ਨਦੀਆਂ।
੧੧
ਨਗਰ ਹੇਠ ਪਹੁੰਚਦਾ ਹੈ, ਅਤੇ ਰਾਜ ਘਾਟ ਉਥੇ ਹੀ ਹੈ। ਉਥੋਂ ਲੰਘਕੇ, ਪਹਿਰੋਂ ਅਰ ਅਹਿਮਦਾਬਾਦ ਦੇ ਵਿਚਦੋਂ ਹੋਕੇ, ਉਸ ਪਿੰਡ ਦੇ ਹੇਠ ਜੋ ਚੌਂਤੜਾ ਕਰਕੇ ਮਸਹੂਰ ਹੈ। ਝਨਾਉ ਦੇ ਦਰਿਆਉ ਨਾਲ਼ ਮਿਲ਼ ਜਾਂਦਾ ਹੈ, ਅਤੇ ਇਹ ਪਿੰਡ ਝੰਗਸਿਆਲਾਂ ਤੇ, ਜੋ ਝਨਾਉ ਦੇ ਕੰਢੇ ਹੈ, ਸੱਤ ਕੋਹ ਲਹਿੰਦੇ ਪਾਸੇ ਬਸਦਾ ਹੈ। ਅਤੇ ਦੇਹਾਂ ਦਰਿਆਵਾਂ ਦੇ ਮਿਲ਼ ਜਾਣ ਦਾ ਇਹੋ ਠਿਕਾਣਾ ਹੈ। ਅਤੇ ਉਹ ਦੇ ਕੰਢੇ ਉਸ ਪਿੰਡ ਦੇ ਨੇੜੇ ਇਕ ਪਿੱਪਲ ਦਾ ਦਰਖਤ ਹੈ, ਜੋ ਮਲਕਾਣਾ ਕਰਕੇ ਮਸਹੂਰ ਹੈ; ਕਿੰਉਕਿ ਬੀਬੀ ਹੀਰ, (ਕਿ ਜਿਹਦਾ ਪ੍ਰੇਮ ਪੰਜਾਬ ਦੇ ਮੁਲਖ ਵਿਚ ਬਹੁਤ ਉੱਘਾ ਹੈ, ਅਤੇ ਕਈ ਕਬੀਸਰਾਂ ਨੈ ਪੰਜਾਬੀ ਬੋਲੀ ਵਿਚ ਉਹ ਦੇ ਝੇੜੇ ਦੀਆਂ ਬੈਤਾਂ ਬਣਾਈਆਂ ਹਨ; ਅਤੇ ਲੋਕ ਉਨ੍ਹਾਂ ਬੈਤਾਂ ਨੂੰ ਗਾਉਂਦੇ ਹਨ,) ਉਸ ਪਿੱਪਲ ਮਲਕਾਣੇ ਨਾਲ਼ ਪੀਂਘ ਪਾਕੇ ਆਪਣੀਆਂ ਸਹੇਲੀਆਂ ਸੰਗ ਝੂਟਿਆ ਕਰਦੀ ਸੀ।
The River Sindh or Abásín, or Atak.
ਛੇਵਾਂ ਦਰਿਆਉ ਸਿੰਧ। ਇਸ ਨੂੰ ਅਬਾਸੀਨ ਬੀ ਕਹਿੰਦੇਹਨ, ਅਤੇ ਇਹ ਦਰਿਆਉ ਪੰਜਾਬ ਦੇਸ਼ ਦੇ ਪੱਛਮ ਦੇ ਪਾਸੇ ਹੈ, ਅਤੇ ਬਾਜੇ ਇਸ ਨੂੰ ਪੰਜਾਬ ਦੇ ਦਰਿਆਵਾਂ ਵਿਚ ਨਹੀਂ ਗਿਣਦੇ। ਇਹ ਦਰਿਆਉ ਵਡਾ ਭਾਰੀ ਦਰਿਆਉ ਹੈ, ਅਤੇ ਨਿਪਟ ਤੁੰਦ ਅਰ ਤੇਜ; ਕਦੇ ਗਾਹਣ ਨਹੀਂ ਹੋਇਆ। ਇਹ ਦਰਿਆਉ ਹਿੰਦ ਅਰ ਕਾਬੁਲ ਦੇ ਮੁਲਖ ਦੇ ਗੱਭੇ ਹੈ; ਬਲਕ ਹਿੰਦੂਆਂ ਦੇ ਮੱਤ ਵਿਖੇ ਅਜਿਹਾ ਲਿਖਿਆ ਹੈ, ਕਿ ਜੋ ਕੋਈ ਹਿੰਦੂ ਇਸ ਦਰਿਆਉ ਤੇ ਪਾਰ ਲੰਘੇ, ਸੋ ਉਸ ਦਾ ਧਰਮ ਨਹੀਂ ਰਹਿੰਦਾ, ਅਰਥਾਤ ਉਹ ਜਣਾ ਧਰਮਛੀਨ ਹੋ ਜਾਂਦਾ ਹੈ। ਹਿੰਦੂ ਲੋਕ ਇਸ ਦਰਿਆਉ ਨੂੰ ਬੁਰਾ ਸਮਝਦੇ ਹਨ। ਇਸ ਦਰਿਆਉ ਦਾ ਨਿਕਾਸ, ਕਿਲਮਾਕ ਦੀ ਬਲਾਇਤ ਦੇ ਪਹਾੜ ਵਿਚੋਂ