ਪੰਨਾ:A geographical description of the Panjab.pdf/22

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਦੀਅਾਂ।

ਹਨ,ਤਾਂ ਕਿਸੇ ਕਿਸੇ ਦੇ ਨਾਲ ਸੋਇਨੇ ਦੇ ਹੋ ਜਾਂਦੇ ਹਨ । ਅਤੇ ਚੰਬੇ ਦੇ ਸ਼ਹਿਰ ਦੇ ਨੇੜੇ ਇਸ ਦਰਿਆਉ,ਪਥਰ ਅਰ ਲਕੜਿਆਂ ਦਾ ਇਕ ਵਡਾ ਮਜਬੂਤ ਪੁਲ ਬੰਨਿਆ ਹੋਇਆ ਹੈ,ਅਤੇ ਉਸ ਪੁਲ ਦੇ ਦੋਹੀਂ ਪਾਸੀਂ ਬੈਠਕਾਂ ਬਣੀਆਂ ਹੋਈਆਂ ਹਨ,ਅਰ ਰਾਜੇ ਦੇ ਸਪਾਹੀ ਉਥੇ ਸਦਾ ਬੈਠੇ ਰਹਿੰਦੇ ਹਨ ਇਸ ਪੁਲ ਤੇ ਲੰਘਕੇ,ਇਕ ਰਸਤਾ ਕਸ਼ਮੀਰ ਨੂੰ ਜਾਂਦਾ ਹੈ,ਅਤੇ ਇਕ ਰਾਹ ਚੀਨ ਨੂੰ, ਅਤੇ ਇਕ ਰਾਹ ਖਤਾ ਦੇ ਮੁਲਖ ਨੂੰ ਜਾਂਦਾ ਹੈ । ਸੁਦਾਗਰ ਅਤੇ ਹੋਰ ਮੁਸਾਫਰ ਲੋਕ,ਹਾਕਮ ਦੇ ਹੁਕਮ ਬਿਨਾ ਉਸ ਪੁਲ ਤੋਂ ਨਹੀਂ ਲੰਘ ਸਕਦੇ,ਅਤੇ ਉਹ ਮਸੂਲ ਦੀ ਜਗਾ ਹੈ ।ਫੇਰ ਇਹ ਦਰਿਆਉ ਚੰਬੇ ਦੀਆਂ ਹਦਾਂ ਬੀੰ ਲੰਘਕੇ ਬਸੋਹਲੀ ਸ਼ਹਿਰ ਦੇ ਗਿਰਦੇ ਪਹੁੰਚਦਾ ਹੈ । ਅਤੇ ਉਥੋਂ ਸ਼ਹਿਰ ਸ਼ਾਹਪੁਰ ਦੇ ਨੇੜੇ ਜਾ ਨਿਕਲਦਾ ਹੈ । ਅਤੇ ਇਸ ਸ਼ਹਿਰ ਤੇ ਚਾਰ ਪੰਜ ਕੋਹ ਹੇਠ ਮਾਧੋਪੁਰ ਨਾਮੋ ਇਕ ਪਿੰਡ ਦਰਿਆਉ ਦੇ ਕੰਢੇ ਪੁਰ ਹੈ,ਉਸ ਦੇ ਲਾਗੋਂ ਹੀ ,ਇਕ ਨਹਿਰ ਇਕ ਨਹਿਰ ਜੋ ਲਹੋਰ ਪਹੁੰਚਦੀ ਹੈ,ਕਟ ਲਿਆਏ ਹਨ । ਪਰਮੇਸਰ ਨੈਚਾਹਿਆ ਤਾਂ ਉਹਦੀ ਹਕੀਕਤ ਬਾਰੀ ਦੇ ਦੁਆਬੇ ਵਿਚ ਆਵੇਗੀ । ਅਤੇ ਇਹ ਦਰਿਆਉ,ਪਠਾਨਕੋਟ ਅਰ ਕਲਾਨੋਰ ਅਰ ਪਸਰੂਰ ਅਤੇ ਹੋਰ ਪਰਗਣਿਆਂ ਦੀਆਂ ਹਦਾਂ ਬੀ ਲੰਘਕੇ,ਲਹੌਰ ਵਿਚ ਪਹੁੰਚਦਾ ਹੈ,ਅਤੇ ਸ਼ਹਿਰ ਦੇ ਉੱਤਰ,ਪਛਮ,ਅਤੇ ਦਖਣ ਦੇ ਪਾਸੇ ਵਗਦਾ ਹੈ । ਅਤੇ ਇਹਨਾਂ ਦਿਨਾਂ ਵਿਚ ਕਈ ਪਾਤਸ਼ਾਹੀ ਪੁਰਾਣੀਆਂ ਅੰਬਾਰਤਾਂ ਢਾਹ ਲਈਆਂ ਹਨ,ਅਤੇ ਉਹ ਕੰਧ ਅਰ ਬੰਨ ਜੋ ਸ਼ਹਿਰੋਂ ਬਾਹਰ,ਦਰਿਆਉ ਦੇ ਪਾਸੇ ਔਰੰਗਜ਼ੇਬ ਪਾਤਸ਼ਾਹ ਦੇ ਹੁਕਮ ਨਾਲ ਵਡਾ ਮਹਬੂਤ,ਚੂਨੇ ਅਰ ਇਟਾਂ ਦਾ ਬਣਿਆ ਹੋਇਆ ਸਾ,ਅਤੇ ਉਸ ਉਪਰ ਬਹੁਤ ਮਾਯਾ ਖਰਚ ਹੋਈ ਸੀ ,ਸੋ ਕਈਆਂ ਜਾਗਾਂ ਤੇ ਢੇਕੇ ਖਰਾਕ ਹੋ ਗਿਆ ਹੋਇਆ ਹੈ ।