ਪੰਨਾ:A geographical description of the Panjab.pdf/47

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਬਿਸਤ ਜਲੰਧਰ ਦੇ ਨਗਰ।

੩੧

ਠਾਣੇਮੀਰ ਬਣ ਬੈਠਾ; ਤਾਂ ਇਸ ਸਹਿਰ ਦਾ ਇਕ ਅਨਾਇਤਖਾਂ ਨਾਮੇ ਜਿਮੀਦਾਰ ਫੌਜਵਾਲ਼ਾ ਹੋ ਗਿਆ, ਅਤੇ ਹੋਰ ਕਈ ਗਰਾਵਾਂ ਸਮੇਤ ਇਹ ਸਹਿਰ ਉਹ ਦੇ ਹੱਥ ਲਗ ਗਿਆ। ਉਸ ਤੇ ਪਿਛੇ ਉਹ ਦੇ ਪੁੱਤ ਨੌਰੰਗਖਾਂ ਨੈ ਉਹ ਦੀ ਗੱਦੀ ਸਮਹਾਲੀ। ਨੌਰੰਗਖਾਂ, ਨਬਾਬ ਅਦੀਨਾਬੇਗਖਾਂ ਦੇ ਸਮੇ ਵਿਚ ਧਨਮਾਨ ਅਰ ਫੌਜਵਾਲ਼ਾ ਥਾ, ਅਤੇ ਦਰਿਆਉ ਸਤਲੁਜ ਦੇ ਘਾਟ ਉਹ ਦੇ ਹੁਕਮ ਵਿਚ ਸਨ। ਉਸ ਤੇ ਮਗਰੋਂ, ਉਹ ਦਾ ਪੋਤਾ ਮਮੂਦਖਾਂ ਉਸ ਦੀ ਜਾਗਾ ਬੈਠਾ, ਅਤੇ ਸਦਾ ਸਿੱਖਾਂ ਨਾਲ਼ ਲੜਦਾ ਰਿਹਾ; ੳੜੁਕ ਜਾਂ ਉਹ ਦੇ ਮਾੜੇ ਦਿਨ ਆਏ, ਅਤੇ ਫੌਜ ਹਾਰ ਗਈ, ਤਾਂ ਤਲਵਣ ਛੁੱਟ, ਹੋਰ ਮੁਲਖ ਉਹ ਦੇ ਹਥੋਂ ਜਾਂਦਾ ਰਿਹਾ; ਬਲਕ ਇਸ ਸਹਿਰ ਵਿਚੋਂ ਬੀ ਅੱਧਾ ਸਿੱਖਾਂ ਨੈ ਲੈ ਲਿਆ। ਉਸ ਤੇ ਪਿਛੇ ਉਹ ਦਾ ਪੁੱਤ ਸਬਾਜਖਾਂ, ਮਹਾਰਾਜੇ ਰਣਜੀਤ ਸਿੰਘੁ ਦੀ ਫੌਜ ਨਾਲ, ਕਸਮੀਰ ਦੇ ਰਸਤੇ ਵਿਚ ਮਰ ਗਿਆ। ਹੁਣ ਉਹ ਦਾ ਪੁੱਤ ਸੁਲਤਾਨਖਾਂ ਉਥੋਂ ਉੱਜੜਕੇ ਨੂਰਮਹਿਲ ਦੀ ਸਰਾਂ ਵਿਚ ਜਾ ਰਿਹਾ ਹੈ; ਉਥੋਂ ਹੋਰ ਰਈਅਤ ਵਾਂਗ ਸਪਾਹਪੁਣੇ ਦੀ ਚਾਕਰੀ ਕਰਕੇ ਵਖਤ ਲੰਘਾਉਂਦਾ ਹੈ। ਇਹ ਸਹਿਰ, ਅਰਥਾਤ ਤਲਵਣ, ਦਰਿਆਉ ਸਤਲੁਜ ਦੇ ਕੰੰਢੇ ਪੁਰ ਹੈ; ਅਤੇ ਚੜ੍ਹਦੇ ਰੁਕ ਸਹਿਰ ਦੇ ਲਾਗੇ ਹੀ ਇਕ ਪੱਕਾ ਕਿਲਾ ਪਿਆ ਹੋਇਆ ਹੈ।

Nur Mahil.

ਕਸਬਾ ਨੂਰਸਰਾਂ, ਜਿਹ ਨੂੰ ਨੂਰਮਹਿਲ ਦੀ ਸਰਾਂ ਆਖਦੇ ਹਨ, ਨੂਰਜਹਾਂ ਬੇਗਮ ਦਾ ਵਸਾਇਆ ਹੋਇਆ ਹੈ। ਅਤੇ ਸੁਦਾਗਰਾਂ ਦੇ ੳੇੁਤਾਰੇ ਲਈ ਪੱਥਰ ਦੀ ਸਰਾਂ ਵਡੀ ਸੁੰਦਰ ਬਣਾਈ ਹੋਈ ਸੀ, ਅਤੇ ਲੋਹੇ ਦੇ ਵਡੇ ਵਡੇ ਤਖਤੇ ਚੜ੍ਹੇ ਹੋਏ ਸਨ; ਅਤੇ