ਪੰਨਾ:A geographical description of the Panjab.pdf/31

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਮੁਲਖ ਦੀ ਵੰਡ।

੧੫

ਬੇ ਬਹੁਤ ਅਬਾਦ ਅਤੇ ਹਰਿਆ ਭਰਿਆ ਮੁਲਖ ਹੈ। ਹਰੇਕ ਦੁਆਬੇ ਵਿਚ ਬਹੁਤ ਸਹਿਰ ਅਰ ਨੱਗਰ, ਅਰ ਅਣਗਿਣਤ ਪਿੰਡ ਅਬਾਦ ਹਨ। ਅਤੇ ਇਸ ਦੇਸ ਦੀ ਆਬ ਹਵਾ, ਨਾ ਤਾ ਬਹੁਤ ਤੱਤੀ ਹੈ, ਅਰ ਨਾ ਬਹੁਤ ਠੰਢੀ ਹੈ; ਜਿਹਾਕੁ ਪਾਲਾ ਬੀ ਅਜਿਹਾ ਨਹੀਂ ਪੈਂਦਾ, ਜੋ ਅੱਗ ਸੇਕਿਆਂ ਬਾਝ ਨਾ ਰਿਹਾ ਜਾਵੇ; ਅਤੇ ਬਰਫ ਬੀ ਨਹੀਂ ਪੈਂਦੀ; ਅਤੇ ਨਾ ਇਤਨੀ ਗਰਮੀ ਹੁੰਦੀ ਹੈ, ਜੋ ਹਦੋਂ ਲੰਘ ਜਾਵੇ; ਬਲਕ ਕਦੇ ਕਦੇ ਰਾਤ ਨੂੰ ਠੰਢ ਦੇ ਕਾਰਨ ਕਪੜੇ ਦੀ ਲੋੜ ਬਣ ਜਾਂਦੀ ਹੈ। ਅਤੇ ਬਰਸਾਤ ਦੀ ਰੁੱਤੇ ਬਰਖਾ ਹੁੰਦੀ ਹੈ, ਪਰ ਬੰਗਲੇ ਦੇਸ ਨਾਲੋਂ ਥੁਹੁੜੀ ਹੁੰਦੀ ਹੈ; ਅਤੇ ਮੇਵੇ ਭਾਵੇਂ ਇਰਾਨ ਤੁਰਾਨ ਵਰਗੇ ਇਸ ਦੇਸ ਵਿਚ ਨਹੀਂ ਮਿਲ ਦੇ, ਤਾਂ ਭੀ ਹਰ ਪਰਕਾਰ ਦਾ ਫਲ ਲੱਝ ਜਾਂਦਾ ਹੈ। ਇਸ ਦੇਸ ਦੀ ਇਕ ਹੋਰ ਅਣੋਖੀ ਗੱਲ ਹੈ, ਕਿ ਇਨਾਂ ਦੁਆਬਿਆਂ ਦੀ ਆਪੋ ਆਪਣੀ ਆਬ ਹਵਾ ਅੱਡੋ ਅੱਡ ਹੈ, ਇੱਕ ਦੀ ਦੂਜੇ ਨਾਲ ਨਹੀਂ ਮਿਲਦੀ; ਨਿਰਾ ਬੋਲੀ ਅਰ ਭਰਾਵੇ ਵਿਚ ਕੁਛ ਕੁਛ ਭਿੰਨ ਹੈ। ਅਤੇ ਇਸ ਮੁਲਖ ਦੇ ਲੋਕ ਬਾਹਲੇ ਬੰਦਗੀ ਅਰ ਪੂਜਾ ਕਰਨਵਾਲੇ ਹਨ, ਅਤੇ ਆਦਰ ਭਾਉ, ਅਰ ਪਰਾਹੁਣਾਚਾਰੀ, ਦੀ ਨਿਰੀ ਬੇਗਰਜ ਖਾਤਰਦਾਰੀ ਕਰਦੇ ਹਨ।

||چہ لمن جاسب۔ انتظاسب۔ ہمفست کشور 2 فلم نوروه پخا كشر آسب کوثر فضاۓے نشہ مسستی ہوائیشیں زمین و آسانہما خاکہ پیشس||