ ਮੁੰਢ ਸਭਨਾਂ ਦਰਿਆਵਾਂ ਦਾ ਉਤਰ ਦੇ ਪਹਾੜ ਵਿਖੇ ਹੈ।
The River Satluj.
ਪਹਿਲਾਂ ਚੜ੍ਹਦੇ ਪਾਸਿਓਂ ਜਿਹੜਾ ਆਉਂਦਾ ਹੈ, ਸੋ ਸਤਲੁਜ ਦਾ ਦਰਿਆਉ ਹੈ; ਹਿੰਦੀ ਸਾਸਤਰਾਂ ਵਿਖੇ ਉਹ ਨੂੰ ਸਤੁੱਦਰ ਕਰਕੇ ਲਿਖਦੇ ਹਨ; ਅਤੇ ਇਸ ਦਰਿਆਉ ਦਾ ਨਿਕਾਸ ਭਵਾਨੀ ਦੇ ਪਹਾੜ ਵਿਚੋਂ ਹੈ; ਪਰ ਪੱਕ ਮਲੂਮ ਹੋਇਆ, ਜੋ ਚੀਨ ਦੇ ਮੁਲਖ ਦੀ ਹਦ ਵਿਚ ਇੱਕ ਬਹੁਤ ਵੱਡਾ ਛੰਭ ਹੈ, ਜੋ ਉਸ ਨੂੰ ਮਾਨ ਤਲਾਉ ਅਤੇ ਮਾਨ ਸਰੋਬਰ ਕਹਿੰਦੇ ਹਨ; ਅਤੇ ਉਸ ਤਲਾਉ ਦਾ ਗਿਰਦਾ ਅਟਕਲ ਮੂਜਬ ਪੈਂਤਾਲੀਆਂ ਕੋਹਾਂ ਦਾ ਹੈ, ਅਰ ਉਸ ਵਿਚੋਂ ਸੁੰਬ ਫੁਟਦੇ ਹਨ;ਅਤੇ ਨਗਲਾ ਕੋਟੋਂ, ਜੋ ਉਸ ਜਿਲੇ ਵਿਚ ਇਕ ਉੱਘੀ ਜਾਗਾ, ਪੰਜੀ ਕੋਹ ਚੜ੍ਹਦੇ ਪਾਸੇ ਹੈ; ਅਤੇ ਉਸੀ ਤਲਾਉ ਦੇ ਦੂਜੇ ਪਾਸਿਓਂ, ਦਰਿਆਉ ਅਟਕ ਨਿਕਲਦਾ ਹੈ। ਭਾਵੇਂ ਕਈ ਹੋਰ ਨਿਰਉਘੇ ਦਰਿਆਉ ਬੀ ਉਸ ਛੰਭ ਵਿਚੋਂ ਨਿੱਕਲਦੇ ਹਨ, ਪਰ ਪੰਜਾਬ ਦਿਆਂ ਦਰਿਆਵਾਂ ਵਿਚੋਂ ਇਹ ਦੋ ਦਰਿਆਉ ਤਾ ਠੀਕ ਉਸੇ ਜਾਗਾ ਤੇ ਨਿਕਲਦੇ ਹਨ। ਅਤੇ ਇਹ ਦਰਿਆਉ ਸਤਲੁਜ, ਉਸ ਛੰਭ ਥੀਂ ਨਿਕਲਕੇ, ਤਿੱਬਤ ਦੇ ਜਿਲੇ ਤੇ ਲੰਘਕੇ, ਪਿਛੋਂ ਕਹਿਲੂਰ ਵਿਖੇ ਪਹੁੰਚਦਾ ਹੈ; ਅਰ ਉਥੋਂ ਲੰਘਕੇ ਬਿਲਾਸਪੁਰ ਦੇ ਹੇਠ ਚਲਦਾ ਹੈ; ਅਤੇ ਜਾਂ ਪਹਾੜੋਂ ਨਿੱਕਲਦਾ ਹੈ, ਤਾਂ ਦੋ ਪੱਟ ਹੋ ਜਾਂਦਾ ਹੈ, ਅਤੇ ਰੋਪੜ ਕੋਲ ਆਕੇ ਫੇਰ ਇੱਕ ਹੋ ਜਾਂਦਾ ਹੈ। ਇਸ ਤੇ ਅਗੇ, ਮਾਛੀਵਾੜੇ ਹੇਠੋਂ ਹੋਕੇ ਲੁੱਦੇਹਾਣੇ ਪਹੁੰਚਦਾ ਸਾ, ਅਤੇ ਤਦ ਲੁੱਦੇਹਾਣਾ ਹੀ ਰਾਜ ਘਾਟ ਸੀ; ਅਤੇ ਹੁਣ ਇਹ ਸਹਿਰ, ਅੰਗਰੇਜਾਂ ਸਾਹਬਾਂ ਦੇ ਲਸਕਰ ਦਾ ਸਥਾਨ ਹੈ; ਅਤੇ ਸਾਹਬਾਂ ਨੈ