ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/40

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

੨੪

ਬਿਸਤ ਜਲੰਧਰ ਦੇ ਨਗਰ।

Dasúhá.

ਦਸੂਹਾ ਇਕ ਕਦੀਮੀ ਸਹਿਰ ਹੈ; ਉਥੇ ਦੀ ਅੰਬਾਰਤ ਪੱਕੀ ਕੱਚੀ ਰਲ਼ੀ ਮਿਲ਼ੀ ਹੋਈ ਹੈ। ਕਹਿੰਦੇ ਹਨ, ਜੋ ਪਾਂਡੂਆਂ ਦੇ ਸਮੇ ਵਿਖੇ ਇਹ ਸਹਿਰ ਬਹੁਤ ਹੀ ਅਬਾਦ ਹੋ ਗਿਆ ਹੋਇਆ ਸੀ; ਪਰ ਉਸ ਸਮੇ ਦੇ ਬੀਤਣੇ ਕਰਕੇ ਬੈਰਾਨ ਹੋਕੇ ਥੇਹ ਹੋ ਗਿਆ ਥਾ; ਫੇਰ ਸਮਾ ਪਾਕੇ ਬਸ ਪਿਆ। ਸਹਿਰ ਦੇ ਅੰਦਰਲੇ ਖੂਹਾਂ ਦਾ ਪਾਣੀ ਖਾਰਾ, ਅਤੇ ਬਾਹਰਲਿਆਂ ਦਾ ਮਿੱਠਾ ਹੈ। ਅਤੇ ਬਾਜਾਰ ਦੀਆਂ ਦੋਕੁ ਸੌਂ ਹੱਟਾਂ ਹੋਣਗੀਆਂ; ਸਹਿਰ ਤੇ ਉੱਤਰ ਦੇ ਪਾਸੇ ਇਕ ਪੱਕਾ ਕਿਲਾ ਹੈ, ਉਹ ਦੀ ਬਾਹੀ ਤਾ ਸਹਿਰ ਨਾਲ਼ ਮਿਲ਼ੀ ਹੋਈ ਹੈ, ਅਤੇ ਦੂਜੀਆ ਸਫੀਲਾਂ, ਜਿਨ੍ਹਾਂ ਵਿੱਚ ਬੁਰਜ ਹਨ, ਬਾਹਰਦਿਓਂ ਹਨ; ਅਤੇ ਉਸ ਸਹਿਰ ਵਿਚ ਮੁਸਲਮਾਨ ਰਾਜਪੂਤਾਂ ਦੀ ਮਾਲਕੀ ਹੈ। ਅਤੇ ਇਸ ਸਹਿਰ ਦੇ ਨੇੜੇ ਇਕ ਢਾਬ ਹੈ, ਜੋ ਉਸ ਵਿਚੋਂ ਸਦਾ ਪਾਣੀ ਦੇ ਸੁੰਬ ਫੁਟਦੇ ਰਹਿੰਦੇ ਹਨ; ਅਤੇ ਸਹਿਰੋਂ ਚਾਰ ਕੋਹ ਬਾਹਰ, ਦਸਾਂ ਬਾਹਰਾਂ ਕੋਹਾਂ ਦੇ ਫੇਰ ਵਿਚ ਇਕ ਹੋਰ ਵਡਾ ਛੰਭ ਹੈ, ਕਿ ਉਹ ਦੀ ਜਿਮੀਨ ਵਿਚੋਂ ਆਪੇ ਆਪ ਪਾਣੀ ਪਿਆ ਨਿੱਕਲ਼ਦਾ ਹੈ; ਕੀ ਜਾਣਯੇ ਉਥੋਂ ਧਰਤੀ ਦਾ ਪੜ ਪਾਟਾ ਹੋਇਆ ਹੈ। ਉਸ ਦੇ ਦੁਆਲ਼ੇ ਕਾਹ ਬੇਲਾ ਬਹੁਤ ਫੁੱਲਿਆ ਹੋਇਆ ਹੈ; ਸੀਂਹ, ਅਤੇ ਹੋਰ ਜੰਗਲੀ ਮਿਰਗ ਉਸ ਬੇਲੇ ਵਿੱਚ ਬਹੁਤ ਰਹਿੰਦੇ ਹਨ। ਅਤੇ ਲੋਕ, ਖੁੱਭਣ ਅਰ ਸੀਹਾਂ ਦੇ ਡਰ ਦੇ ਮਾਰੇ, ਉਥੋਂ ਵਡੇ ਔਖ ਨਾਲ਼ ਲੰਘਦੇ ਹਨ। ਅਤੇ ਉਸ ਗਿਰਦੇ ਵਿਚ ਚਾਉਲ ਬਹੁਤ ਬਰੀਕ ਅਰ ਖੁਸਬੋਦਾਰ ਪੈਦਾ ਹੁੰਦੇ ਹਨ, ਅਤੇ ਤਰਾਂ ਤਰਾਂ ਦੀਆਂ ਬੂਟੀਆਂ ਬੀ ਉਗਦੀਆਂ ਹਨ; ਅਤੇ ਸਾਲਬ ਬੀ ਪਾਣੀ ਦੇ ਕਿਸੇ ਕਿਸੇ ਕੰਢੇ ਤਰਦੀ ਤਰਦੀ ਆ ਲਗਦੀ ਹੈ; ਭਾਵੇਂ ਸਚਮੁਚ ਦੀ ਸਾਲਬ ਨਹੀਂ, ਪਰ ਰੰਗ ਅਰ ਸੁਆਦ ਵਿਚ ਉਹੋ ਜਿਹੀ ਲਗਦੀ ਹੈ। ਆ