ਪੰਨਾ:A geographical description of the Panjab.pdf/20

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਆਂ।

ਦੇ ਹਨ; ਅਤੇ ਬੇਲੇ ਵਿਖੇ ਵਡੇ ਵਡੇ ਛੰਭ ਹਨ, ਜੋ ਸਦਾ ਪਾਣੀ ਨਾਲ ਭਰੇ ਰਹਿੰਦੇ ਹਨ, ਅਤੇ ਉਥੇ ਲੋਕ ਮੱਛੀਆਂ ਅਰ ਮੁਰਗਾਬੀਆਂ ਦਾ ਸ਼ਿਕਾਰ ਖੇਡਦੇ ਹਨ, ਅਤੇ ਉਥੋਂ ਲੈਜਾਕੇ ਵਟਾਲੇ ਦੀਆਂ ਹੱਦਾਂ ਤੀਕੁਰ ਬੇਚਦੇ ਹਨ। ਅਤੇ ਕਸਬੇ ਕਾਹਨੂਵਾਣ ਦੇ ਚੜਦੇ ਰੁਕ ਬੇਲੇ ਦੀ ਜਾਗਾ, ਵਡੀ ਢਾਬ ਹੇਠ ਇੱਕ ਵਡੀ ਢੰਨ ਹੈ, ਜਿਥੇ ਜਲਾਲਦੀਨ ਅਕਬਰ ਪਾਤਸ਼ਾਹ ਦੀਆਂ ਬਣਾਈਆਂ ਹੋਈਆਂ ਪੱਕੀਆਂ ਬੈਠਕਾਂ ਸਨ; ਓਹ ਢੈ ਢੂ ਗਈਆਂ ਹੋਈਆਂ ਹਨ; ਅਪਰ ਉਨਾਂ ਦੇ ਆਇਰੇ ਬਾਕੀ ਹਨ। ਬੇੜੀ ਵਿਚ ਬੈਠਕੇ ਉਥੇ ਪਹੁੰਚ ਸੱਕੀਦਾ ਹੈ। ਅਤੇ ਇਸ ਝੱਲ ਵਿਚ ਛੰਭਾਂ ਵਿਖੇ ਪਾਣੀ ਦੀਆਂ ਬੂਟੀਆਂ, ਜਿਹੇ ਕਿ ਨਾਪੇ, ਸੰਘਾੜੇ, ਅਤੇ ਸਾਲਬ, ਅਤੇ ਹੋਰ ਬੂਟੀਆਂ ਹਨ; ਅਤੇ ਪੰਜਾਬ ਦੇ ਮੁਲਖ ਵਿਚ ਇਸ ਝੱਲ ਜਿਹੀ ਸਕਾਰਗਾਹ ਹੋਰਥੇ ਘੱਟ ਹੈ। ਅਤੇ ਇਹ ਬਿਆਹ ਨਦੀ ਇਸ ਝੱਲ ਦੇ ਚੜਦੇ ਪਾਸਿਓਂ ਲੰਘਕੇ ਸਹਿਰ ਰਹੀਲੇ ਦੇ ਹੇਠ ਪਹੁੰਚਦੀ ਹੈ, ਅਰ ਉਥੋਂ ਕਸਬੇ ਵੈਰੋਵਾਲ ਦੇ ਹੇਠ ਵਗਦੀ ਹੈ; ਅਤੇ ਰਾਜਘਾਟ ਉਥੇ ਹੈ। ਅਤੇ ਉਥੋਂ ਲੰਘਕੇ ਹਰੀਕੇ ਘਾਟ ਦੇ ਨੇੜੇ ਦਰਿਆਉ ਸਤਲੁਜ ਨਾਲ ਮਿਲ ਜਾਂਦੀ ਹੈ; ਅਤੇ ਇਹ ਦੋਨੋ ਦਰਿਆਉ ਕੱਠੇ ਹੋਕੇ ਧਨਾਲਪੁਰ ਵਿਚ ਪਹੁੰਚਦੇ ਹਨ, ਅਤੇ ਉਥੋਂ ਲੰਘਕੇ ਦੋ ਪੱਟ ਹੋ ਜਾਂਦੇ ਹਨ ; ਉਥੋਂ ਇਕੱ ਦੱਖਣ ਦੀ ਵਲ ਜਾਂਦਾ ਹੈ, ਅਰ ਦੂਜਾ ਲਹਿੰਦੀ ਵਲ ਬਹਿੰਦਾ ਹੈ; ਅਤੇ ਕੋਟਕਪੂਰੇ ਅਰ ਖਾਈ ਵਿਚੀਂ ਹੋਕੇ ਫੇਰ ਕਿਤਨਿਆਂ-ਕੁ ਕੋਹਾਂ ਪੁਰ ਜਾਕੇ ਇਕ ਹੋ ਜਾਂਦੇ ਹਨ ,ਅਤੇ ਫ਼ਤੇਪੁਰ ਦੀਆਂ ਹਦਾਂ ਵਿੱਚੀ ਲੰਘਦਾ ਹੈ;ਅਤੇ ਉਥੋਂ ਬੁਹਾਉਲਪੁਰ ਦੀਆਂ ਹਦਾਂ ਵਿਚ ਪੁਜਕੇ, ਦਰਿਆਉ ਬਹਿਤ ਅਰ ਰਾਵੀ ਅਰ ਝਨਾਉ ਨਾਲ , ਜੋ ਕੱਠੇ ਹੋਕੇ ਚਲਦੇ ਹਨ ਮਿਲ ਜਾਂਦਾ ਹੈ। ਇਸ ਦਰਿ-