ਬਿਸਤ ਜਲੰਧਰ ਦੇ ਨਗਰ।
੧੭
ਸਦਾ ਚਲਦੀਆਂ ਰਹਿੰਦੀਆਂ ਹਨ; ਉਨਾਂ ਵਿਚੋਂ ਦੇ ਜੋ ਵਡੀਆ ਹਨ, ਤਿਨਾਂ ਨੂੰ ਬੇਈਆਂ ਕਰਕੇ ਆਖਦੇ ਹਨ, ਅਰ ਉਹ, ਜੋ ਦਰਿ-ਆਓ ਬਿਆਹ ਦੀ ਵਲ ਹੈ,ਓਹ ਨੂੰ ਚਿੱਟੀ ਬੇਈ ਆਖਦੇ ਹਨ;ਅਤੇ ਇਹ ਵਡੀ ਭਯਾਨਕ ਬੇਈ ਹੈ। ਕਿਓਕਿ ਸਦਾ ਪਾਣੀ ਨਾਲ ਭਰੀ ਰਿਹੰਦੀ ਹੈ,ਅਰ ਚੀਕਣੀ ਮਿੱਟੀ ਦੇ ਸਬਬ, ਘਾਟ ਛੁੱਟ ਹਰ ਜਾਗਾ ਤੇ ਨਹੀਂ ਲੰਘ ਸਕੀਦਾ। ਏਹ ਦੋਵੇਂ ਬੇਈਆਂ,ਬਰਸਾਤ ਦੇ ਰੁੱਤੇ,ਬਹੁਤ ਹੀ ਚੜ ਜਾਂਦੀਆਂ ਹਨ;ਤਦ ਬੇੜੀ ਬਾਝ ਨਹੀਂ ਲੰਘ ਸਕੀਦਾ। ਅਤੇ ਦੂਜੀਆਂ ਬਾਰਾਂ ਨਹਿਰਾਂ ਸੁਕੀਆਂ ਪਈਆਂ ਰਹਿੰਦੀਆਂ ਹਨ; ਬਰਸਾਤ ਦੀ ਰੁੱਤੇ, ਜਾ ਪਹਾੜੋਂ ਹੜ ਆਉਂਦੇ ਹਨ,ਤਾਂ ਇਹਨਾ ਤੇ ਵੀ ਲੰਘਣਾ ਔਖਾ ਹੁੰਦਾ ਹੈ। ਫੇਰ ਬਰਸਾਤ ਦੇ ਪਿਛੋਂ ਸੁੱਕ ਜਾਂਦੀਆਂ ਹਨ,ਅਤੇ ਰੇਤ ਰਹਿ ਜਾਂਦੀ ਹੈ।
The Extent of the Jalandher Doab
ਇਸ ਦੁਆਬੇ ਦਾ ਲੰਬਾਉ ਪਹਾੜ ਨੂੰ ਛੱਡਕੇ,ਸਾਰਾ ਅਠਾਹਟ ਕੋਹਾਂ ਦਾ ਹੈ,ਅਤੇ ਚੜਾਉ ਪੰਜਾਹਾਂ ਕੋਹਾਂ ਦੇ ਲਗਭਗ ਹੈ। ਵੈਰੇਵਾਲ ਤੋ ਲੈਕੇ ਜੋ ਬਿਆਹ ਦਾ ਰਾਜ ਘਾਟ ਹੈ,ਫਿਲੋਰ ਤੀਕਰ,ਜੋ ਸਤਲੁਜ ਦਾ ਰਾਜ ਘਾਟ ਹੈ,ਕੁੱਲ ਪੈਂਤੀ ਕੋਹ ਹੈ।
THE TOWNS OF THE JALANDHAR DOAB.
ਇਸ ਦੁਆਬੇ ਵਿਚ ਪਿੰਡ ਬਹੁਤ ਹੀ ਬਸਦੇ ਹਨ;ਅਤੇ ਹੋਰ ਛੋਟੇ ਛੋਟੇ ਪਿੰਡ,ਅਰ ਵਡੇ ਵਡੇ ਸ਼ਹਿਰ ਤਾ ਅਨਗਿਣਤ ਹਨ। ਇਹ ਦੁਆਬਾ ਸਾਰਾ ਸਠ ਮਹਾਲ ਹੈ;ਅਰ ਇਸ ਦੀਆਂ ਜਮੀਨਾਂ,ਅਰ ਸਾਮੀਆਂ,ਅਰ ਰੋਕੜ,ਅਰ ਕਿਲਿਆਂ,ਅਰ ਜਿਮੀਦਾਰਾਂ ਦੀਆਂ ਜਾਤਾਂ ਗੋਤਾਂ ਦਾ ਸਾਰਾ ਬੇਰਵਾ,ਆਈਨ ਅੱਕਬਰੀ ਵਿਚ ਲਿਖਿਆ ਹੋਇਆ; ਇਸ ਵਿਚ ਬਾਜਿਆਂ
C