ਪੰਨਾ:A geographical description of the Panjab.pdf/46

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੦
ਬਿਸਤ ਜਲੰਧਰ ਦੇ ਨਗਰ।

ਤੇ ਹਾੜੀ ਸਾੳੁਣੀ ਨੂੰ ਹਰ ਪਰਕਾਰ ਦਾ ਅਨਾਜ, ਅਤੇ ਕਮਾਦ, ਅਰ ਕਪਾਹ ਪੈਦਾ ਹੁੰਦੀ ਹੈ।

Philaur.

ਫਿਲੌਰ, ਦਰਿਅਾੳੁ ਸਤਲੁਜ ਦੇ ਕੰਢੇ ਢਾਹੇ ਪੁਰ, ੲਿਕ ਪੁਰਾਣਾ ਸਹਿਰ ਹੈ; ਅਤੇ ਦਿੱਲੀ ਲਾਹੌਰ ਦਾ ਰਾਜ ਘਾਟ ਬੀ ੳੁਸੇ ਪੱਤਣ ਹੈ। ਅਗਲੇ ਪਾਤਸਾਹਾਂ ਦੇ ਸਮੇ ਵਿਖੇ ੲਿਹ ੲਿਕ ਵਡਾ ਸਹਿਰ ਹੋ ਹਟਿਅਾ ਹੈ; ਹੁਣ ਸਿੱਖਾਂ ਦੀ ਮਾਰਧਾੜ ਦੇ ਸਬਬ ਬੈਰਾਨ ਹੋ ਗਿਅਾ। ਜਾਂ ਅੰਗਰੇਜਾਂ ਸਾਹਬਾਂ ਦੀ ਫੌਜ ਨੇ ੳੁਰਾਰਲੇ ਕੰਢੇ ਲੁਦੇਹਾਣੇ ਵਿਚ ਅਾਕੇ ਛਾੳੁਣੀ ਪਾੲੀ, ਅਤੇ ਵਡਾ ਪੱਕਾ ਅਰ ਮਜਬੂਤ ਕਿਲਾ ਬਣਾ ਲਿਅਾ, ਤਾਂ ਮਹਾਰਾਜ ਰਣਜੀਤਸਿੰਘੁ ਨੈ ਬੀ ੳੁਹ ਦੇ ਸਾਹਮਣੇ ੲਿਸ ਸਹਿਰ ਫਿਲੌਰ ਦੇ ਵਿਚ ਅਾਪਣੀ ਫੌਜ ਬਹਾਲੀ, ਅਤੇ ੳੁਹ ਨੂੰ ਅਾਪਣੇ ਮੁਲਖ ਦਾ ਬੰਨਾ ਠਰਾੲਿਅਾ, ਅਤੇ ਪਾਤਸਾਹੀ ਸਰਾਂ ਦੇ ਦੁਅਾਲੇ ਵਡੀ ਡੂੰਘੀ ਅਰ ਪੱਕੀ ਖਾੲੀ ਬਣਵਾਕੇ ੳੁਹ ਨੂੰ ਕਿਲਾ ਠਰਾੲਿਅਾ, ਅਤੇ ਸੱਤ ਅੱਠ ਹਜਾਰ ਫੌਜ ੳੁਥੇ ਸਦਾ ਰਹਿੰਦੀ ਰਹੀ। ਹੁਣ ਕਿਲੇ ਦੇ ਪਾਹਰੂਅਾਂ ਅਰ ਕਾਰਦਾਰਾਂ ਛੁੱਟ; ਉਥੇ ਹੋਰ ਫੌਜ ਨਹੀਂ ਰਹਿੰਦੀ; ਜਿਸ ਵੇਲੇ ਕੁਛ ਲੋੜ ਹੁੰਦੀ ਹੈ, ੳੁਥੇ ਫੌਜ ਅਾ ਜਾਂਦੀ ਹੈ। ਅਤੇ ਜਾਂ ਫੌਜ ਅਾ ਜਾਂਦੀ ਹੈ, ਤਾਂ ਫੇਰ ਰੌਣਕ ਹੋ ਜਾਂਦੀ ਹੈ। ਅਤੇ ਹੱਟਾਂ ਦੋਕੁ ਸੌ ਤੀਕੁਰ ਹੋ ਗੲੀਅਾਂ ਹਨ।

Talwan.

ਤਲਵਾਨ ੲਿਕ ਕਦੀਮੀ ਸਹਿਰ ਮੁਸਲਮਾਨ ਰਾਜਪੂਤਾਂ ਦੀ ਬਾਰਸੀ ਵਿਚ ਹੈ। ਜਾਂ ਨਾਦਰਸਾਹ ਪਾਤਸਾਹ ਨੇ ੲਿਸ ਮੁਲਖ ਵਿਚ ਅਾਕੇ ਦਿੱਲੀ ਦੀ ਪਾਤਸਾਹੀ ਨੂੰ ਹੇਠ ੳੁਪਰ ਕਰ ਸਿਟਿਅਾ, ਅਤੇ ਹਰ ਜਿਮੀਦਾਰ, ਅਾਪਣੇ ਅਾਪਣੇ ਘਰ ਵਿਚ