ਪੰਨਾ:A geographical description of the Panjab.pdf/42

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੬
ਬਿਸਤ ਜਲੰਧਰ ਦੇ ਨਗਰ।

ਟਾ ਜਿਹਾ ਪਿੰਡ ਸਾ; ਅਦੀਨਾਬੇਗਖਾਂ ਦੇ ਵੇਲੇ ਇਥੇ ਦੇ ਜਿਮੀਦਾਰਾਂ ਤੇ ਜੋ ਅਛੇ ਅਛੇ ਸਰਕਾਰੀ ਕੰਮ ਬਣਿ ਆਏ, ਉਸ ਦੇ ਬਦਲੇ ਓਹ ਲੋਕ ਵਡੇ ਮਰਾਤਬੇ ਨੂੰ ਪਹੁੰਚ ਗਏ, ਅਤੇ ਝੰਡੇ, ਨੋਬਤ, ਅਰ ਫੌਜਵਾਲੇ ਹੋ ਗਏ; ਇਸ ਕਰਕੇ ਹਰ ਤਰ੍ਹਾਂ ਦੇ ਲੋਕ ਓਥੇ ਕਠੇ ਆਣ ਹੋਏ, ਅਰ ਸਹਿਰ ਬਸ ਪਿਆ। ਅਤੇ ਸਿੱਖਾਂ ਦੀ ਪਹਿਲ ਵਿਚ ਜਾਂ ਰਾਜਗਰਦੀ ਪਈ, ਤਾਂ ਉਸ ਜਿਲੇ ਦੀ ਹਾਕਮੀ ਬੀ ਉਨਾਂ ਲੋਕਾਂ ਦੇ ਹੱਥ ਲੱਗ ਗਈ। ਅਤੇ ਓਹ ਲੋਕ, ਉਨਾਂ ਸਿੱਖਾਂ ਨਾਲ, ਜੋ ਘਨੱਯੇ ਕਹਾਉਂਦੇ ਸਨ, ਕਈ ਬਾਰ ਲੜੇ; ਓੜਕ, ਜਮਾਨੇ ਦੀ ਗਰਦਸ ਦੇ ਸਬਬ ਲਚਾਰ ਹੋਕੇ, ਕਈ ੳੁਨਾਂ ਥੀਂ ਕੈਦ ਵਿਚ ਮਰ ਗਏ, ਅਤੇ ਕਈ ਮਾਰੇ ਗਏ, ਇਹ ਮੁਲਖ ਤਿਨਾਂ ਦੇ ਹਥੋਂ ਜਾਂਦਾ ਲੱਗਾ। ਤਦ ਸਰਦਾਰ ਜੈਸਿੰਘ ਨੈ ਮੁਕੇਰੀਆਂ ਲੈ ਲਈਆਂ; ਅਤੇ ਸਹਿਰੋਂ ਬਾਹਰ ਪੱਛਮ ਦੇ ਰੁਕ ਅੱਧ ਕੋਹ ਪੁਰ ਇਕ ਛੋਟੀ ਜਿਹੀ ਗੜੀ, ਜੋ ਆਵਾਣਾਂ ਦੀ ਬਣਾਈ ਹੋਈ ਸੀ, ਜੈਸਿੰਘ ਨੈ ੳੁਹ ਨੂੰ ਫੇਰ ਤੇ ਬਹੁਤ ਪੱਕੀ ਅਰ ਮਜਬੂਤ ਕਰਕੇ ਬਣਾਇਆ; ਅਤੇ ਓਹ ਦੀ ਸਫੀਲ ਛੇ ਗਜ ਤੇ ਬੀ ਚੌੜੀ ਬਣਾਕੇ ੳੁਹ ਦਾ ਅਟੱਲਗੜ ਨਾੳੁਂ ਧਰਿਆ । ਅਤੇ ੳੁਹ ਦੀ ਨੋਹੁੰ ਸਦਾਕੌਰ ਨੈ ਉਸ ਕਿਲੇ ਵਿਚ ਬਹੁਤ ਸੁੰਦਰ ਅੰਬਾਰਤਾਂ ਬਣਾਈਆਂ, ਅਤੇ ਉਸ ਕਿਲੇ ਉੱਤੇ ਬਹੁਤ ਪੈਸਾ ਲਾਇਆ। ਹੁਣ ੳੁਹ ਬੀ ਬੈਰਾਨ ਹੁੰਦਾ ਜਾਂਦਾ ਹੈ। ਅਤੇ ਸਨ ੧੨੩੬ ਬਾਰਾਂ ਸੈ ਛੱਤੀ ਹਿਜਰੀ ਵਿਚ, ਜਾਂ ਮਹਾਰਾਜੇ ਰਣਜੀਤਸਿੰਘੁ ਨੈ ਰਾਣੀ ਸਦਾਕੌਰ ਤੇ ਮੁਲਖ ਖੁਹੁ ਲਿਆ, ਅਤੇ ੳੁਹ ਨੂੰ ਕੈਦ ਵਿਚ ਪਾ ਦਿੱਤਾ, ਤਾਂ ਰਾਣੀ ਦਾ ਸਾਰਾ ਤੱਲਕਾ ਮੁਕੇਰੀਆਂ ਸਣੇ, ੳੁਹ ਦੇ ਦੋਹਤੇ ਸੇਰਸਿੰਘੁ ਨੂੰ ਬਖਸ ਦਿਤਾ। ਅਤੇ ਪਹਾੜ ਦੀ ਨੇੜ ਕਰਕੇ ਇਸ ਜਿਲੇ ਦੀ ਧਰਤੀ ਪਥਰੈਲੀ ਹੈ; ਅਤੇ ਲੋਕ ਧਾੜਵੀ ਅਰ ਕਠਣਮਨ ਹਨ। ਅਤੇ ਬਿਆਹ