ਪੰਨਾ:A geographical description of the Panjab.pdf/41

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਸਤ ਜਲੰਧਰ ਦੇ ਨਗਰ

੨੫

ਤੇ ਕਹਿੰਦੇ ਹਨ, ਜੋ ਉਸ ਪਾਣੀ ਵਿਚ ਮੋਤੀਆ ਦੇ ਸਿੱਪ ਬੀ ਹਨ।।

Mukeŕíán

ਮੁਕੇਰੀਆਂ ਇਕ ਕੱਚਾ ਸਹਿਰ ਹੈ, ਪਰ ਕਿਧਰੇ ਕਿਧਰੇ ਪੱਕਾ ਬੀ ਹੈ; ਅਰ ਉਥੇ ਦੀ ਬਾਰਸੀ ਸੇਖਾਂ ਦੀ, ਅਰਥਾਤ ਅਵਾਣਾਂ ਦੀ ਹੈ, ਜੋ ਉਸ ਕੋਮ ਦੀ ਮੂਹੀਂ ਅਮਾਮ ਮੁਹੱਮਦ ਹਨਫ਼ੀਏ ਨਾਲ, ਜੋ ਮੁਰਤਜਾ ਅਲੀ ਦੇ ਪੁੱਤਾਂ ਵਿਚੋਂ ਇਕ ਸੀ, ਜਾ ਮਿਲਦੀ ਹੈ। ਅਤੇ ਇਸ ਕੋਮ ਦਾ ਨਾਉਂ ਆਵਾਣ ਇਸ ਤਰਾਂ ਪੈ ਗਿਆ, ਕਿ ਜਾਂ ਸੁਲਤਾਨ ਮਮੂਦ ਗਜਨਬੀ ਨੈ, ਕਾਫਰਾਂ ਨਾਲ ਲੜਨੇ ਲਈ, ਹਿੰਦੋਸਥਾਨ ਪੁਰ ਝੜਾਈ ਕੀਤੀ, ਤਾਂ ਉਹ ਇਸ ਕੌਮ ਦੇ ਬੁਜਰੁਕਾਂ ਨੂੰ ਜਾਹਰੀ ਬਾਤਨੀ ਕੰਮਕ ਲਈ ਆਪਣੇ ਸੰਗ ਲਿਆਇਆ; ਅਤੇ ਉਨਾਂ ਦੇ ਰਹਿਣ ਲਈ ਇਕ ਵਡਾ ਸਾਰਾ ਤੰਬੂ, ਜਿਹ ਦਾ ਨਾਉਂ ਐਵਾਨ ਸਾ, ਉਨਾਂ ਨੂੰ ਦਿੱਤਾ। ਜਾਂ ਓਹ ਲੋਕ ਕਈ ਬਰਸਾਂ ਸੁਲਤਾਨ ਦੇ ਨਾਲ ਸਫ਼ਰ ਕਰਦੇ ਫਿਰੇ, ਅਤੇ ਉਸੀ ਤੰਬੂ ਵਿੱਚ ਰਹਿੰਦੇ ਰਹੇ, ਤਾਂ ਹੋਰ ਲੋਕ, ਪਤੇ ਅਰ ਪਛਾਣ ਦੀ ਖਾਤਰ, ਉਨਾਂ ਨੂੰ ਉਸੀ ਤੰਬੂ ਦੇ ਨਾਉਂ ਪੁਰ ਬੁਲਾਉਣ ਲਗ ਪਏ; ਤਦ ਤੇ ਲੈਕੇ ਇਹ ਨਾਉਂ, ਅਰਥਾਤ ਆਵਾਣ, ਇਸ ਕੋਮ ਉਪੁਰ ਹੁਣ ਤੀਕੁਰ ਲਗਦਾ ਚਲਾ ਆਇਆ; ਪਰ ਹੁਣ ਪੰਜਾਬੀ ਲੋਕ ਇਸ ਕੋਮ ਨੂੰ ਅਵਾਣ ਕਰਕੇ ਆਖਦੇ ਹਨ। ਅਤੇ ਇਸ ਕੌਮ ਦੇ ਖੇੜੇ ਅਰ ਪਿੰਡ ਪੰਜਾਬ ਦੇ ਮੁਲਖ ਵਿਚ, ਜਿਹਲਮ ਦਰਿਆਉ ਦੇ ਉਰਾਰ ਪਾਰ ਸੈਂਕੜੇ, ਬਲਕ ਹਜਾਰਾਂ ਹਨ। ਸੋ ਬਿਸਤ ਜਲੰਧਰ ਦੇ ਦੁਆਬੇ ਵਿੱਚ ਬੀ, ਬਿਆਹ ਨਦੀ ਦੇ ਕੰਢੇ ਮੁਕੇਰੀਅਾਂ ਦੇ ਨੇੜੇ ਤੇੜੇ ਇਸ ਕੋਮ ਦੇ ਬਹੁਤ ਖੇੜੇ ਹਨ; ਅਤੇ ਤਿਨਾਂ ਦਾ ਬਿਆਨ ਇਥੇ ਕੀਤਾ ਜਾਵੇਗਾ। ਕਸਬੇ ਜਲੰਧਰ ਅਰ ਲੁਦੇਹਾਣੇ ਦੇ ਲਾਂਭ ਛਾਂਭ ਬੀ ਇਸ ਕੋਮ ਦੇ ਬਹੁਤ ਖੇੜੇ ਹਨ। ਕਿੱਸਾ ਕੋਤਾ, ਇਹ ਮੁਕੇਰੀਅਾਂ ਪਹਿਲਾਂ ਵਿਚ ਇਕ ਛੋ-


D