ਨਦੀਆਂ।
੩
ਉਥੇ ਇਕ ਵਡਾ ਮਜਬੂਤ ਕਿਲਾ ਉਸਾਰਕੇ, ਉਸ ਸਹਿਰ ਨੂੰ ਮੁਲਖ ਦੀ ਹੱਦ ਬਣਾਇਆ। ਅਤੇ ਇਸ ਸਹਿਰ ਤੇ ਲੰਘਕੇ ਤਲਵਲ ਨਗਰ ਦੇ ਪਾਹ ਚਲਦਾ ਸੀ। ਹੁਣ ਸੰਮਤ ੧੮੪੦ ਬਿਕਰਮਾਜੀਤੀ, ਅਤੇ ੧੭੮੩ ਈਸਵੀ ਤੇ ਲੈਕੇ, ਇਹ ਦਰਿਆਉ ਰੋਪੜ ਹੇਠੋਂ, ਮਾਛੀਵਾੜੇ ਅਰ ਲੁੱਦੇਆਣੇ ਦੀ ਵਲੋਂ ਹੱਟਕੇ, ਅਤੇ ਉੱਤਰ ਵਲ ਨੂੰ ਰੁਕ ਕਰਕੇ ਫਿਲੋਰ ਦੇ ਹੇਠ ਵਗਦਾ ਹੈ; ਸੋ ਹੁਣ ਰਾਜ ਘਾਟ ਉਥੇ ਹੀ ਹੈ; ਅਰ ਉਥੋਂ ਤਲਵਣ ਦੇ ਨੇੜੇਤੇੜੇ ਆਪਣੀ ਅਗਲੀ ਜਾਗਾ ਵਹਿੰਦਾ ਹੈ; ਅਰ ਉਥੋਂ ਗੁਜਰਾਲ ਵਿੱਚੀਂ ਹੋਕੇ, ਹਰੀਕੇ ਪਿੰਡ ਦੇ ਨੀਚੇ ਦਰਿਆਉ ਬਿਆਹ ਨਦੀ ਨਾਲ਼ ਮਿਲ਼ ਜਾਂਦਾ ਹੈ।
The River Biah. (Urdu, Bias.)
ਦੂਜਾ ਦਰਿਆਉ ਬਿਆਹ, ਜੋ ਹਿੰਦੀ ਸ਼ਸਤ੍ਰਾਂ ਵਿਖੇ ਉਸ ਨੂੰ ਬਿਆਸਾ ਕਰਕੇ ਲਿਖਦੇ ਹਨ। ਇਹ ਦਰਿਆਓ ਵੀ ਭਵਾਨੀ ਦੇ ਪਹਾੜੋਂ ਉਸ ਸਰ, ਅਰਥਾਤ ਉਸ ਤਲਾਉ ਵਿੱਚੋਂ ਜਿਹ ਨੂੰ ਬਿਆਹ ਕੁੰਡ ਆਖਦੇ ਹਨ, ਨਿਕਲ਼ਦਾ ਹੈ; ਅਤੇ ਕੁਲੂ ਦੇ ਹੇਠੋਂ ਹੋਕੇ ਮਨਦੀ ਪਹੁੰਚਦਾ ਹੈ; ਅਤੇ ਸੁਕੇਤ ਦੇ ਮੁਲਖ ਦੀ ਹੱਦੋਂ, ਕਿ ਜਿਥੇ ਲੋਹੇ ਦੀ ਖਾਣ ਹੈ, ਲੰਘ ਕੇ ਨਦੌਣ ਸਹਿਰ ਦੇ ਹੇਠ ਪਹੁੰਚਦਾ ਹੈ. ਅਤੇ ਪਹਾੜ ਵਿਚ ਇਹ ਸਹਿਰ ਨਗਰਕੋਟ ਦੇ ਲਾਕੇ ਵਿੱਚੋਂ ਹੈ, ਅਤੇ ਰਾਜੇ ਸੰਸਾਰ ਚੰਦ ਦੇ ਰਾਜ ਵਿਚ ਅੱਤ ਅਬਾਦ ਸਾ, ਅਤੇ ਹੁਣ ਉੱਜੜ ਹੁੰਦਾ ਜਾਂਦਾ ਹੈ; ਅਤੇ ਉਥੋਂ ਨੂਰਪੁਰ ਦੇ ਲਾਕੇ ਦੇ ਪਿੰਡਾਂ ਤੇ ਲੰਘਕੇ, ਸਹਿਰ ਕਾਹਨੂਵਾਣ ਦੇ ਹੇਠ ਪਹੁੰਚਦਾ ਹੈ. ਅਤੇ ਉਥੇ ਵੱਡਾ ਜੰਗਲ਼ ਹੈ, ਛੇ ਕੋਹ ਚੌੜਾ, ਅਰ ਪੈਂਤੀ ਕੋਹ ਲੰਬਾ, ਜੋ ਸੀਂਹ, ਅਰ ਚਿੱਤੇ, ਅਰ ਗੋਇਨਾਂ, ਅਰ ਪਾਹੜੇ, ਅਤੇ ਹੋਰ ਜੰਗਲੀ ਮਿਰਗ ਉਸ ਬੇਲੇ ਵਿੱਚ ਅਣਗਿਣਤ ਹਨ; ਅਤੇ ਹਰ ਕਿਤੇ ਪਾਣੀ ਦੇ ਸੁੰਬ ਫੁਟ-