ਪੰਨਾ:A geographical description of the Panjab.pdf/44

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੨੮
ਬਿਸਤ ਜਲੰਧਰ ਦੇ ਨਗਰ।

ਮੁਲਖ ਵਿਖੇ ਨਹਿਰਾਂ ਅਰ ਕੂਹਲਾਂ ਦਾ ਪਾਣੀ ਕੁੰਗੂ ਵਰਗਾ ਨਿਰਮਲ ਹੈ; ਅਤੇ ਹਰ ਪਰਕਾਰ ਦੇ ਦਰਖਤ ਗਿਣਤੀਓਂ ਬਾਹਰੇ ਹਨ; ਸਭ ਤੇ ਵਧੀਕ ਅੰਬਾਂ ਦੇ ਬੂਟੇ ਤਾ ਇਤਨੇ ਹਨ, ਜੋ ਗਿਣਤੀ ਵਿਚ ਨਹੀਂ ਆ ਸਕਦੇ; ਅਤੇ ਅਜਿਹੇ ਮਿੱਠੇ ਅਰ ਸੁਆਦਵਾਲੇ ਹੁੰਦੇ ਹਨ, ਜੋ ਸਾਰੇ ਦੁਆਬਿਆਂ ਵਿਚ ਹੋਰਥੇ ਉਹੇ ਜਿਹੇ ਘੱਟ ਲਭਦੇ ਹਨ। ੲਿਨਾਂ ਸਹਿਰਾਂ ਵਿਚੋਂ ਮਸਹੂਰ ਅਰ ਵਡਾ, ਹੁਸਿਅਾਰਪੁਰ ਹੈ; ਅਤੇ ੳੁਹ ਹੁਸਿਅਾਰਖਾਂ ਦਾ ਬਸਾੲਿਅਾ ਹੋੲਿਅਾ ਹੈ। ੳੁਹ ਦੀ ਅੰਬਾਰਤ ਬਹੁਤੀ ਪੱਕੀ, ਅਰ ਬਜਾਰ ਦੀਅਾਂ ਹੱਟਾਂ ਨੌ ਸੈ ਹਨ; ਅਰ ਬਜਾਰਾਂ ਵਿਚ ਪੱਕੀਅਾਂ ੲਿੱਟਾਂ ਦਾ ਫਰਸ ਬੰਨਿਅਾ ਹੋੲਿਅਾ ਹੈ। ਅਤੇ ੲਿਸ ਸਹਿਰ ਵਿਚ ਸੁਪੇਦ ਬਰੀਕ ਕੱਪੜਾ ਬਹੁਤ ਚੰਗਾ ਬੁਣੀਂਦਾ ਹੈ, ੳੁਸ ਨੂੰ ਸਿਰੀਸਾਫ ਅਾਖਦੇ ਹਨ; ਸੁਦਾਗਰ ਲੋਕ ਹਰ ਪਾਸੇ ਤੇ ੳੁਥੇ ਜਾਕੇ ਖਰੀਦ ਕਰਦੇ ਹਨ। ਸਹਿਰੋਂ ਬਾਹਰ ਦਰਵਾਜੇ ਦੇ ਨੇੜੇ ੲਿਕ ਚੋ, ਜੋ ਪਹਾੜੋਂ ਅਾੳੁਂਦਾ ਹੈ। ਅਤੇ ਬਜਵਾੜਾ ਨੇੜੇ ਹੀ ਪਹਾੜ ਦੀ ਕੰਡੀ ਵਿਚ ਹੈ; ੳੁਹ ਅਗਲੇ ਬਾਰੇ ਵਿਚ ੲਿਕ ਵਡਾ ਸਹਿਰ ਹੋ ਹਟਿਅਾ ਹੈ; ਹੁਣ ਬੈਰਾਨ ਹੋ ਗਿਅਾ ਹੋੲਿਅਾ ਹੈ। ਸਹਿਰੋਂ ਬਾਹਰ ਪੱਛਮ ਦੇ ਰੁਕ, ਰਾਜੇ ਸੰਸਾਰਚੰਦ ਕਟੋਚ ਦਾ ਬਣਾੲਿਅਾ ਹੋੲਿਅਾ ੲਿਕ ਪੱਕਾ ਕਿਲਾ ਹੈ; ੳੁਸ ਕਿਲੇ ਦੇ ਛੇ ਬੁਰਜ, ਅਤੇ ਅੰਦਰਵਾਰ ਦੋ ਖੂਹੇ ਹਨ। ਬਿਅਾਹ ਨਦੀ ੲਿਸ ਕਿਲੇ ਤੇ ਬਾੲੀ ਕੋਹ, ਅਤੇ ਸਤਲੁਜ ਬੱਤੀ ਕੋਹ ਹੈ।

Mahalpur.

ਮਾਹਲਪੁਰ ਦੇ ਪਰਗਣੇ ਦੀ ਬਰੋਬਰ ਅਤੇ ੲਿਕਸਾਰ ਜਿਮੀਨ ਹੈ; ੳੁਹ ਦੀ ਅਾਬ ਹਵਾ ਬਹੁਤ ਚੋਖੀ ਅਰ ਚੰਗੀ ਹੈ, ਅਰ ਅੰਬਾਂ ਦੇ ਬੂਟੇ ਅੱਤ ਬਹੁਤ ਹਨ; ਅਤੇ ਹਰ ਜਾਤ ਦਾ ਅਨਾਜ, ਅਰ ਹਰ ਪਰਕਾਰ ਦਾ ਕਮਾਦ ੳੁਥੇ ਪੈਦਾ ਹੁੰਦਾ ਹੈ, ਅਤੇ ਪਾਣੀ ਦੇ