੩੮
ਦੁਆਬਾ ਬਾਰੀ।
ਹੈ; ਸੋਭਾ ਅੱਗੇ ਪਿੱਛੇ ਲਟਕਦੀ ਰਹਿੰਦੀ ਹੈ; ਅਤੇ ਸਲਵਾਰ ਅਤੇ ਤਹਿਮੰਦ ਘਟ ਪਹਿਨਦੇ ਹਨ। ਅਤੇ ਮਝੈਲ ਸਿੱਖਾਂ ਦਾ ਭਰਾਵਾ ਹੋਰ ਡੌਲ ਦਾ ਹੈ। ਉਸ ਦਾ ਬੀ ਜਾਗਾ ਸਿਰ ਬਿਆਨ ਕੀਤਾ ਜਾਵੇਗਾ। ਇਸ ਦੁਆਬੇ ਦੀ ਲਾਂਬ, ਦੁਹੂੰ ਦਰਿਆਵਾਂ ਦੇ ਪਹਾੜੋਂ ਉਤਰਨੇ ਦੀ ਜਾਗਾ ਤੇ ਲੈਕੇ ਉਥੇ ਤੀਕੁਰ, ਕਿ ਜਿਥੇ ਪੰਜੋ ਦਰਿਆਉ ਜਾ ਕਠੇ ਹੁੰਦੇ ਹਨ, ਤਿੰਨ ਸੈ ਕੋਹਾਂ ਹੋਊਗੀ। ਅਤੇ ਉਨ੍ਹਾਂ ਪੰਜਾਂ ਦੇ ਨਾਉਂ ਏਹ ਹਨ ਅਰਥਾਤ ਬਹਿਤ, ਝਨਾਉਂ, ਰਾਵੀ, ਬਿਆਹ, ਅਰ ਸਤਲੁਜ। ਅਤੇ ਚੜ੍ਹਾਉ ਕਈ ਪਰਕਾਰ ਦਾ ਹੈ; ਜਿਹਾਕੇ ਪਹਾੜ ਕੋਲ਼ੋਂ ਗਿਆਰਾਂ ਕੋਹ, ਅਤੇ ਬਟਾਲੇ ਪਾਸੋਂ ਚੋਬੀ ਕੋਹ, ਅਤੇ ਲਹੌਰ ਦੇ ਸਾਹਮਣਿਓਂ ਹਰੀਕੇਂ ਘਾਟ ਤੀਕੁਰ, ਜਿਥੇ ਬਿਆਹ ਘਰ ਸਤਲੁਜ ਕੱਠੇ ਹੁੰਦੇ ਹਨ, ਚਾਲ਼ੀ ਕੋਹ ਹੈਂ; ਇਸੀ ਤਰਾਂ ਮੁਲਤਾਨ ਦੇ ਬੰਨੇ ਤੀਕੁਰ ਚਲਾ ਜਾਂਦਾ ਹੈ, ਬਲਕ ਪੈਰੋਪੈਰ ਘਟਦਾ ਜਾਂਦਾ ਹੈ।
ਇਸ ਦੁਆਬੇ ਦੇ ਸਭ ਉਣਾਸੀ ਪਰਗਣੇ ਹਨ; ਉਨ੍ਹਾਂ ਵਿਚੋਂ ਗਿਆਰਾਂ ਪਰਗਣੇ ਮੁਲਤਾਨ ਨਾਲ਼ ਲਗਦੇ ਹਨ, ਅਤੇ ਸੋਲਾਂ ਪਰਗਣੇ ਦੀਪਾਲਪੁਰ ਨਾਲ਼, ਅਤੇ ਬਵੰਜਾ ਲਹੌਰ ਨਾਲ਼਼ ਲਗਦੇ ਹਨ। ਇਸ ਦੁਆਬੇ ਵਿਚ ਖੇਤੀ ਨੂੰ ਅਖਸਰ ਹਰਟਾਂ ਨਾਲ਼ ਸਿੰਜਦੇ ਹਨ, ਅਤੇ ਬਾਜੇ ਜਿਲਿਆਂ ਵਿਖੇ ਬਿਆਹ ਦੇ ਕੰਢੇ ਬਰਖਾ ਨਾਲ਼ ਖੇਤੀ ਹੁੰਦੀ ਹੈ। ਕਿਉਕਿ ਉਸ ਦੇਸ ਵਿਚ ਖੂਹੇ ਘਟ ਹਨ।
ਮੁਲਤਾਨ ਤੇ ਲਹਿੰਦੇ ਪਾਸੇ, ਜਿਥੇ ਏਹ ਦਰਿਆਉ ਜਾ ਕਠੋ ਹੁੰਦੇ ਹਨ, ਭਾਵੇਂ ਬਸੋਂ ਬਹੁਤ ਹੈ, ਪਰ ਗਰਾਉਂ ਅਰ ਸਹਿਰ ਬਹੁਤ ਮਸਹੂਰ ਨਹੀਂ ਹਨ; ਇਸੀ ਕਰਕੇ ਉਨ੍ਹਾਂ ਦਾ ਬਿਆਨ ਨਹੀਂ ਕਰਦਾ ਹਾਂ।