ਬਿਸਤ ਜਲੰਧਰ ਦੇ ਨਗਰ।
੨੭
ਨਦੀ ਉਥੋਂ ਉੱਤਰ ਦੇ ਰੁਕ ਤਿੰਨਾਂ ਯਾ ਚਉਹੁੰ ਕੋਹਾਂ ਦੇ ਸੱਨ ਉੱਪਰ ਚਲਦੀ ਹੈ, ਅਤੇ ਸਤਲੁਜ ਪੰਜਾਹਾਂ ਕੋਹਾਂ ਪੁਰ।
Hajipur and Buddhawar.
ਹਾਜੀਪੁਰ ਅਰ ਬੁੱਢਾਵਾੜ, ਪਾਹੋਪਾਹ ਪੰਜਾਂ ਕੋਹਾਂ ਦੇ ਸੱਨ ਪੁਰ ਹਨ; ਤਿਨ੍ਹਾਂ ਵਿਚ ਚਾਰ ਚਾਰ ਯਾ ਪੰਜ ਪੰਜ ਸੌ ਘਰ, ਅਤੇ ਸੌ ਕੁ ਹੱਟ ਬਸਦੀ ਹੈ। ਅਤੇ ਬਿਆਹ ਨਦੀ ਤੇ ਇਕ ਵਡਾ ਨਲ਼ਾ ਫਟਕੇ, ਬੁੱਢੇਵਾੜ ਦੀ ਬਸੋਂ ਵਿੱਚੀਂ ਚਲਦਾ ਹੈ। ਉਸ ਥੀਂ ਛੋਟੀਆਂ ਛੋਟੀਆਂ ਕੂਹਲਾਂ ਕੱਟਕੇ ਉਸ ਗਿਰਦੇ ਦੀ ਜਿਮੀਨ ਵਿਚ ਚਲਾਈਆਂ ਹੋਈਆਂ ਹਨ; ਜਦ ਕਦੇ ਕਿਸੇ ਨੂੰ ਲੋੜ ਬਣਦੀ ਹੈ, ਤਾਂ ਆਪੋ ਆਪਣੀ ਖੇਤੀ ਨੂੰ ਉਨ੍ਹਾਂ ਕੂਹਲਾਂ ਵਿਚੋਂ ਪਾਣੀ ਦੇ ਲੈਂਦਾ ਹੈ; ਅਤੇ ਕਈ ਘਰਾਟ ਉਸ ਨਲ਼ੇ ਪੁਰ ਫਿਰਦੇ ਹਨ। ਹਾੜ ਦੀ ਰੁੱਤੇ ਉਹ ਧਰਤੀ ਵਡੀ ਸੁਹਾਉਣੀ ਅਰ ਸੈਲ ਦੀ ਜਾਗਾ ਹੈ; ਨਹਿਰਾਂ ਅਰ ਕੂਹਲਾਂ ਅਰ ਅੰਬਾਂ ਦੀ ਬੁਤਾਇਤ ਕਰਕੇ, ਉਸ ਜਾਗਾ ਦੀ ਹਰਿਆਈ ਮਨੁਖ ਨੂੰ ਕਸਮੀਰ ਚੇਤੇ ਕਰਾਉਂਦੀ ਹੈ। ਉਹ ਮੁਲਖ ਕੰਢੀ ਦਾ ਮੁਲਖ ਹੈ। ਅਤੇ ਹਾਜੀਪੁਰ ਦੇ ਨੇੜੇ ਚੜ੍ਹਦੇ ਰੁਕ ਇਕ ਨਲ਼ਾ ਹੈ, ਉਹ ਉਥੋਂ ਨਿੱਕਲ਼ਕੇ ਦੋਕੁ ਕੋਹਾਂ ਪੁਰ ਬਿਆਹ ਨਦੀ ਨਾਲ਼ ਜਾ ਰਲ਼ਦਾ ਹੈ; ਅਤੇ ਬਿਆਹ ਨਦੀ, ਤਲਵਾੜੇ ਦੇ ਘਾਟੋਂ, ਹਾਜੀੋਪੁਰ ਤੇ ਅੱਠ ਕੋਹ, ਅਰ ਦਰਿਆਉ ਸਤਲੁਜ ਪੰਜਾਹ ਕੋਹ ਹੈ।
Husiarpur. (Urdu, Hoshyarpur.) &c.
ਹੁਸਿਆਰਪੁਰ, ਅਰ ਹਰਿਆਣਾ, ਅਰ ਭੁੰਗਾ, ਅਰ ਬਹਾਦਰਨਗਰ, ਅਰ ਬਜਵਾੜਾ, ਇਹ ਸਹਿਰ ਕੋਲ਼ੋਕੋਲ਼ ਹਨ। ਉਨ੍ਹਾਂ ਦੀ ਅੰਬਾਰਤ ਪੱਕੀ ਕੱਚੀ ਦੋਹਾਂ ਤਰਾਂ ਦੀ ਹੈ; ਅਤੇ ਬਜਾਰ ਅਛੇ ਅਬਾਦ ਹਨ। ਉਸ ਗਿਰਦੇ ਧਰਤੀ ਬਹੁਤ ਹੀ ਤਰ ਅਰ ਹਰੀ, ਅਤੇ ਰੁੱਖ ਬਹੁਤ ਹਨ। ਪਹਾੜ ਦੀ ਨੇੜ ਕਰਕੇ, ਉਸ