ਪੰਨਾ:A geographical description of the Panjab.pdf/50

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੪
ਦੁਅਾਬਾ ਬਾਰੀ।

ਦੀ ਹੈ; ਅਤੇ ੳੁਸ ਤੇ ਨੇੜੇ ਹੀ ੲਿਕ ਵਡਾ ਭਾਰੀ ਛਰਹਾ ਦਰਿਅਾੳੁ ਅੱਡ ਹੋ ਗਿਅਾ ਹੈ; ੳੁਹ ਦਾ ਪਾੜਾ ਅਤੇ ਤੇਜੀ ਦਰਿਅਾੳੁ ਨਾਲੋਂ ਘੱਟ ਨਹੀਂ; ਫੇਰ ਨੌਸਹਿਰੇ ਦੇ ਘਾਟ ਦੇ ਬਰੋਬਰ ਦਰਿਅਾੳੁ ਨਾਲ ਮਿਲਕੇ ੲਿਕ ਹੋ ਚਲਦਾ ਹੈ। ਨੌਸਹਿਰੇ ਦਾ ਘਾਟ ਸਾਰੇ ਮੁਲਖ ਵਿਚ ੳੱਘਾ ਹੈ; ਕਿੰੳੁਕਿ ੳੁਹ ਦੇ ਦੋਹਾਂ ਕੰਢਿਅਾਂ ਤੇ ਕਦੇ ਬਾਹਰ ਨਹੀਂ ੳੁਛਲਿਅਾ। ਅਾਹੰਦੇ ਹਨ, ਕਿ ਜਾਂ ੲਿਰਾਨ ਦੇ ਪਾਤਸਾਹ ਨਾਦਰਸਾਹ ਨੈ ਹਿੰਦੋਸਥਾਨ ਪੁਰ ਝੜਾੲੀ ਕੀਤੀ, ਤਾਂ ੳੁਹ ੲਿਸੇ ਘਾਟ ਪੁਲ ਬੰਨਕੇ ਲੰਘਿਅਾ ਸਾ। ਅਤੇ ਜਿਹੜੇ ਪਹਾੜ ੲਿਨਾਂ ਦਹੁੰ ਦਰਿਅਾਵਾਂ ਵਿਚ ਹਨ, ਤਿਨਾਂ ਵਿਖੇ ਵਡੀ ਅਬਾਦੀ, ਅਤੇ ਕੲੀ ਮੁਲਖ ਬਸਦੇ, ਅਰ ਕੲੀ ਰਾਜੇ ਰਾਜ ਕਰਦੇ ਹਨ। ਅਤੇ ੳੁਨਾਂ ਦੇ ਅਾਪੋ ਅਾਪਣੇ ਮੁਲਖ ਦੇ ਬੰਨੇ ਜੁਦੇ ਜੁਦੇ ਹਨ। ਅਤੇ ੲਿਨਾਂ ਪਹਾੜਾਂ ਵਿਚ ਹਿੰਦੂਅਾਂ ਦੇ ਕੲੀ ਠਾਕਰਦੁਅਾਰੇ ਅਤੇ ਤੀਰਥ ਦੀਅਾਂ ਜਾਗਾਂ ਅਤੇ ਹੋਰ ਅਚੰਭੇ ਦੀਅਾਂ ਬਸਤਾਂ ਬਹੁਤ ਹਨ। ਅਤੇ ੲਿਸ ਪਹਾੜ ਵਿਚ ਕੲੀ ਅਜਿਹੇ ਅੌਖੇ ਕਿਲੇ ਅਰ ਗੜ ਕੋਟ ਹਨ, ਜੋ ਪਾਤਸਾਹਾਂ ਅਤੇ ਲਹੌਰ ਦੇ ਹਾਕਮਾਂ ਵਿਚੋਂ ਕੋੲੀ ਬੀ ੳੁਨਾਂ ਪੁਰ ਜੁਦਾ ਬਿਅਾਨ ਲਿਖਣਾ ਵਡਾ ਲੰਬਾ ਝੇੜਾ ਹੈ; ੲਿਸੀ ਕਰਕੇ ੳੁਧਰੋਂ ਮੁੜਕੇ ਦੁਅਾਬੇ ਬਾਰੀ ਦਾ ਬਿਅਾਨ ਲਿਖਦਾ ਹਾਂ।

THE SECOND, OR BARI DOAB.

ਦੂਜਾ ਦੁਅਾਬਾ ਬਾਰੀ। ੲਿਹ ਦੁਅਾਬਾ ਬਿਅਾਹ ਅਰ ਰਾਵੀ ਦੇ ਗੱਭੇ ਹੈ। ੲਿਸ ਦੁਅਾਬੇ ਨੂੰ ਬਾਰੀ ੲਿਸ ਕਰਕੇ ਅਾਹੰਦੇ ਹਨ, ਜੋ ਅੱਖਰ ਬਾ ਬਿਅਾਹ ਤੇ, ਅਤੇ ਰਾਵੀ ਤੇ ਲੈਕੇ ਜਾਂ ਕੱਠਾ ਕੀਤਾ, ਤਾਂ ਬਾਰੀ ਬਣ ਗਿਅਾ; ਅਰਥਾਤ ੳੁਹ ਦੁਅਾਬਾ, ਜੋ ਦਰਿ