ਪੰਨਾ:A geographical description of the Panjab.pdf/52

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
੩੬
ਦੁਅਾਬਾ ਬਾਰੀ।

ਸਾਹਪੁਰ ਤੇ ਪੰਜ ਕੋਹ ਨੀਚੇ ਦਰਿਅਾੳੁ ਰਾਵੀ ਦੇ ਕੰਢੇ ਹੈ, ਨਿੱਕਲਦੀ ਹੈ। ਅਤੇ ੳੁਥੇ ਦਰਿਅਾੳੇੁ ਦੇ ਕੰਢੇ ੲਿਕ ਬੋਹੜ ਦਾ ਬਿਰਛ ਹੈ; ੳੁਹ ਦੇ ਨੀਚੇ ਪਾਣੀ ਦਰਿਅਾੳੁ ਤੇ ਜੁਦਾ ਹੋਕੇ ੲਿਕ ਵਡੇ ਡੂੰਘੇ ਛੰਭ ਵਾਂਗੂ ਚਲਦਾ ਹੈ; ੳੁਥੇ ਲੱਕੜੀਅਾਂ ਪੱਥਰਾਂ ਦਾ ਬੱਨ ਮਾਰਕੇ ਨਹਿਰ ਦੀ ਖਾਡ ਬਣਾੲੀ ਹੋੲੀ ਹੈ; ਅਤੇ ਅੱਧ ਕੋਹ ਤੀਕੁਰ ਦਰਿਅਾੳੁ ਦੇ ਬਰੋਬਰ ਜਾਂਦੀ ਹੈ। ਅਤੇ ੲਿਸ ਨਹਿਰ ਅਰ ਦਰਿਅਾੳੇੁ ਦਾ ਬੀਚ, ਕਿਧਰੁੳੁਂ ਤੀਰ ਦੀ ਮਾਰ ਹੈ, ਅਰ ਕਿਧਰਿੳੁਂ ਤੀਰ ਦੀ ਮਾਰ ਤੇ ਵਧੀਕ ਹੈ। ਅਤੇ ੳੁਥੋਂ ੳੁਚੇ ਕੰਢੇ ਨੂੰ ਛੱਡਕੇ ਨਿਚਾਣ ਵਲ ਹੋ ਜਾਂਦੀ ਹੈ; ੳੁਥੋਂ ਕਸਬੇ ਸੁਜਾਣਪੁਰ ਦੇ ਕੋਲ ਪੱਛਮ ਰੁਕ ਜਾਕੇ ਪਰਮਾਨੰਦ ਨਾਮੇ ਪਿੰਡ ਦੇ ਪਾਹ ਪਹੁੰਚਦੀ ਹੈ; ਅਤੇ ੳੁਹ ਰਾਜਪੂਤਾਂ ਦਾ ਪਿੰਡ ਹੈ, ੳੁਹ ਦੇ ਦੁਅਾਲੇ ਦਰਖਤਾਂ ਦੀਅਾਂ ਬਹੁਤ ਝੰਗੀਅਾਂ ਹਨ। ਅਤੇ ੳੁਸ ਗਰਾੳੁਂਂ ਦੇ ਪਾਹ ੲਿਕ ਵਡੀ ਡੂੰਘੀ ਨਹਿਰ ਪਹਾੜੋਂ ੳੁਤਰਦੀ ਹੈ, ਜਿਹ ਨੂੰ ਰੋਦਖਾਨਾ ਅਾਖਦੇ ਹਨ, ਅਤੇ ੳੁਸ ਵਿੱਚ ਸਦਾ ਪਾਣੀ ਚਲਦਾ ਰਹਿੰਦਾ ਹੈ, ਪਰ ਥੁਹੁੜਾ। ਅਤੇ ਜਾਂ ਬਰਸਾਤ ਹੁੰਦੀ ਹੈ, ਤਾਂ ੳੁਹ ਨਹਿਰ ਭਰ ਜਾਂਦੀ ਹੈ, ਅਤੇ ਪੂਰਬ ਤੇ ਪੱਛਮ ਵਲ ਬਹਿੰਦੀ ਹੈ। ਅਤੇ ਜਿਹੜੀ ਨਹਿਰ ੳੁੱਤਰ ਤੇ ਦੱਖਣ ਨੂੰ ਜਾਂਦੀ ਹੈ, ਸੋ ੲਿਸ ਰੋਦਖਾਨੇ ਦੇ ਕੰਢੇ ੳੁੱਪੜਦੀ ਹੈ, ੳੁਸ ਜਾਗਾ ੲਿਸ ਨਹਿਰ ਵਿਚ ਲੱਕੜੀਅਾਂ ਅਰ ਪੱਥਰਾਂ ਦਾ ਬੰਨ ਮਾਰਕੇ, ਨਹਿਰ ਦਾ ਪਾਣੀ ੳੁਹ ਦੇ ੳੁੱਪਰਦਿੳੋਂ ਲੰਘਾੲਿਅਾ ਹੋੲਿਅਾ ਹੈ। ਅਤੇ ਰੋਦਖਾਨੇ ਦਾ ਪਾਣੀ ਹੌਲੀ ਹੌਲੀ ਥੁਹੁੜਾ ਥੁਹੁੜਾ ਪੱਥਰਾਂ ਵਿਚੀਂ ਵਗਦਾ ਹੈ, ਅਰ ਨਹਿਰ ਦਾ ਪਾਣੀ ਵਡਾ ਤੇਜ ੳੁਹ ਦੇ ੳੁਪਰਦੋਂ ਜਾਂਦਾ ਹੈ; ਅਤੇ ਬਰਸਾਤ ਨੂੰ ਜਾਂ ਰੋਦਖਾਨੇ ਦਾ ਪਾਣੀ ਚੜਦਾ ਹੈ, ਤਾਂ ੳੁਹ ਬੰਨ ਕਿਸੇ ਕਿਸੇ ਜਾਗਾ ਤੇ ਟੁੱਟ ਜਾਂਦਾ ਹੈ, ਅਰ ਨਹਿਰ ਦਾ ਪਾਣੀ