ਨਦੀਅਾਂ | ੯ |
ਚਾਮਚੌਤੜੇ ਨੂੰ ਪੂਜਾਸਥਾਨ ਕਰਕੇ ਮੰਨਦੇ ਹਨ। ਅਤੇ ਦਰਿਅਾੳੁ ਦੇ ੲਿਸ ਪਾਸੇ ਦੇ ਕੰਡੇ ਪੁਰ, ਜੋ ਲਾਹੌਰ ਦੀ ਲੋਟ ਹੈ, ਲਛਮਣ ਦਾ ਸਥਾਨ ਹੈ, ਅਤੇ ੳੁਸ ਪਾਰ ਰਾਮਚੌਂਤੜਾ ਹੈ; ਅਤੇ ਝਨਾਉ ਦਾ ਦਰਿਆਉ ਉਥੋਂ ਛੇ ਕੋਹ ਹੈ। ਪਰੰਤੂ ਇਹ ਦਰਿਅਾ ੳੁਥੋਂ ਲੰਘ ਕੇ ਸੁੱਧੂ ਦੀ ਸਰਾਂ ਹੇਠ ਚਲਦਾ ਹੈ, ਅਤੇ ੳੁਥੋਂ ਰਾਜਲਸਾਹ ਨਾਮੇ ਨੱਗਰ ਦੇ ਹੇਠੋਂ ਹੋਕੇ, ਜੋ ਸਰਦਾਰਪੁਰ ਨਾਮੇ ਪਿੰਡ ਤੇ ਤਿੰਨ ਕੋਹ ਹੈ, ਝਨਾਉ ਅਰ ਬਹਿਤ ਦੇ ਦਰਿਆਉ ਨਾਲ ਮਿਲ ਜਾਂਦਾ ਹੈ, ਅਰ ਤਿੰਨੋ ਦਰਿਅਾੳੁ ਕਠੇ ਹੋਕੇ ਚਲਦੇ ਹਨ, ਅਤੇ ੳੁਥੇ ੲਿਸ ਦਰਿਅਾੳੁ ਨੂੰ ਤਿੰਮੋ ਕਹਿੰਦੇ ਹਨ, ਅਤੇ ਮੁਲਤਾਨ ਦੇ ਗਿਰਦਿੳਂ ਲੰਘਕੇ ਬਹਾਵਲਪੁਰ ਦੀਅਾਂ ਹੱਦਾਂ ਵਿੱਚ, ਬਿਅਾਹ ਅਰ ਸਤਲੁਜ ਨਾਲ, ਜੋ ਕਠੇ ਹੋਕੇ ਚਲਦੇ ਹਨ, ਮਿਲ ਜਾਂਦਾ ਹੈ; ੳੁਸ ਮੁਲਖ ਵਿਚ ੲਿਸ ਦਰਿਅਾੳੁ ਨੂੰ ਪੰਜਨੱਦ ਕਰਕੇ ਅਾਖਦੇ ਹਨ।
The River Jhanau. (Urdu, Chanhab.)
ਚੌਥਾ ਝਨਾੳੁ ਦਾ ਦਰਿਅਾੳੁ। ੲਿਹ ਵਡਾ ਦਰਿਅਾੳੁ ਹੈ, ੲਿਸ ਵਿਚ ਗਾਹਣ ਬਹੁਤ ਘੱਟ ਹੈ; ਅਤੇ ਹਿੰਦੀ ਸਾਸਤ੍ਰਾਂ ਵਿਖੇ ੳੁਹ ਨੂੰ ਚੰਦਰਭਾਗਾ ਕਰਕੇ ਲਿਖਦੇ ਹਨ, ਅਤੇ ਕਹਿੰਦੇ ਹਨ, ਜੋ ੲਿਸ ਦਰਿਅਾੳੁ ਦਾ ਨਿਕਾਸ ਬਹੁਤ ਦੂਰ ਹੈ। ਅਤੇ ਅਸਲ ਵਿਚ ਦੋਹੁੰ ਦਰਿਅਾਵਾਂ ਨੇ ਮਿਲਕੇ ੲਿਕ ਨਾੳੁਂ ਪਾੲਿਅਾ ਹੈ; ੲਿਕ ਤਾਂ ਦਰਿਅਾੳੁ ਚੰਦਰ ਹੈ; ਜੋ ਚੀਨ ਦੇ ਪਹਾੜਾਂ ਵਿਚੋਂ ਨਿਕਲਦਾ ਹੈ; ਅਤੇ ਦੂਜਾ ਦਰਿਅਾੳੁ ਭਾਗਾ ਜੋ ਤਿੱਬਤ ਦੀਅਾਂ ਹੱਦਾਂ ਤੇ ਅਾੳੁਂਦਾ ਹੈ; ੲਿਸ ਤੇ ਪਿੱਛੇ ਕਸਟਵਾੜ ਦੇ ਗਿਰਦੇ ੲੇਹ ਦੋਵੇਂ ੲਿਕ ਹੋ ਜਾਂਦੇ ਹਨ, ਅਰ ਚੰਦਰਭਾਗਾ ਕਹਾੳੁਂਦੇ ਹਨ। ਅਤੇ ੳੁਸ ਜਾਗਾ ਥੋਂ ਤਾਲ ਭੁਪਾਲ ਦੇ ਰਸਤੇ, ਤਿਰਕੁਟੇ ਪਹਾੜ ਦੇ ਨੇੜਿੳਂ ਜੋ ਜੰਮੂ ਦੇ ਤਾਥੇ ਹੈ, ਹੋਕੇ