ਸਮੱਗਰੀ 'ਤੇ ਜਾਓ

ਪੰਨਾ:A geographical description of the Panjab.pdf/45

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਸਤ ਜਲੰਧਰ ਦੇ ਨਗਰ।

੨੯

ਨਲੇ ਵਗਦੇ ਹਨ। ਉਥੇ ਖੇਤੀ ਬਰਖਾ ਨਾਲ਼ ਹੁੰਦੀ ਹੈ, ਪਰ ਕਿਧਰੇ ਕਿਧਰੇ ਚੜਸ ਨਾਲ਼ ਸਿੰਜਦੇ ਹਨ; ਉਥੋਂ ਸਤਲੁਜ ਦਾ ਦਰਿਆਉ ਉੱਨੀ, ਅਰ ਬਿਆਹ ਨਦੀ ਬੱਤੀ ਕੋਹ ਹੈ; ਅਤੇ ਇਕ ਸੌ ਸਤਾਈ ਪਿੰਡ ਉਹ ਦੇ ਨਾਲ਼ ਲਗਦੇ ਹਨ।

Garhsankar.

ਗੜਸਾਂਕਰ, ਮਾਹਲਪੁਰ ਦੇ ਲਾਕੇ ਵਿਚੋਂ ਇਕ ਕਸਬਾ ਹੈ, ਜੋ ਉੱਚੀ ਘਾਟੀ ਪੁਰ ਬਸਦਾ ਹੈ; ਉਹ ਦੀ ਅੰਬਾਰਤ ਕਿਧਰੇ ਪੱਕੀ, ਅਤੇ ਬਹੁਤ ਕੱਚੀ ਹੈ। ਬਜਾਰ ਦੀਆਂ ਹੱਟਾਂ ਸੌਕੁ ਹੋਣਗੀਆਂ। ਅਤੇ ਚਿੱਟੀ ਬੇਈਂ ਦਾ ਨਿਕਾਸ ਇਸ ਨਗਰ ਤੇ ਨੇੇੜੇ ਦੁਹੁੰ ਕੋਹਾਂ ਪੁਰ ਹੈ। ਅਤੇ ਬਸੋਂ ਦੇ ਲਾਗ ਉੱਤਰ ਦੇ ਰੁਕ ਉਸ ਬੇਈਂ ਪੁਰ ਇਕ ਪੱਕਾ ਪੁਲ਼ ਸਾ; ਹੁਣ ਉਹ ਦੇ ਦਰਵੱਜੇ ਪੂਰ ਹੋ ਗਏਹਨ; ਬੇਈਂ ਦਾ ਪਾਣੀ ਉਹ ਦੇ ਕੋਲਦਿੳਂ ਮੁੜ ਜਾਂਦਾ ਹੈ। ਗੜਸਾਂਕਰ ਤੇ ਬਿਆਹ ਨਦੀ ਚਾਲੀ ਕੋਹ, ਅਰ ਸਤਲੁਜ ਪੰਦਰਾਂ ਕੋਹ ਹੈ।

Rahon.

ਰਾਹੋਂ ਇਕ ਪੱਕਾ ਸਹਿਰ ਹੈ, ਜੋ ਉਚੇ ਤਲੇ ਪੁਰ ਬਸਦਾ ਹੈ। ਉਹ ਦੀਆਂ ਗਲ਼ੀਆਂ ਅਤੇ ਬਜਾਰਾਂ ਵਿਚ ਪੱਕਾ ਫਰਸ ਬੰਨ੍ਹਿਆ ਹੋਇਆ ਹੈ। ਅਤੇ ਹੱਟਾਂ ਛੇ ਕੁ ਸੌ ਹਨ। ਅਤੇ ਉਸ ਸਹਿਰ ਵਿਚ ਗਾਹੜਾ ਕੱਪੜਾ, ਜਿਹ ਨੂੰ ਬਾਫਤਾ, ਯਾ ਘਾਟੀ ਕਹਿੰਦੇ ਹਨ, ਬਹੁਤ ਹੀ ਚੰਗਾ ਬੁਣੀਂਦਾ ਹੈ। ਉਥੇ ਦਾ ਕਿਲਾ ਪੱਕਾ, ਅਰ ਸਹਿਰ ਦੇ ਵਿਚਕਾਰੇ ਹੈ; ਅਤੇ ਸਹਿਰਪਨਾਹ ਬੀ ਪੱਕੀ ਸੀ, ਪਰ ਹੁਣ ਢੈਹਿ ਗਈ ਹੈ। ਉਨ੍ਹਾਂ ਖੂਹਾਂ ਦੇ ਪਾਣੀ ਦੀ ਡੂੰਘਿਆਈ ਜੋ ਸਹਿਰ ਦੇ ਲਾਗ ਹਨ, ਪੱਚੀ ਗਜ ਹੈ, ਅਤੇ ਕਿਧਰੇ ਕਿਧਰੇ ਇਸ ਤੇ ਬੀ ਵਧੀਕ ਹੈ; ਪਰ ਸਹਿਰੋਂ ਬਾਹਰ ਦਸਾਂ ਬਾਹਰਾਂ ਗਜਾਂ ਉਪੁਰ ਮਿੱਠਾ ਪਾਣੀ ਨਿੱਕਲ਼ਿ ਆਉਂਦਾ ਹੈ। ਅ-