ਪੰਨਾ:A geographical description of the Panjab.pdf/29

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
ਨਦੀਆਂ। ੧੩

ਸਾਹ ਨੇੈ ਉਸ ਪੱਥਰ ਨੂੰ ਇਸ ਕਰਕੇ ਜਲਾਲੀਆ ਆਖਿਆ ਸਾ; ਉਸ ਦਿਨ ਤੇ ਲਾਕੇ ਉਸ ਪੱਥਰ ਦਾ ਉਹੀ ਨਾਉਂ ਚਲਾ ਆਉਂਦਾ ਹੈ। ਅਤੇ ਇਹ ਦਰਿਆਉ ਇਥੋਂ ਲੰਘਕੇ, ਖਟਕ ਦੇ ਪਠਾਣਾਂ ਦੇ ਪਹਾੜ ਵਿਚਦਿਉਂ ਵਗਦਾ ਹੈ, ਅਤੇ ਪਹਾੜੋਂ ਬਾਹਰ ਨਿੱਕਲਦਾ ਹੈ, ਅਤੇ ਉਥੋਂ ਨੀਲਾਬ ਦੇ ਘਾਟ ਪਹੁੰਚਦਾ ਹੈ। ਅਤੇ ਮਖੰਡ ਦੇ ਹੇਠੋਂ ਲੰਘਕੇ, ਥਲਾਂ ਵਿਚਦਿਉ ਇਸਮਾਇਲਖਾਂ ਦੇ ਡੇਰੇ ਪਹੁੰਚਦਾ ਹੈ। ਫੇਰ ਮਨਕੇਰੇ ਦੀਆਂ ਹੱਦਾਂ ਤੇ ਲੰਘਕੇ ਡੇਰੇ ਦੀਨਪਨਾਹ ਦੇ ਥੀਂ ਪੰਜਾ ਕੋਹਾਂ ਪੁਰ ਚਲਦਾ ਹੈ, ਅਤੇ ਡੇਰੇ ਗਾਜੀਖਾਂ ਅਰ ਜਾਮਪੁਰ ਦੀਆਂ ਹੱਦਾਂ ਵਿਚ ਪਹੁੰਚਦਾ ਹੈ। ਪਰ ਜਾਂ ਉਥੋਂ ਟੱਪਦਾ ਹੈ,ਤਾਂ ਉਸ ਜਾਗਾ ਪੰਜਨੱਦ ਅਰ ਅਟਕ ਦੇ ਗੱਭੇ ਦੂਆਬੇ ਦਾ ਚੜਾਉ ਤਿਹੁੰ ਚਉਹੁੰ ਕੋਹਾਂ ਦਾ ਹੇੇੈ; ਅਤੇ ਕੋਟ ਮਿਠਣ ਦੇ ਪਾਰ, ਕਾਜੀ ਸਾਹਬ ਦੀ ਕਬਰ ਦੇ ਹੇਠ, (ਜੋ ਸਤਲਜ, ਰਾਵੀ, ਬਿਆਹ, ਝਨਾਅ ਅਤੇ ਜਿਹਲਮ ਹੈ,) ਆਕੇ ਕੱਠਾ ਹੋ ਜਾਦਾਂ ਹੈ; ਅਰ ਇਥੋਂ ਛੇੇਉ ਦਰਿਆਉ ਕੱਠੇ ਹੋ ਕੇ ਚਲਦੇ ਹਨ। ਅਤੇ ਉਸ ਪਾਰ ਬਹਾਉਲਪੁਰਯੇ ਦੇ ਰਾਜ ਵਿਚ , ਇਖਤਿਆਰਖਾਂ ਦੀ ਗੜੀ ਹੈ, ਅਰ ਉਚਾਰ ਉਹ ਦੇ ਸਾਹਮਣੇ ਰਾਜਣਪੁਰ ਨਾਮੇ ਇਕ ਪਿੰਡ ਹੈ, ਅਤੇ ਉਸ ਮੁਲਖ ਵਿਚ ਇਸ ਦਰਿਆਉ ਨੂੰ ਸਿੰਧ ਆਖਦੇ ਹਨ; ਅਰ ਇਸੀ ਦਰਿਆਉ ਦੇ ਸਬਬ ਉਸ ਮੁਲਖ ਦਾ ਬੀ ਸਿੰਧ ਹੀ ਨਾਉਂ ਪੈ ਗਿਆ। ਅਤੇ ਰੋਹੜੀ ਦਾ ਸਹਿਰ, ਦਰਿਆਉ ਸਿੰਧ ਤੇ ਉਚਾਰ, ਭੱਖਰ ਦੇ ਕਿਲੇ ਦੇ ਸਾਹਮਣੇ ਹੈ; ਅਤੇ ਸਕਾਰਪੁਰ ਦਰਿਆਉ ਸਿੰਧ ਤੇ ਪਾਰ ਹੈ; ਅਤੇ ਇਨਾਂ ਦੋਨਾਂ ਸਹਿਰਾਂ ਵਿਚ, ਜੋ ਦਰਿਆਉ ਦੇ ਕੰਢੇ ਹਨ, ਸੋਲਾਂਕੁ ਕੋਹਾ ਦੀ ਬਿੱਥ ਹੈ। ਇਸ ਦਰਿਆਉ ਥੀਂ ਲੰਘਕੇ ਹਿੰਦੁਸਥਾਨੋਂ ਬਲੋ