ਬਿਸਤ ਜਲੰਧਰ ਦੇ ਨਗਰ।
੧੯
ਲੀਆਂ ਅਰ ਮਸੀਤਾਂ ਅਰ ਪੱਕੀਆ ਅੰਬਾਰਤਾਂ ਅਤੇ ਸਹਿਰਪਨਾਹ, ਸਭ ਕੁਛ ਬਣ ਗਿਆ ਹੋਇਆ ਸਾ, ਪਰ ਚੌਧਰੀ ਦੇ ਮਰਨੇ ਪਿਛੇ ਫੇਰ ਉੱਜੜ ਹੋ ਗਈ॥
Sekhupur.
ਸੇਖੂਪੁਰ, ਅਗਲੇ ਜਮਾਨੇ ਵਿਚ ਵਡਾ ਸਹਿਰ ਹੋ ਹਟਿਆ ਹੈ। ਉਸ ਵਿਚ ਪੱਕੀਆਂ ਅੰਬਾਰਤਾਂ ਸੀਆਂ; ਅਤੇ ਸੇਖੂਪੁਰ ਦਾ ਆਪਣਾ ਜੁਦਾ ਪਰਗਣਾ ਸਾ; ਹੁਣ ਉੱਜੜ ਪਿਆ ਹੈ, ਨਿਰੇ ਥੁਹੜੇ ਜਿਹੇ ਘਰ ਬਸਦੇ ਹਨ, ਅਤੇ ਉਹੋ ਉੱਜੜ ਕੇ ਕਪੂਰਥਲ਼ਾ ਵਸਿਆ ਹੈ॥
Kapurthala.
ਕਪੂਰਥਲ਼ਾ ਇਕ ਪਿੰਡ ਸੀ, ਅਤੇ ਸੇਖੂਪੁਰ ਦੇ ਨਾਲ਼ ਲਗਦਾ ਸੀ। ਸਿਖਾਂ ਦੇ ਨਿਕਾਸ ਦੀ ਪਹਿਲ ਵਿੱਚ,ਜਾਂ ਜਿਮੀਦਾਰਾਂ ਵਿਚੋਂ ਹਰ ਕੋਈ ਆਪੋ ਆਪਣੀ ਜਾਗਾ ਠਾਣੇ ਮੀਰ ਬਣ ਬੈਠਾ ਹੋਇਆ ਸੀ, ਤਾਂ ਰਾਇ ਇਬਰਾਹੀਮ ਥੋਮੀ ਰਾਜਪੂਤ ਇਸੀ ਜ਼ਿਲੇ ਦਾ, ਅਦੀਨਾਬੇਗਖਾਂ ਦੇ ਰਾਜ ਦੇ ਪਿਛਲੇ ਪੱਖ ਵਿਖੇ, ਫੌਜਾਂਵਾਲ਼ਾ ਹੋ ਗਿਆ; ਅਤੇ ਇਸੀ ਕਪੂਰਥਲੇ ਵਿਚ ਵਡੀਆ ਵਡੀਆ ਅੰਬਾਰਤਾਂ ਬਣਾਈਆਂ, ਅਤੇ ਇਰਦੇ ਗਿਰਦੇ ਦਾ ਮੁਲਖ ਸੁਲਤਾਨਪੁਰ ਤੀਕੁਰ, ਆਪਣੇ ਵੱਸ ਵਿੱਚ ਲਿਆਇਆ। ਹੋਰ ਗੱਲਾਂ ਤਾਂ ਹੋਈਆਂ, ਪਰ ਉਹ ਸੂਰਮਗਤੀ ਅਰ ਦਾਤਾਰੀ ਵਿਚ ਬਹੁਤ ਹੀ ਮਸ਼ਹੂਰ ਸੀ; ਇਸੀ ਕਰਕੇ ਅਦੀਨਾਬੇਗਖਾਂ ਦੇ ਮਰਨ ਤੇ ਪਿਛੋਂ ਉਹਦੇ ਮੁਸਾਹਬਾਂ ਵਿਚੋਂ ਬਹੁਤੇ ਰਾਇ ਇਬਰਾਹੀਮ ਦੇ ਪਾਹ ਆ ਕੇ ਨੌਕਰ ਹੋ ਗਏ; ਅਤੇ ਉਹ ਉਹਨਾਂ ਲੋਕਾਂ ਨੂੰ ਬਹੁਤ ਇਨਾਮ ਕਿਨਾਮ ਦਿੰਦਾ ਸੀ। ਅਤੇ ਉਹ ਪਿੰਡ ਇਕ ਸਹਿਰ ਵਰਗਾ ਹੋ ਗਿਆ, ਅਤੇ ਹਰ ਪਰਕਾਰ ਦੇ ਲੋਕ ਉਸ ਵਿੱਚ ਆਣ ਬਸੇ। ਜਾਂ ਜੱਸਾ ਸਿੰਘੁ ਆਹ-