੩੨
ਬਿਸਤ ਜਲੰਧਰ ਦੇ ਨਗਰ।
ਕਿਸੇ ਕਬੀਸਰ ਨੈ ਉਸ ਸਰਾਂ ਦੇ ਬੂਹੇ ਪਰ ਉਹ ਦੇ ਬਣਨੇ ਦੀ ਬਾਬਤ ਇਹ ਤੁਕ ਉੱਕਰ ਛੱਡੀ ਹੋਈ ਹੈ।
آباد شد ز نور جہاں بیگم این سرای
ਇਸ ਦਾ ਅਰਥ ਇਹ ਹੈ, ਜੋ ਇਹ ਸਰਾਂ ਨੂਰਜਹਾਂ ਬੇਗਮ ਦੀ ਅਬਾਦ ਕੀਤੀ ਹੋਈ ਹੈ। ਜਾਂ ਸਿੱਖਾਂ ਨੈ ਮਮੂਦਖਾਂ ਤਲਵਣੀਏਂ ਕੋਲ਼ੋਂ ਇਹ ਸਹਿਰ ਲੈ ਲਿਆ, ਤਾਂ ਉਨ੍ਹਾਂ ਨੈ ਇਸ ਸਰਾਂ ਨੂੰ ਕਿਲਾ ਚੱਕ ਠਰਾਇਆ। ਹੁਣ ਸਰਦਾਰ ਫਤੇਸਿੰਘੁ ਆਹਲੂਵਾਲ਼ੀਏ ਦੇ ਪਿਛੇ, ਇਹ ਸਹਿਰ ਮਹਾਰਾਜੇ ਰਣਜੀਤਸਿੰਘੁ ਦੀ ਸਰਕਾਰ ਵਿਚ ਆ ਗਿਆ; ਉਨ ਓਹ ਦਰਵਜੇ ਅਰ ਪੱਥਰ ਦੇ ਤਖਤੇ ਉਥੋਂ ਲਹਾਕੇ, ਅਮ੍ਰਿਤਸਰ, ਰਾਮ ਬਾਗ ਵਿਚ ਰਖਵਾ ਲਏ ਹਨ। ਇਸ ਸਹਿਰ ਦੀਆਂ ਅੰਬਾਰਤਾਂ ਬਹੁਤੀਆਂ ਪੱਕੀਆਂ, ਅਰ ਥਹੁੜੀਆਂ ਕੱਚੀਆਂ ਹਨ। ਬਜਾਰ ਦੀਆਂ ਹੱਟਾਂ ਸਾਢੇ ਕੁ ਤਿੰਨ ਸੌ ਹੋਣਗੀਆਂ। ਅਤੇ ਸਾਹਮਲੂਕ ਹੱਕਾਨੀ ਦੀ ਕਬਰ, ਜੋ ਮਬੂਬਸੁਬਹਾਨੀ ਦੀ ਉਲਾਦ ਵਿਚੋਂ ਮਸਹੂਰ ਹੈ, ਸਹਿਰ ਤੇ ਅੰਦਰਵਾਰ ਹੈ। ਅਤੇ ਚੜ੍ਹਦੇ ਅਰ ਉੱਤਰ ਦੇ ਪਾਸੇ ਦੀ ਖੂੰਜ ਵਿਚ, ਸਾਹ ਫਤੇਅਲੀ ਸਾਹਬ ਦੀ ਖਾਨਗਾਹ ਹੈ; ਬਹੁਤ ਲੋਕ ਦੂਰੋਂ ਨੇੜਿਓਂ ਉਥੇ ਦਰਸਣ ਲਈ ਜਾਂਦੇ ਹਨ; ਅਤੇ ਹਾੜ ਦੇ ਮਹੀਨੇ ਉਥੇ ਵਡਾ ਮੇਲਾ ਲਗਦਾ ਹੈ, ਅਤੇ ਆਸਲੇ ਪਾਸਲੇ ਸ਼ਹਿਰਾਂ ਦੇ ਲੋਕ, ਸਭ ਉਥੇ ਆਣ ਕਠੇ ਹੁੰਦੇ ਹਨ॥
Mahitpur and Nakodar.
ਮਹਿਤਪੁਰ ਅਰ ਨਕੋਦਰ, ਇਨ੍ਹਾਂ ਦੋਹਾਂ ਕਸਬਿਆਂ ਵਿਚ, ਪੱਕੀ ਕੱਚੀ ਹਰ ਪ੍ਰਕਾਰ ਦੀ ਅੰਬਾਰਡ ਹੈ; ਬਜਾਰ ਦੀਆਂ ਹੱਟਾਂ ਸੌ ਸੌ ਤੇ ਵਧੀਕ ਹੋਣਗੀਆਂ। ਮਹਿਤਪੁਰ ਪਠਾਣਾਂ ਦਾ, ਅਤੇ ਨਕੋਦਰ ਮੁਸਲਮਾਨ ਰਾਜਪੂਤਾਂ ਦੀ ਹੈ।