ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/26

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

੧੦

ਨਦੀਆਂ।

ਅਰ ਸਹਿਰ ਅਖਨੂਰ ਦੇ ਹੇਠੋਂ ਪਹਾੜੋਂ ਨਿੱਕਲਕੇ, ਉਥੋਂ ਅਠਾਰਾਂ ਟੁਕੜੇ ਹੋ ਜਾਂਦਾ ਹੈ, ਅਤੇ ਬਲੋਲਪੁਰ ਦੇ ਨੇੜੇ ਫੇਰ ਇਕ ਹੋ ਜਾਂਦਾ ਹੈ; ਅਰ ਉਥੋਂ ਸੋਧਰੇ ਦੀਆਂ ਹੱਦਾਂ ਤੇ ਲੰਘਕੇ ਬਜੀਰਾਬਾਦ ਆਉਂਦਾ ਹੈ। ਅਤੇ ਰਾਜ ਘਾਟ ਬਜੀਰਾਬਾਦ ਹੈ। ਉਥੋਂ ਹਜਾਰੇ ਤੇ ਲੰਘਕੇ, ਚਣਿੳਟ ਸਹਿਰ ਦੇ ਨੀਚੇ, ਜੋ ਵਡਾ ਸਹਿਰ ਹੈ, ਇਕ ਛੋਟੀ ਜਿਹੀ ਪਹਾੜੀ ਵਿਚਦੋਂ ਲੰਘਦਾ ਹੈ; ਅਤੇ ਉਥੋਂ ਸੱਤ ਕੋਹ ਸਹਿਰ ਝੰਗਸਿਆਲਾਂ ਦੇ ਨੇੜੇ, ਦਰਿਆਉ ਬਹਿਤ ਨਾਲ਼ ਰਲ ਜਾਂਦਾ ਹੈ।

The River Bahit, or Jihlam.

ਪੰਜਵਾਂ ਦਰਿਆਉ ਬਹਿਤ ਹੈ, ਜੋ ਦਰਿਆਉ ਜਿਹਲਮ ਕਰਕੇ ਮਸਹੂਰ ਹੈ। ਅਤੇ ਇਹ ਦਰਿਆਉ, ਵੀਰਨਾਗ ਦੇ ਕੁੰਡ ਵਿਚੋਂ, ਜੋ ਕਸਮੀਰ ਦੇ ਮੁਲਖ ਵਿਖੇ ਹੈ, ਨਿੱਕਲਦਾ ਹੈ। ਅਤੇ ਇਸਲਾਮਾਬਾਦ ਦੇ ਸਹਿਰ ਪਾਰ, ਕੁੰਡ ਮਨਨ ਦਾ ਪਾਣੀ, ਹੋਰਨਾਂ ਪਾਣੀਆਂ ਸਣੇ ਉਸ ਵਿਚ ਰਲਕੇ ਦਰਿਆਉ ਹੋ ਜਾਂਦਾ ਹੈ। ਅਤੇ ਉਥੋਂ ਬੇੜੀਆਂ ਵਿਚ ਬੈਠਕੇ ਉਸ ਦਾ ਸੈਲ ਕਰਦੇ ਹਨ। ਅਤੇ ਉਥੋਂ ਉਸ ਦੇਸ ਦੇ ਹੋਰ ਚਸਮਿਆਂ ਦਾ ਪਾਣੀ ਮਿਲਕੇ ਸ੍ਰੀਨਗਰ ਦੇ ਸਹਿਰ ਦੇ ਵਿਚਦੋਂ, ਜੋ ਕਸਮੀਰ ਦਾ ਰਾਜਧਾਮੀ ਹੈ, ਲੰਘਦਾ ਹੈ, ਅਤੇ ਸਹਿਰ ਦੇ ਵਿਚ ਉਸ ਉਤੇ ਸੱਤ ਪੁਲ਼ ਬੰਨੇ ਹੋਏ ਹਨ। ਅਤੇ ਜਾਂ ਬਾਰਾਂਮੂਲੇ ਤੇ ਲੰਘਕੇ, ਮੁਜੱਫਰਾਬਾਦ ਵਿਚ ਪਹੁੰਚਦਾ ਹੈ, ਤਾਂ ਇਕ ਹੋਰ ਦਰਿਆਉ ਤਿੱਬਤ ਦੀਆਂ ਹੱਦਾਂ ਥੀਂ ਵਡੀ ਤੇਜੀ ਨਾਲ਼ ਆਕੇ ਉਹਦੇੇ ਨਾਲ਼ ਮਿਲ਼ ਜਾਂਦਾ ਹੈ। ਜਦ ਉਥੋਂ ਲੰਘਦਾ ਹੈ, ਤਾਂ ਪਖਲ਼ੀ ਦੀਆਂ ਹੱਦਾਂ ਵਿਖੇ, ਦਰਿਆਉ ਕਿਸਨਗੰਗ ਉਹ ਦੇ ਸੰਗ ਮਿਲ਼ ਜਾਂਦਾ ਹੈ। ਅਤੇ ਉਥੋਂ ਖੱਖੜਾਂ ਦੇ ਦੇਸ ਦੀਆਂ ਹੱਦਾਂ ਤੇ, ਜੋ ਮੀਰਪੁਰ ਦੇ ਤਾਬੇ ਹੈ, ਲੰਘਕੇ ਪਹਾੜੋੋਂ ਨਿੱਕਲਦਾ ਹੈ, ਅਤੇ ਜਿਹਲਮ ਦੇ