੧੪
ਮੁਲਖ ਦੀ ਵੰਡ।
ਚਸਥਾਨ ਵਿਖੇ ਜਾ ਵੜਦੇ ਹਨ, ਅਰ ਉਥੋਂ ਅਗੇ ਇਰਾਨ ਨੂੰ ਜਾਂਦੇ ਹਨ। ਅਤੇ ਇਸ ਦਰਿਆਉ ਦੇ ਦੋਹੀ ਪਾਸੀਂ ਸਮੁੱਦਰ ਤੀਕਰ ਦਰਖਤ ਅਰ ਬੇਲਾ ਅਰ ਝੱਲ ਹੀ ਲਗਦਾ ਚਲਾ ਗਿਆ ਹੈ। ਫੇਰ ਦਰਿਆਉ ਉਥੋਂ ਭੱਖਰ ਦੇ ਕਿਲੇ ਦੇ ਹੇਠ ਪੁੱਜਕੇ ਦੋ ਟੁਕੜੇ ਹੋ ਜਾਂਦਾ ਹੈ, ਅਰ ਕਿਲੇ ਦੇ ਦੋਹੀਂ ਪਾਸੀਂ ਵਗਦਾ ਹੈ; ਇਸੀ ਕਰਕੇ ਕਿਲਾ ਮਜਬੂਤ ਹੈ। ਅਤੇ ਹੁਣ ਇਹ ਕਿਲਾ, ੧੮੩੯ ਅਠਾਰਾਂ ਸੈ ਉਣਤਾਲੀ ਸਨ ਈਸਵੀ ਤੇ ਲਾਕੇ, ਸਰਕਾਰ ਕੰਪਨੀ ਅੰਗਰੇਜ ਬਹਾਦਰ ਦੇ ਅਮਲ ਅਰ ਕਾਬੂ ਅਰ ਰਾਜ ਵਿਚ ਹੈ। ਅਤੇ ਇਹ ਦਰਿਆਉ ਉਥੋਂ ਸੀਸਤਾਨ ਦੀ ਬਲਾਇਤ ਦੇ ਰਸਤੇ, ਠੱਠੇ ਦੇ ਮੁਲਖ ਵਿਚ ਆਉਂਦਾ ਹੈ, ਅਰ ਠੱਠਿੳਂ ਤੀਹ ਕੋਹ ਲਾਹਰੀ ਬੰਦਰ ਦੇ ਕੋਲ਼ ਸਮੁੰਦਰ ਵਿਚ ਮਿਲ਼ ਜਾਂਦਾ ਹੈ।
General Division of the Country.
ਪਰੰਤੁ ਇਹ ਪੰਜਾਬ ਦਾ ਮੁਲਖ ਇਨ੍ਹਾਂ ਛੇਆਂ ਦਰਿਆਵਾਂ ਦੇ ਸਬਬ, ਪੰਜਾਂ ਹਿੱਸਿਆ ਵਿਖੇ ਬੰਡਿਆ ਗਿਆ ਹੈ; ਹਰ ਹਿਸੇ ਨੂੰ ਦੁਆਬਾ ਕਹਿੰਦੇ ਹਨ, ਅਤੇ ਹਰ ਦੁਆਬੇ ਦਾ, ਆਈਨ ਅਕਬਰੀ ਵਿਚ, ਜੁਦਾ ਜੁਦਾ ਨਾਉਂ ਹੈ; ਉਹ ਧਰਤੀ ਜੋ ਦਰਿਆਉ ਸਿੰਧ ਅਰ ਬਹਿਤ ਦੇ ਵਿਚਕਾਰੇ ਹੈ, ਉਸ ਨੂੰ ਸਿੰਧ ਸਾਗਰ ਦਾ ਦੁਆਬਾ ਆਖਦੇ ਹਨ; ਅਤੇ ਜੋ ਬਹਿਤ ਅਰ ਝਨਾਉ ਦੇ ਗੱਭੇ ਹੈ, ਉਹ ਨੂੰ ਪੋਠੋਹਾਰ ਦਾ ਦੁਆਬਾ ਆਖਦੇ ਹਨ; ਅਤੇ ਜਿਹੜਾ ਮੁਲਖ ਝਨਾਉ ਅਰ ਰਾਵੀ ਦੇ ਵਿਚਕਾਰ ਹੈ, ਉਹ ਦਾ ਨਾਉਂ ਦੁਆਬਾ ਰਚਨਾ ਹੈ; ਅਤੇ ਉਹ ਦੇਸ ਜੋ ਰਾਵੀ ਅਰ ਬਿਆਹ ਦੇ ਵਿੱਚ ਹੈ, ਉੁਸ ਦੁਆਬੇ ਦਾ ਨਾਉਂ ਬਾਰੀ ਕਰਕੇ ਲਿਖਦੇ ਹਨ; ਅਤੇ ਬਿਆਹ ਅਰ ਸਤਲੁਜ ਦੇ ਵਿਚਾਲੇ ਦਾ ਦੁਆਬਾ, ਬਿਸਤ ਕਹਾਉਂਦਾ ਹੈ। ਏਹ ਪੰਜੋ ਦੁਆ-